
ਬਠਿੰਡਾ/ਬਿਊਰੋ ਨਿਊਜ਼
ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਅੱਜ ਤਲਵੰਡੀ ਸਾਬੋ ਪਹੁੰਚੇ ਅਤੇ ਉਨ੍ਹਾਂ ਦਾ ਰਸਤੇ ਵਿਚ ਕਾਂਗਰਸੀ ਕਾਰਕੁੰਨਾਂ ਵਲੋਂ ਕਾਲੇ ਝੰਡਿਆ ਨਾਲ ਸਵਾਗਤ ਕੀਤਾ ਗਿਆ। ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ, ਵਪਾਰ ਮੰਡਲ ਦੇ ਕਾਰਕੁਨਾਂ ਸਮੇਤ ਹੋਰ ਸੰਗਠਨਾਂ ਨੇ ਸਵੇਰ ਤੋਂ ਹੀ ਇਥੇ ਭਾਈ ਘਨੱਈਆ ਚੌਕ ਵਿੱਚ ਡੇਰੇ ਲਾਏ ਹੋਏ ਸਨ। ਂਿੲਸੇ ਦੌਰਾਨ ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ ਵਲੋਂ ਆ ਰਹੇ ਅਕਾਲੀ ਵਰਕਰਾਂ ਦਾ ਵੀ ਕਾਂਗਰਸੀ ਕਾਰਕੁੰਨਾਂ ਨੇ ਵਿਰੋਧੀ ਨਾਅਰਿਆਂ ਅਤੇ ਕਾਲ਼ੇ ਝੰਡਿਆਂ ਨਾਲ ਸਵਾਗਤ ਕੀਤਾ। ਇਹ ਆਗੂ ਕਹਿ ਰਹੇ ਸਨ ਕਿ ਖੇਤੀ ਬਿੱਲਾਂ ਦੇ ਮੁੱਦੇ ‘ਤੇ ਗਿਰਗਿਟ ਵਾਂਗ ਰੰਗ ਬਦਲਣ ਵਾਲਿਆਂ ਨੇ ਜੋ ਦਗ਼ਾ ਕਿਸਾਨਾਂ ਨਾਲ ਕੀਤਾ ਹੈ, ਉਸ ਨੂੰ ਪੰਜਾਬੀ ਕਦੇ ਵੀ ਮੁਆਫ਼ ਨਹੀਂ ਕਰਨਗੇ।