-4.2 C
Toronto
Thursday, December 11, 2025
spot_img
Homeਪੰਜਾਬਰੈਵਿਨਿਊ ਇੰਟੈਲੀਜੈਂਸ ਦਾ ਏ.ਡੀ.ਜੀ. 25 ਲੱਖ ਰੁਪਏ ਰਿਸ਼ਵਤ ਲੈਂਦਾ ਕਾਬੂ

ਰੈਵਿਨਿਊ ਇੰਟੈਲੀਜੈਂਸ ਦਾ ਏ.ਡੀ.ਜੀ. 25 ਲੱਖ ਰੁਪਏ ਰਿਸ਼ਵਤ ਲੈਂਦਾ ਕਾਬੂ

Close up of male hands in bracelets behind back

ਲੁਧਿਆਣਾ/ਬਿਊਰੋ ਨਿਊਜ਼
ਸੀ.ਬੀ.ਆਈ. ਨੇ ਛਾਪੇਮਾਰੀ ਕਰਦੇ ਹੋਏ 25 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਰੈਵੀਨਿਊ ਇੰਟੈਲੀਜੈਂਸ ਲੁਧਿਆਣਾ ਚੰਦਰ ਸ਼ੇਖਰ ਨੂੰ ਦੋ ਦਲਾਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਦੇ ਟਿਕਾਣਿਆਂ ‘ਤੇ ਸੀਬੀਆਈ ਲਗਾਤਾਰ ਦਿੱਲੀ, ਨੋਇਡਾ ਤੇ ਲੁਧਿਆਣਾ ਵਿਚ ਛਾਪੇਮਾਰੀ ਕਰ ਰਹੀ ਹੈ। ਸੀ.ਬੀ.ਆਈ. ਦਾ ਕਹਿਣਾ ਹੈ ਕਿ ਤਿੰਨ ਕਰੋੜ ਰੁਪਏ ਦੇ ਇਕ ਕੇਸ ਦੀ ਡੀਲ ਹੋਈ ਸੀ, ਜਿਸ ਦੀ ਪਹਿਲੀ ਕਿਸ਼ਤ ਦੇ ਤੌਰ ‘ਤੇ 25 ਲੱਖ ਰੁਪਏ ਦਿੱਤੇ ਜਾ ਰਹੇ ਸਨ। ਪੰਜਾਬ ਪੁਲਿਸ ਨੇ ਇਸ ਮਾਮਲੇ ‘ਤੇ ਅਜੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸੀ.ਬੀ.ਆਈ. ਚੰਦਰ ਸ਼ੇਖਰ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦੇ ਦਸਤਾਵੇਜ਼ਾਂ ਬਾਰੇ ਪੜਤਾਲ ਕਰ ਰਹੀ ਹੈ।

RELATED ARTICLES
POPULAR POSTS