ਓਟਾਵਾ/ ਬਿਊਰੋ ਨਿਊਜ਼
ਕੈਨੇਡਾ ਦੇ ਇਕ ਸਨਸਨੀਖੇਜ਼ ਮਰਡਰ ਕੇਸ ‘ਚ ਯੂਰੀ ਨੇ ਭੁਪਿੰਦਰ ਪਾਲ ਗਿੱਲ ਨੂੰ ਆਪਣੀ 37 ਸਾਲਾ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨਾਲ ਮਿਲ ਕੇ ਆਪਣੀ ਪਤਨੀ ਦੇ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਹੈ। ਓਟਾਵਾ ਦੇ ਸੁਪੀਰੀਅਰ ਕੋਰਟ ਵਿਚ ਨੌਂ ਹਫ਼ਤੇ ਦੇ ਟਰਾਇਲ ਤੋਂ ਬਾਅਦ ਯੂਰੀ ਨੇ ਜਗਤਾਰ ਗਿੱਲ ਦੇ ਕਤਲ ਦੇ ਸਿਲਸਿਲੇ ਵਿਚ ਇਨ੍ਹਾਂ ਦੋਵਾਂ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। 43 ਸਾਲ ਦੀ ਜਗਤਾਰ, ਜਨਵਰੀ 2014 ‘ਚ ਆਪਣੇ ਘਰ ਵਿਚ ਮ੍ਰਿਤਕ ਹਾਲਤ ਵਿਚ ਪਾਈ ਗਈ ਸੀ। ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਤਿੰਨ ਬੱਚਿਆਂ ਦੀ ਮਾਂ ਜਗਤਾਰ ਨੂੰ ਉਸ ਦੀ 17ਵੀਂ ਵਿਆਹ ਦੀ ਵਰ੍ਹੇਗੰਢ ਦੇ ਦਿਨ ਚਾਕੂ ਨਾਲ ਵਿੰਨ੍ਹ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਠੀਕ ਇਕ ਦਿਨ ਪਹਿਲਾਂ ਉਨ੍ਹਾਂ ਦੀ ਹਰਨੀਆਂ ਦੀ ਸਰਜਰੀ ਹੋਈ ਸੀ। ਇਸ ਕੰਮ ਨੂੰ ਅੰਜ਼ਾਮ ਜਗਤਾਰ ਦੇ ਪਤੀ ਭੁਪਿੰਦਰ ਪਾਲ ਗਿੱਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੇ ਦਿੱਤਾ। ਇਹ ਦੋਵੇਂ ਹੀ ਓਟਾਵਾ ਦੀ ਇਕ ਬੱਸ ਕੰਪਨੀ ਵਿਚ ਡਰਾਈਵਰ ਸਨ ਅਤੇ ਉਨ੍ਹਾਂ ਦੇ ਆਪਸੀ ਸਬੰਧ ਸਨ। ਯੂਰੀ ਮੁਤਾਬਕ ਇਨ੍ਹਾਂ ਦੋਵਾਂ ਨੇ ਮਿਲ ਕੇ ਗਿੱਲ ਦੀ ਪਤਨੀ ਦਾ ਕਤਲ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਜੋ ਇਸ ਤੋਂ ਬਾਅਦ ਉਹ ਇਕੱਠੇ ਰਹਿ ਸਕਣ।
