Breaking News
Home / ਪੰਜਾਬ / ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿੱਲ ਸਣੇ ਚਾਰ ਗ੍ਰਿਫਤਾਰ

ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿੱਲ ਸਣੇ ਚਾਰ ਗ੍ਰਿਫਤਾਰ

ਨਾਈਟ ਕਰਫਿਊ ਦੌਰਾਨ ਫਿਲਮ ਦੀ ਸ਼ੂਟਿੰਗ ਦਾ ਲੱਗਾ ਆਰੋਪ
ਲੁਧਿਆਣਾ/ਬਿਊਰੋ ਨਿਊਜ਼
ਕਰੋਨਾ ਮਹਾਂਮਾਰੀ ਕਾਰਨ ਪੰਜਾਬ ਵਿਚ ਸਭ ਤੋਂ ਮਾੜੇ ਹਾਲਾਤ ਲੁਧਿਆਣਾ ਜ਼ਿਲ੍ਹੇ ਦੇ ਹਨ। ਇਸ ਵਿਚਾਲੇ ਫਿਲਮੀ ਅਦਾਕਾਰ ਜਿੰਮੀ ਸ਼ੇਰਗਿੱਲ ਕਰੋਨਾ ਪ੍ਰੋਟੋਕੋਲ ਤੋੜਦੇ ਦੇਖੇ ਗਏ। ਪੁਲਿਸ ਨੇ ਜਿੰਮੀ ਸ਼ੇਰਗਿੱਲ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲੇ ਇਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਪ੍ਰੋਟੋਕਾਲ ਤੋੜਨ ‘ਤੇ ਚਲਾਨ ਵੀ ਕੱਟਿਆ ਗਿਆ ਸੀ। ਪੁਲਿਸ ਅਧਿਕਾਰੀ ਮਨਿੰਦਰ ਕੌਰ ਨੇ ਦੱਸਿਆ ਕਿ ਜਿੰਮੀ ਸ਼ੇਰਗਿੱਲ ਦੀ ਟੀਮ ਆਰੀਆ ਸਕੂਲ ਲੁਧਿਆਣਾ ਵਿੱਚ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੇ ਚੱਲਦਿਆਂ ਸਕੂਲ ਦੀ ਇਮਾਰਤ ਨੂੰ ਸੈਸ਼ਨ ਕੋਰਟ ਦੇ ਸੈੱਟ ਵਿੱਚ ਬਦਲਿਆ ਗਿਆ ਸੀ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸ਼ੂਟਿੰਗ ਮੌਕੇ ਸਰੀਰਕ ਦੂਰੀ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਤੇ ਨਾ ਹੀ ਕਿਸੇ ਨੇ ਆਪਣੇ ਚਿਹਰੇ ‘ਤੇ ਮਾਸਕ ਪਹਿਨਿਆ ਸੀ। ਪੁਲਿਸ ਜਾਣਕਾਰੀ ਮੁਤਾਬਕ ਸ਼ੂਟਿੰਗ ਮੌਕੇ 150 ਦੇ ਕਰੀਬ ਵਿਅਕਤੀ ਸੈਟ ‘ਤੇ ਮੌਜੂਦ ਸਨ।

 

Check Also

ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ

ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …