Breaking News
Home / ਭਾਰਤ / ਸੁਪਰੀਮ ਕੋਰਟ ਨੇ ਮਲਵਿੰਦਰ ਅਤੇ ਸ਼ਵਿੰਦਰ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ

ਸੁਪਰੀਮ ਕੋਰਟ ਨੇ ਮਲਵਿੰਦਰ ਅਤੇ ਸ਼ਵਿੰਦਰ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ

ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਵੇਂ ਭਰਾ ਹਨ ਜੇਲ੍ਹ ਵਿਚ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਹੈ। ਜਪਾਨ ਦੀ ਦਵਾ ਕੰਪਨੀ ਦਾਇਚੀ ਦੀ ਅਰਜ਼ੀ ‘ਤੇ ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਇਆ। ਇਹ ਮਾਮਲਾ 3500 ਕਰੋੜ ਰੁਪਏ ਦੀ ਵਿਚੋਲਗੀ ਹੈ। ਦਾਇਚੀ ਦਾ ਕਹਿਣਾ ਹੈ ਕਿ ਮਲਵਿੰਦਰ ਤੇ ਸ਼ਵਿੰਦਰ ਨੇ ਇਸ ਰਕਮ ਦਾ ਭੁਗਤਾਨ ਨਹੀਂ ਕੀਤਾ। ਦਾਇਚੀ ਨੇ ਇਸੇ ਸਾਲ ਮਾਰਚ ਮਹੀਨੇ ਸੁਪਰੀਮ ਕੋਰਟ ਵਿਚ ਦੋਵਾਂ ਭਰਾਵਾਂ ਖਿਲਾਫ ਪਟੀਸ਼ਨ ਪਾਈ ਸੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਇਹ ਦੋਵੇਂ ਭਰਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਣੀਆਂ ਸੰਪਤੀਆਂ ਨੂੰ ਟਿਕਾਣੇ ਲਗਾ ਰਹੇ ਹਨ।
ਜ਼ਿਕਰਯੋਗ ਹੈ ਕਿ ਮਲਵਿੰਦਰ ਅਤੇ ਸ਼ਵਿੰਦਰ ਰੈਲੀਗੇਅਰ ਫਿਨਵੈਸਟ ਕੰਪਨੀ ਵਿਚ ਹੋਏ ਘੋਟਾਲੇ ਦੇ ਆਰੋਪ ਵਿਚ ਜੇਲ੍ਹ ਵਿਚ ਹਨ। ਦਿੱਲੀ ਪੁਲਿਸ ਨੇ ਪਿਛਲੇ ਮਹੀਨੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸਦੇ ਚੱਲਦਿਆਂ ਮਲਵਿੰਦਰ ਨੂੰ ਲੰਘੇ ਕੱਲ੍ਹ ਜੇਲ੍ਹ ਵਿਚੋਂ ਹੀ ਈ.ਡੀ. ਨੇ ਗ੍ਰਿਫਤਾਰ ਕੀਤਾ।

Check Also

ਰਾਹੁਲ ਗਾਂਧੀ ਦਾ ਅਮੇਠੀ ਤੋਂ ਅਤੇ ਪਿ੍ਰਅੰਕਾ ਗਾਂਧੀ ਦਾ ਰਾਏਬਰੇਲੀ ਤੋਂ ਚੋਣ ਲੜਨਾ ਤੈਅ

26 ਅਪ੍ਰੈਲ ਤੋਂ ਬਾਅਦ ਰਾਹੁਲ ਅਤੇ ਪਿ੍ਰਅੰਕਾ ਦੇ ਨਾਵਾਂ ਦਾ ਕੀਤਾ ਜਾ ਸਕਦਾ ਹੈ ਐਲਾਨ …