10.7 C
Toronto
Tuesday, October 14, 2025
spot_img
Homeਪੰਜਾਬਮਜੀਠੀਏ ਖਿਲਾਫ 'ਆਪ' ਦਾ ਨਵਾਂ ਪੈਂਤੜਾ

ਮਜੀਠੀਏ ਖਿਲਾਫ ‘ਆਪ’ ਦਾ ਨਵਾਂ ਪੈਂਤੜਾ

2ਨਸ਼ਿਆਂ ਸਬੰਧੀ ਮਜੀਠੀਆ ਖਿਲਾਫ ਲਾਏ ਹੋਰਡਿੰਗ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਨਸ਼ੇ ਦੇ ਮੁੱਦੇ ਉੱਤੇ ਅਕਾਲੀ ਸਰਕਾਰ ਖ਼ਿਲਾਫ਼ ਨਵਾਂ ਪੈਂਤੜਾ ਅਖ਼ਤਿਆਰ ਕਰ ਲਿਆ ਹੈ। ਪਾਰਟੀ ਦੇ ਸੀਨੀਅਰ ਆਗੂਆਂ ਉੱਤੇ ਮਾਣਹਾਨੀ ਦੇ ਕੇਸ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਅਕਾਲੀ ਸਰਕਾਰ ਲਈ ਨਸ਼ੇ ਦੇ ਮੁੱਦੇ ਉੱਤੇ ਖੁੱਲ੍ਹੀ ਚੁਣੌਤੀ ਪੇਸ਼ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਬਿਕਰਮ ਸਿੰਘ ਮਜੀਠੀਆ ਉੱਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਖਿਲਾਫ ਸੂਬੇ ਭਰ ਵਿੱਚ ਹੋਰਡਿੰਗ ਲਾ ਦਿੱਤੇ ਹਨ। ਜ਼ਿਆਦਾਤਰ ਪੋਸਟਰ ਮਾਝੇ ਤੇ ਮਾਲਵੇ ਖ਼ਿੱਤੇ ਵਿੱਚ ਲਾਏ ਗਏ ਹਨ।
ਪੋਸਟਰ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਫ਼ੋਟੋ ਲੱਗੀ ਹੋਈ ਹੈ। ਇਸ ਤੋਂ ਇਲਾਵਾ ਪੋਸਟਰ ਉੱਤੇ ‘ਮੈਂ ਹਜ਼ਾਰ ਵਾਰ ਦਾਅਵਾ ਕਰਦਾ ਹਾਂ ਕਿ ਮਜੀਠੀਆ ਨਸ਼ਾ ਤਸਕਰ ਹੈ।’ ਜਾਣਕਾਰੀ ਅਨੁਸਾਰ 29 ਜੁਲਾਈ ਤੋਂ ਪਹਿਲਾਂ ਹਰੇਕ ਲੋਕ ਸਭਾ ਹਲਕੇ ਵਿੱਚ ਤਕਰੀਬਨ 300 ਅਜਿਹੇ ਪੋਸਟਰ ਤੇ ਹੋਰਡਿੰਗ ਲਾਏ ਜਾਣਗੇ। ਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ਹੀ ਕੇਜਰੀਵਾਲ ਵਿਰੁੱਧ ਦਰਜ ਕੇਸ ਦੀ ਅਗਲੀ ਸੁਣਵਾਈ ਤੈਅ ਹੈ। ਯਾਦ ਰਹੇ ਕਿ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਦੇ ਕਈ ਆਗੂਆਂ ਖ਼ਿਲਾਫ਼ ਮਾਣਹਾਨੀ ਦੇ ਕੇਸ ਦਰਜ ਕਰਵਾਏ ਹੋਏ ਹਨ।

RELATED ARTICLES
POPULAR POSTS