14.9 C
Toronto
Saturday, August 29, 2026
spot_img
Homeਪੰਜਾਬਮਿਸ ਪੂਜਾ ਦਾ ਪੰਜਾਬੀ ਗਾਇਕੀ 'ਚ ਵਿਸ਼ਵ ਰਿਕਾਰਡ

ਮਿਸ ਪੂਜਾ ਦਾ ਪੰਜਾਬੀ ਗਾਇਕੀ ‘ਚ ਵਿਸ਼ਵ ਰਿਕਾਰਡ

ਮਿਸ ਪੂਜਾ ਦਾ ਪੰਜਾਬੀ ਗਾਇਕੀ ‘ਚ ਵਿਸ਼ਵ ਰਿਕਾਰਡਜਲੰਧਰ : ਪਿਛਲੇ ਕਰੀਬ ਡੇਢ ਦਹਾਕੇ ਤੋਂ ਪੰਜਾਬੀ ਗਾਇਕੀ ਵਿਚ ਛਾਈ ਆ ਰਹੀ ਗਾਇਕਾ ਮਿਸ ਪੂਜਾ ਨੇ ਥੋੜ੍ਹੇ ਸਮੇਂ ਵਿਚ ਪੰਜਾਬੀ ਗਾਇਕੀ ਵਿਚ ਝੰਡੇ ਗੱਡੇ ਹਨ। ਉਹ ਹੁਣ ਤੱਕ ਪੰਜਾਬੀ ਗਾਇਕੀ ਦੇ ਖੇਤਰ ਵਿਚ ਸਭ ਤੋਂ ਵਧੇਰੇ ਗੀਤ ਗਾਉਣ, ਐਲਬਮਾਂ ਕੱਢਣ ਤੇ ਵੀਡੀਓ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਹੈ। ਇਸ ਨਾਮਵਰ ਪ੍ਰਾਪਤੀ ਬਦਲੇ ਉਨ੍ਹਾਂ ਦਾ ਨਾਮ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਵਿਚ ਸ਼ੁਮਾਰ ਕੀਤਾ ਗਿਆ ਹੈ। ਮਿਸ ਪੂਜਾ ਨੇ ਆਪਣੇ ਗਾਇਕੀ ਸਫ਼ਰ ਦੌਰਾਨ 4500 ਪੰਜਾਬੀ ਗੀਤ ਗਾਏ ਹਨ। 300 ਸੰਗੀਤਕ ਐਲਬਮ ਰਿਲੀਜ਼ ਕੀਤੀਆਂ ਹਨ ਅਤੇ 850 ਗੀਤਾਂ ਉੱਪਰ ਵੀਡੀਓਜ਼ ਬਣੀਆਂ ਹਨ। ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਇਹ ਮਾਣ ਹਾਸਲ ਕਰਨ ਵਾਲੀ ਮਿਸ ਪੂਜਾ ਪਹਿਲੀ ਗਾਇਕਾ ਹੈ। ਮਿਸ ਪੂਜਾ ਨੂੰ ਸੰਸਥਾ ਵਲੋਂ ਇਹ ਮਾਣ ਪਿਛਲੇ ਦਿਨੀਂ ਇਕ ਸਾਦੇ ਸਮਾਗਮ ਵਿਚ ਦਿੱਤਾ ਗਿਆ। ਮਿਸ ਪੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਸਨਮਾਨ ਮਿਲਣ ਨਾਲ ਬੜਾ ਉਤਸ਼ਾਹ ਮਿਲਿਆ ਹੈ ਤੇ ਉਹ ਪਹਿਲਾਂ ਵਾਂਗ ਹੀ ਸਾਫ਼-ਸੁਥਰੀ ਗਾਇਕੀ ਨੂੰ ਹੋਰ ਵਧੇਰੇ ਚੰਗੇ ਢੰਗ ਨਾਲ ਅੱਗੇ ਵਧਾਉਣ ਲਈ ਕੰਮ ਕਰਨਗੇ।

RELATED ARTICLES
POPULAR POSTS