-3.9 C
Toronto
Saturday, December 20, 2025
spot_img
Homeਪੰਜਾਬਪੰਜਾਬ 'ਚ ਹਫਤਾਵਾਰੀ ਲਾਕਡਾਊਨ ਦੌਰਾਨ ਇੰਡਸਟਰੀ ਪਹਿਲਾਂ ਵਾਂਗ ਚੱਲੇਗੀ

ਪੰਜਾਬ ‘ਚ ਹਫਤਾਵਾਰੀ ਲਾਕਡਾਊਨ ਦੌਰਾਨ ਇੰਡਸਟਰੀ ਪਹਿਲਾਂ ਵਾਂਗ ਚੱਲੇਗੀ

ਕੰਪਨੀ ਦੇ ਕਾਮਿਆਂ ਨੂੰ ਈ-ਪਾਸ ਦੀ ਨਹੀਂ ਹੋਵੇਗੀ ਜ਼ਰੂਰਤ
ਜਲੰਧਰ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਪਰ ਇਸ ਦੌਰਾਨ ਇੰਡਸਟਰੀ ਦਾ ਖਿਆਲ ਰੱਖਿਆ ਗਿਆ ਹੈ। ਇੰਡਸਟਰੀ ਵਿਚ ਕੰਮ ਕਰਨ ਵਾਲੇ ਕਾਮਿਆਂ ਅਤੇ ਮੁਲਾਜ਼ਮਾਂ ਨੂੰ ਕੰਮ ‘ਤੇ ਜਾਣ ਸਮੇਂ ਈ-ਪਾਸ ਦਿਖਾਉਣ ਦੀ ਜ਼ਰੂਰਤ ਨਹੀਂ ਪਵੇਗੀ। ਮਜ਼ਦੂਰ ਤੇ ਸਟਾਫ਼ ਕਿਸ ਇੰਡਸਟਰੀ ‘ਚ ਕੰਮ ਕਰ ਰਿਹਾ ਹੈ ਉਸਦੇ ਕੋਲ ਉਸ ਕੰਪਨੀ ਦਾ ਆਈਕਾਰਡ ਹੋਣਾ ਜ਼ਰੂਰੀ ਹੈ। ਕਾਰਡ ਦੇ ਮਾਧਿਅਮ ਨਾਲ ਮਜ਼ਦੂਰ ਤੇ ਸਟਾਫ਼ ਕੰਮ ‘ਤੇ ਆ – ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਗਾਈਡਲਾਈਨਜ਼ ‘ਚ ਲਿਖਿਆ ਹੋਇਆ ਹੈ ਕਿ ਲਾਕਡਾਊਨ ‘ਚ ਇੰਡਸਟਰੀ ‘ਚ ਕੰਮ ਆਮ ਵਾਂਗ ਹੀ ਹੋਵੇਗਾ। ਇੰਡਸਟਰੀ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਸਟਾਫ਼ ਦੇ ਕੋਲ ਇੰਡਸਟਰੀ ਦਾ ਆਈਕਾਰਡ ਹੋਣਾ ਜ਼ਰੂਰੀ ਹੋਵੇਗਾ। ਧਿਆਨ ਰਹੇ ਕਿ ਪੰਜਾਬ ਸਰਕਾਰ ਨੇ ਪੋਲਟਰੀ ਉਤਪਾਦ ਅਤੇ ਮੀਟ ਦੀਆਂ ਦੁਕਾਨਾਂ ਨੂੰ ਵੀ ਕਰੋਨਾ ਪਾਬੰਦੀਆਂ ਤੋਂ ਬਾਹਰ ਰੱਖਿਆ ਹੈ।

 

RELATED ARTICLES
POPULAR POSTS