23.5 C
Toronto
Monday, June 8, 2026
spot_img
Homeਪੰਜਾਬਅਕਾਲੀ-ਭਾਜਪਾ ਸਰਕਾਰ ਵੇਲੇ ਦਰਜ ਕੀਤੇ ਗਏ 80 ਫੀਸਦੀ ਕੇਸ ਕੀਤੇ ਰੱਦ

ਅਕਾਲੀ-ਭਾਜਪਾ ਸਰਕਾਰ ਵੇਲੇ ਦਰਜ ਕੀਤੇ ਗਏ 80 ਫੀਸਦੀ ਕੇਸ ਕੀਤੇ ਰੱਦ

ਬਾਕੀ ਬਚੇ 20 ਫੀਸਦੀ ਮਾਮਲਿਆਂ ‘ਤੇ ਵੀ ਹੋਵੇਗੀ ਵਿਚਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਕਾਂਗਰਸੀਆਂ ਅਤੇ ਹੋਰਾਂ ‘ਤੇ ਦਰਜ 80 ਫੀਸਦੀ ਮਾਮਲਿਆਂ ਨੂੰ ਪੰਜਾਬ ਪੁਲਿਸ ਨੇ ਰੱਦ ਕਰ ਦਿੱਤਾ ਹੈ। ਇਸ ਮਾਮਲੇ ‘ਤੇ ਸ਼ਿਕਾਇਤਾਂ ਦੀ ਜਾਂਚ ਕਰ ਰਹੇ ਸੇਵਾਮੁਕਤ ਜੱਜ ਮਹਿਤਾਬ ਸਿੰਘ ਗਿੱਲ ਦੀ ਪ੍ਰਧਾਨਗੀ ਵਾਲੀ ਕਮਿਸ਼ਨ ਦੀਆਂ ਸਿਫਾਰਿਸ਼ਾਂ ‘ਤੇ ਕਾਰਵਾਈ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਲੰਘੀ 3 ਦਸੰਬਰ ਨੂੰ ਕਮਿਸ਼ਨ ਨੇ ਅੰਤਰਿਮ ਰਿਪੋਰਟ ਪੇਸ਼ ਕੀਤੀ ਸੀ।
ਪੰਜਾਬ ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗਿੱਲ ਕਮਿਸ਼ਨ ਵਲੋਂ ਮਿਲੀ ਰਿਪੋਰਟ ਦੇ ਅਧਾਰ ‘ਤੇ 80 ਫੀਸਦ ਮਾਮਲੇ ਰੱਦ ਕਰ ਦਿੱਤੇ ਗਏ ਹਨ। ਜਦਕਿ ਬਾਕੀ ਬਚੇ 20 ਫੀਸਦੀ ਮਾਮਲਿਆਂ ਨੂੰ ਰੱਦ ਕਰਨ ਲਈ ਸੰਬੰਧਤ ਅਦਾਲਤਾਂ ਨੂੰ ਪੁਲਿਸ ਵਲੋਂ ਬੇਨਤੀ ਕੀਤੀ ਗਈ ਹੈ।

RELATED ARTICLES
POPULAR POSTS