ਰਾਹੁਲ ਗਾਂਧੀ ਦਾ ਕਹਿਣਾ – ਹਰ ਕਿਸੇ ਨੂੰ ਸੁਰੱਖਿਅਤ ਜੀਵਨ ਦਾ ਅਧਿਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵਾਇਰਸ ਟੀਕਾਕਰਨ ਦੀ ਦੂਜੀ ਖ਼ੁਰਾਕ ਲੈ ਲਈ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਯੋਗ ਵਿਅਕਤੀ ਪੰਜਾਬ ਸਰਕਾਰ ਦੀਆਂ ਡਾਕਟਰੀ ਸਹੂਲਤਾਂ ‘ਤੇ ਰਜਿਸਟਰ ਹੋ ਕੇ ਜਲਦੀ ਤੋਂ ਜਲਦੀ ਟੀਕਾਕਰਨ ਦੀ ਖ਼ੁਰਾਕ ਲੈਣ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵੀ ਕਰੋਨਾ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਹਰ ਕਿਸੇ ਨੂੰ ਸੁਰੱਖਿਅਤ ਜੀਵਨ ਜੀਉਣ ਦਾ ਅਧਿਕਾਰ ਹੈ। ਰਾਹੁਲ ਨੇ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ ਦੇਸ਼ ਦੀ ਲੋੜ ਹੈ ਕਿਉਂਕਿ ਸੁਰੱਖਿਅਤ ਜੀਵਨ ਦਾ ਹਰ ਨਾਗਰਿਕ ਨੂੰ ਹੱਕ ਹੈ। ਉਨ੍ਹਾਂ ਪਾਰਟੀ ਵੱਲੋਂ ‘ਸਪੀਕਅੱਪ ਫਾਰ ਵੈਕਸੀਨਜ਼ ਫਾਰ ਆਲ’ ਹੈਸ਼ਟੈਗ ਨਾਲ ਚਲਾਈ ਗਈ ਸ਼ੋਸ਼ਲ ਮੀਡੀਆ ਮੁਹਿੰਮ ਤਹਿਤ ਇਹ ਟਿੱਪਣੀ ਕੀਤੀ।