Home / ਪੰਜਾਬ / ਸੁਲਤਾਨਪੁਰ ਲੋਧੀ ‘ਚ ਬਾਰਾਮੂਲਾ ਤੇ ਕੁੱਪਵਾੜਾ ਦੇ ਤਿੰਨ ਵਿਅਕਤੀ ਗ੍ਰਿਫਤਾਰ

ਸੁਲਤਾਨਪੁਰ ਲੋਧੀ ‘ਚ ਬਾਰਾਮੂਲਾ ਤੇ ਕੁੱਪਵਾੜਾ ਦੇ ਤਿੰਨ ਵਿਅਕਤੀ ਗ੍ਰਿਫਤਾਰ

ਸਾਢੇ ਤਿੰਨ ਕਿੱਲੋ ਹੈਰੋਇਨ ਵੀ ਬਰਾਮਦ
ਜਲੰਧਰ, ਬਿਊਰੋ ਨਿਊਜ਼
ਸੁਲਤਾਨਪੁਰ ਲੋਧੀ ਪੁਲਿਸ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਅਤੇ ਕੁੱਪਵਾੜਾ ਨਿਵਾਸੀ ਤਿੰਨ ਵਿਅਕਤੀਆਂ ਨੂੰ ਸਾਢੇ ਤਿੰਨ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਿੰਨਾਂ ਆਰੋਪੀਆਂ ਦੇ ਖਿਲਾਫ ਕੇਸ ਦਰਜ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਇਹ ਤਿੰਨੋ ਕਸ਼ਮੀਰੀ ਵਿਅਕਤੀ ਇਕ ਟਰੱਕ ਵਿਚ ਸਵਾਰ ਸਨ, ਜੋ ਨਸ਼ੀਲੇ ਪਦਾਰਥਾਂ ਅਤੇ ਹੈਰੋਇਨ ਦਾ ਧੰਦਾ ਕਰਦੇ ਸਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਲਮਾਨ ਸ਼ੇਖ ਅਤੇ ਸ਼ਾਹਬਾਜ ਸ਼ਾਹ ਦੋਵੇਂ ਨਿਵਾਸੀ ਸ਼ੀਲੂ ਬਾਰਮੂਲਾ ਅਤੇ ਮੁਹੰਮਦ ਮਕਬੂਲ ਨਿਵਾਸੀ ਕੁੱਪਵਾੜਾ ਵਜੋਂ ਹੋਈ ਹੈ।

Check Also

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਐਸਡੀਐਮ ਨਾਲ ਹੋਈ ਤਿੱਖੀ ਬਹਿਸ

ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮਗਰੋਂ ਧਾਲੀਵਾਲ ਨੇ ਐਸਡੀਐਮ ਨੂੰ ਕੀਤਾ ਸੀ ਫੋਨ ਅੰਮਿ੍ਰਤਸਰ/ਬਿਊਰੋ ਨਿਊਜ਼ : …