ਹਰਿਆਣਾ (ਹੁਸ਼ਿਆਰਪੁਰ) ਦੇ ਹਰਜੀਤ ਸਿੰਘ ਦੀ 32 ਏਕੜ ਜ਼ਮੀਨ ਹੈ। 32 ਲੱਖ ਰੁਪਏ ਦੇ ਕਰੀਬ ਹੀ ਕਰਜ਼ਾ ਹੈ। ਘਰ ਵਿਚ ਵਿਆਹ-ਸ਼ਾਦੀ ਹੋਵੇ ਤਾਂ ਕਰਜ਼ਾ ਲੈਣਾ ਪੈਂਦਾ ਹੈ। ਸਰਕਾਰਾਂ ਕੋਲੋਂ ਉਮੀਦ ਸੀ ਕਿ ਉਹ ਕਿਸਾਨਾਂ ਦੀ ਪੀੜਾ ਨੂੰ ਸਮਝਣਗੇ, ਪਰ ਉਲਟ ਹੋ ਗਿਆ। ਕੇਂਦਰ ਕਿਸਾਨਾਂ ਨੂੰ ਆਪਣਾ ਨੌਕਰ ਬਣਾਉਣਾ ਚਾਹੁੰਦੀ ਹੈ, ਉਹ ਅਜਿਹਾ ਨਹੀਂ ਹੋਣ ਦੇਣਗੇ। ਖੇਤੀ ਕਾਨੂੰਨ ਲਾਗੂ ਹੋਏ ਤਾਂ ਉਨ੍ਹਾਂ ਦੀ ਫਸਲ ਦਾ ਪੈਸਾ ਨਹੀਂ ਮਿਲੇਗਾ। ਐਮਐਸਪੀ ਦੇ ਅਨੁਸਾਰ ਪੈਸਾ ਮਿਲ ਜਾਂਦਾ ਹੈ, ਪਰ ਅੱਗੇ ਜਾ ਕੇ ਨਾ ਮਿਲਿਆ ਤਾਂ ਕਰਜ਼ਾ ਦੁੱਗਣਾ ਹੋ ਜਾਵੇਗਾ।