ਭਾਵਨਾਤਮਕ ਪੱਧਰ ‘ਤੇ ਨਿਰਭਰ : ਸਿਰਫ਼ ਗਿੱਲ ਹੀ ਨਹੀਂ, ਉਨ੍ਹਾਂ ਦੀ ਪ੍ਰੇਮਿਕਾ ਗੁਰਪ੍ਰੀਤ ਕੌਰ ਵੀ ਵਿਆਹੁਤਾ ਹੈ ਅਤੇ ਉਸ ਦੀਆਂ ਦੋ ਧੀਆਂ ਵੀ ਹਨ। ਗੁਰਪ੍ਰੀਤ ਦਾ ਪਤੀ ਵੀ ਓਟਾਵਾ ਦੀ ਉਸੇ ਕੰਪਨੀ ਵਿਚ ਡਰਾਈਵਰ ਹੈ। ਆਪਣੇ ਬਿਆਨ ਵਿਚ ਗੁਰਪ੍ਰੀਤ ਨੇ ਮੰਨਿਆ ਕਿ ਉਸ ਦੇ ਗਿੱਲ ਦੇ ਨਾਲ ਸਬੰਧ ਸਨ, ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਗਿੱਲ ਦੇ ਨਾਲ ਸਰੀਰਕ ਸਬੰਧਾਂ ਤੋਂ ਉਹ ਸੰਤੁਸ਼ਟ ਨਹੀਂ ਸੀ ਅਤੇ ਗਿੱਲ ਦੇ ਨਾਲ ਸਬੰਧ ਵਿਚ ਰਹਿਣ ਦੌਰਾਨ ਹੀ ਉਸ ਦਾ ਇਕ ਦੂਜੇ ਡਰਾਈਵਰ ਦੇ ਨਾਲ ਵੀ ਕਰੀਬੀ ਰਿਸ਼ਤਾ ਬਣ ਗਿਆ ਸੀ।
ਗੁਰਪ੍ਰੀਤ ਦੇ ਵਕੀਲ ਨੇ ਕਿਹਾ ਕਿ ਉਹ ਗਿੱਲ ‘ਤੇ ਸਿਰਫ਼ ਭਾਵਨਾਤਮਕ ਪੱਧਰ ‘ਤੇ ਨਿਰਭਰ ਸੀ, ਜਿਸ ਦੇ ਮੋਢੇ ‘ਤੇ ਸਿਰ ਰੱਖ ਕੇ ਰੋਇਆ ਜਾ ਸਕੇ ਅਤੇ ਉਸ ਦਾ ਮਕਸਦ ਉਸ ਦੇ ਨਾਲ ਰਹਿਣ ਦਾ ਬਿਲਕੁਲ ਵੀ ਨਹੀਂ ਸੀ।
ਉਥੇ ਹੀ ਆਪਣੇ ਬਿਆਨ ਵਿਚ ਗਿੱਲ ਨੇ ਸੂਰੀ ਨੂੰ ਕਿਹਾ ਕਿ ਗੁਰਪ੍ਰੀਤ ਦੇ ਨਾਲ ਉਸ ਦੇ ਸਬੰਧਾਂ ਦਾ ਅੰਤ ਜਨਵਰੀ 2014 ਵਿਚ ਪਤਨੀ ਦੇ ਕਤਲ ਤੋਂ ਪਹਿਲਾਂ 2013 ਵਿਚ ਹੀ ਖ਼ਤਮ ਹੋ ਚੁੱਕਾ ਸੀ। ਟਰਾਇਲ ਦੌਰਾਨ ਇਕ ਮਨੋਵਿਗਿਆਨੀ ਨੇ ਇਹ ਵੀ ਦੱਸਿਆ ਕਿ ਗਿੱਲ ਅਤੇ ਗੁਰਪ੍ਰੀਤ ਨੇ ਆਪਣੇ ਭਵਿੱਖ ਦੀ ਯੋਜਨਾ ਬਾਰੇ ਉਨ੍ਹਾਂ ਦੇ ਨਾਲ ਸੰਪਰਕ ਕੀਤਾ ਸੀ। ਗੁਰਪ੍ਰੀਤ ਦੇ ਪਤੀ ਨੇ ਵੀ ਬਿਆਨ ਦਿੱਤਾ ਕਿ ਕਿਸ ਤਰ੍ਹਾਂ ਉਸ ਦੀ ਪਤਨੀ ਨੇ ਕਈ ਵਾਰ ਚਾਕੂ ਨਾਲ ਉਸ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।
Check Also
ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’
ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …