ਅਮਿਤ ਸ਼ਾਹ ਦੇ ਨਿਰਦੇਸ਼ ਤੋਂ ਬਾਅਦ ਹਰਿਆਣਾ ‘ਚ ਨਹੀਂ ਹੋਣਗੇ ਰਾਜਨੀਤਕ ਸਮਾਗਮ ਤੇ ਸਰਕਾਰੀ ਕਿਸਾਨ ਪੰਚਾਇਤਾਂ
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਹਰਿਆਣਾ ਵਿਚ ਵੀ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨੀ ਸੰਘਰਸ਼ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਰਕਾਰੀ ਕਿਸਾਨ ਪੰਚਾਇਤਾਂ ਲਗਾਉਣੀਆਂ ਸ਼ੁਰੂ ਕੀਤੀਆਂ ਸਨ, ਜਿਸ ਨੂੰ ਕਿਸਾਨਾਂ ਨੇ ਸਿਰੇ ਨਹੀਂ ਚੜ੍ਹਨ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਹਿ ਦਿੱਤਾ ਹੈ ਕਿ ਉਹ ਸੂਬੇ ਵਿਚ ਕੋਈ ਵੀ ਰਾਜਨੀਤਕ ਸਮਾਗਮ ਤੇ ਸਰਕਾਰੀ ਕਿਸਾਨ ਪੰਚਾਇਤਾਂ ਨਾ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਰਨਾਲ ਜ਼ਿਲ੍ਹੇ ‘ਚ ਪੈਂਦੇ ਪਿੰਡ ਕੈਮਲਾ ਵਿਖੇ ਖੱਟਰ ਵਲੋਂ ਕਰਵਾਏ ਜਾ ਰਹੇ ‘ਕਿਸਾਨ ਮਹਾਂ ਪੰਚਾਇਤ’ ਸਮਾਗਮ ਨੂੰ ਕਿਸਾਨਾਂ ਨੇ ਨਹੀਂ ਹੋਣ ਦਿੱਤਾ ਸੀ। ਇਸ ਤੋਂ ਬਾਅਦ ਸ਼ਾਹ ਨੇ ਸਲਾਹ ਦਿੱਤੀ ਕਿ ਸੂਬੇ ‘ਚ ਜਦ ਤੱਕ ਕਿਸਾਨ ਅੰਦੋਲਨ ਚੱਲ ਰਹਾ ਹੈ, ਉਦੋਂ ਤੱਕ ਕੋਈ ਕਿਸਾਨ ਪੰਚਾਇਤ ਜਾਂ ਰਾਜਨੀਤਕ ਸਮਾਗਮ ਨਾ ਕੀਤਾ ਜਾਵੇ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …