ਹੁਣ ਇਹ ਮਾਮਲਾ ਚੀਫ ਜਸਟਿਸ ਕੋਲ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਬੀਬੀ ਜਗੀਰ ਕੌਰ ਦੇ ਮਾਮਲੇ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਮਾਮਲਾ ਕਿਸੇ ਹੋਰ ਬੈਂਚ ਨੂੰ ਤਬਦੀਲ ਕੀਤਾ ਜਾਵੇ।
ਜਗੀਰ ਕੌਰ ਦਾ ਇਹ ਮਾਮਲਾ ਹੁਣ ਚੀਫ ਜਸਟਿਸ ਕੋਲ ਜਾਵੇਗਾ। ਉਸ ਤੋਂ ਬਾਅਦ ਕਿਸੇ ਹੋਰ ਬੈਂਚ ਕੋਲ ਤਬਦੀਲ ਕੀਤਾ ਜਾਵੇਗਾ। ਜਗੀਰ ਕੌਰ ਨੇ ਹਾਈਕੋਰਟ ਵਿੱਚ ਆਪਣੀ ਬਾਕੀ ਬਚੀ ਸਜ਼ਾ ਨੂੰ ਮੁਆਫ ਕਰਨ ਲਈ ਪਟੀਸ਼ਨ ਦਾਖਲ ਕੀਤੀ ਸੀ। ਜ਼ਿਕਰਯੋਗ ਹੈ ਕਿ ਜਗੀਰ ਕੌਰ ਆਪਣੀ ਬੇਟੀ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਭੁਗਤ ਰਹੀ ਹੈ। ਫਿਲਹਾਲ ਬੀਬੀ ਜਗੀਰ ਕੌਰ ਜ਼ਮਾਨਤ ‘ਤੇ ਬਾਹਰ ਹਨ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …