
ਵਿਦੇਸ਼ੀ ਬੈਂਕ ਖਾਤਿਆਂ ਅਤੇ ਕੰਪਨੀਆਂ ਦੀ ਮਾਲਕੀ ਸਬੰਧੀ ਹੋਈ ਪੁੱਛਗਿੱਛ
ਜਲੰਧਰ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਜਲੰਧਰ ਸਥਿਤ ਈਡੀ ਦਫਤਰ ਵਿੱਚ ਪੇਸ਼ ਹੋਏ। ਐਡਵੋਕੇਟ ਜੈਵੀਰ ਸਿੰਘ ਸ਼ੇਰਗਿੱਲ ਅਤੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਵੀ ਉਨ੍ਹਾਂ ਦੇ ਨਾਲ ਹੀ ਈਡੀ ਦਫਤਰ ਗਏ। ਰਣਇੰਦਰ ਸਿੰਘ ਸਵੇਰੇ 11 ਵਜੇ ਈਡੀ ਦਫ਼ਤਰ ਵਿਚ ਪੁੱਜ ਗਏ ਸਨ। ਇਸ ਤੋਂ ਪਹਿਲਾਂ ਵੀ ਰਣਇੰਦਰ ਸਿੰਘ ਨੂੰ ਈਡੀ ਦਫਤਰ ਵੱਲੋਂ 27 ਅਕਤੂਬਰ ਤੇ 6 ਨਵੰਬਰ ਲਈ ਸੰਮਨ ਭੇਜੇ ਗਏ ਸਨ, ਪਰ ਉਹ ਵੱਖ-ਵੱਖ ਕਾਰਨਾਂ ਕਰਕੇ ਗੈਰਹਾਜ਼ਰ ਰਹੇ। ਰਣਇੰਦਰ ਸਿੰਘ ਕੋਲੋਂ ਵਿਦੇਸ਼ੀ ਬੈਂਕ ਖਾਤਿਆਂ, ਵਿਦੇਸ਼ੀ ਕੰਪਨੀਆਂ ਦੀ ਮਾਲਕੀ ਅਤੇ ਭਾਈਵਾਲੀ ਬਾਰੇ ਪੁਛਗਿੱਛ ਕੀਤੀ ਗਈ ਹੈ।