94 ਮਿੰਟ ਭਾਸ਼ਣ ਦੇ ਕੇ ਪ੍ਰਧਾਨ ਮੰਤਰੀ ਨੇ ਆਪਣਾ ਹੀ ਰਿਕਾਰਡ ਤੋੜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਤਵਾਦੀਆਂ ਦੇ ਸੋਹਲੇ ਗਾਉਣ ਦੇ ਕਾਰਨ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਐਲਾਨ ਕੀਤਾ ਕਿ ਦੇਸ਼ ਅੱਤਵਾਦ ਦੇ ਸਾਹਮਣੇ ਨਹੀਂ ਝੁਕੇਗਾ। ਮੋਦੀ ਨੇ ਕਿਹਾ ਕਿ ਬਲੋਚਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਜਨਤਾ ਨੇ ਆਪਣੇ ਖਿਲਾਫ ਹੋ ਰਹੇ ਅੱਤਿਆਚਾਰ ਦੇ ਮੁੱਦੇ ਨੂੰ ਉਠਾਉਣ ਲਈ ਭਾਰਤ ਦਾ ਸ਼ੁਕਰੀਆ ਅਦਾ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਖੜ੍ਹ ਕੇ ਭਾਸ਼ਣ ਦੇਣ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਪਿਛਲੀ ਵਾਰ ਉਹਨਾਂ 87 ਮਿੰਟ ਦਾ ਭਾਸ਼ਣ ਦੇ ਕੇ ਨਵਾਂ ਰਿਕਾਰਡ ਸਿਰਜਿਆ ਸੀ, ਪਰ ਇਸ ਵਾਰ ਪ੍ਰਧਾਨ ਮੰਤਰੀ ਦਾ ਭਾਸ਼ਣ 94 ਮਿੰਟ ਚੱਲਿਆ। ਇਸ ਦੌਰਾਨ ਉਹਨਾਂ ਦਾਅਵਾ ਕੀਤਾ ਕਿ ਮੈਂ ਗਰੀਬ ਦੀ ਥਾਲੀ ਮਹਿੰਗੀ ਨਹੀਂ ਹੋਣ ਦਿਆਂਗਾ। ਉਹਨਾਂ ਦਲਿਤਾਂ ‘ਤੇ ਹੋ ਰਹੇ ਹਮਲੇ ਦਾ ਮੁੱਦਾ ਵੀ ਚੁੱਕਿਆ ਅਤੇ ਕਿਸਾਨੀ ਨੂੰ ਵੀ ਛੂਹਿਆ।
Check Also
ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ
ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …