Breaking News
Home / ਘਰ ਪਰਿਵਾਰ / ਧੀ ਦਾ ਪਹਿਰਾਵਾ ਕਿਹੋ ਜਿਹਾ ਹੋਵੇ

ਧੀ ਦਾ ਪਹਿਰਾਵਾ ਕਿਹੋ ਜਿਹਾ ਹੋਵੇ

ਲੋਕ-ਤੱਥ ਬੋਲੀਆਂ ਅਤੇ ਕਹਾਵਤਾਂ ਸਮੇਂ ਦੇ ਹਲਾਤਾਂ ਵਿੱਚੋਂ ਉਤਪੰਨ ਹੁੰਦੀਆਂ ਹਨ। ਇਸੇ ਪ੍ਰਸੰਗ ਵਿੱਚ ”ਖਾਈਏ ਮਨ ਭਾਉਂਦਾ ਪਹਿਨੀਏ ਜੱਗ ਭਾਉਂਦਾ” ਦੀ ਕਹਾਵਤ ਬਣੀ ਹੈ। ਇਤਿਹਾਸ ਗਵਾਹ ਹੈ ਕਿ ਸਮਾਜਿਕ ਹਿੰਸਾ ਪਿੱਛੇ ਮਾਨਵਤਾ ਦਾ ਖੁਦ ਸਹੇੜਿਆ ਕਾਰਨ ਹੁੰਦਾ ਹੈ। ਸਾਡੀਆਂ ਮਾਣ-ਮੱਤੀਆਂ ਧੀਆਂ ਇਸੇ ਨਾਲ ਜੁੜੀਆਂ ਹੋਈਆ ਹਨ। ਹੈਵਾਨੀਅਤ ਦਾ ਸ਼ਿਕਾਰ ਹੋ ਰਹੀਆਂ ਧੀਆਂ ਦਾ ਇਕ ਕਾਰਨ ਮਨ ਭਾਉਂਦਾ ਪਹਿਰਾਵਾ ਵੀ ਹੈ। ਮਨ ਭਾਉਂਦਾ ਖਾਣਾ ਅਤੇ ਮਨ ਭਾਉਂਦਾ ਪਹਿਨਣਾ ਇਕ ਵੰਗਾਰ ਬਣ ਚੁੱਕੀ ਹੈ।
ਧੀ ਦਾ ਪਹਿਰਾਵਾ ਉਸ ਦੀ ਨੈਤਿਕਤਾ ਦਾ ਨਿਰਮਾਣ ਕਰਦਾ ਹੈ। ਉਸ ਦੇ ਚਰਿੱਤਰ ਨਿਰਮਾਣ ਵਿੱਚ ਵੀ ਰੋਲ ਨਿਭਾਉਂਦਾ ਹੈ। ਸਲਵਾਰ,ਕਮੀਜ ਅਤੇ ਚੁੰਨੀ ਨੂੰ ਪੰਜਾਬੀ ਸਮਾਜ ਵੱਲੋਂ ਮਾਨਤਾ ਮਿਲੀ ਹੋਈ ਹੈ।
ਜੇ ਇਸ ਦੇ ਉਲਟ ਪਹਿਰਾਵਾ ਪਹਿਨਿਆਂ ਹੋਵੇ ਤਾਂ ਕੁੱਝ ਝੂਠਾ ਜਿਹਾ ਲਗਦਾ ਹੈ। ਧੀਆਂ ਪਿਉ ਦੀ ਪੱਗ ਅਤੇ ਮਾਂ ਦੀ ਚੁੰਨੀ ਨੂੰ ਵੀ ਬੇ-ਦਾਗ ਰੱਖਦੀਆਂ ਹਨ। ਪਹਿਰਾਵਾ ਤਨ ਢਕਣ ਲਈ ਹੁੰਦਾ ਹੈ ਨਾ ਕਿ ਦਿਖਾਵੇ ਲਈ। ਕਈ ਥਾਵਾਂ ਤੇ ਪਹਿਰਾਵੇ ਕਰਕੇ ਸ਼ਰਮਸ਼ਾਰ ਵੀ ਹੋਣਾ ਪੈਦਾ ਹੈ। ਪੰਜਾਬ ਦੇ ਪ੍ਰਾਈਵੇਟ ਅਤੇ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਤਾਂ ਇਸ ਵਿਸ਼ੇ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਕੁੱਝ ਥਾਵਾਂ ਤੇ ਪਹਿਰਾਵਾ ਜਿਸਮ ਦੀ ਨੁਮਾਇਸ਼ ਵਾਲਾ ਹੁੰਦਾ ਹੈ। ਪਹਿਰਾਵਾ ਸਾਡੀਆ ਧੀਆਂ ਦੇ ਅੰਦਰੂਨੀ ਗੁਣਾਂ ਨੂੰ ਵੀ ਉਜਾਗਰ ਕਰਦਾ ਹੈ। ਸਮਾਜ ਦੀ ਬੁਨਿਆਦ ਵੀ ਧੀਆਂ ਉੱਤੇ ਟਿੱਕੀ ਹੋਈ ਹੈ। ਮੇਰੇ ਖੁਦ ਦੇ ਸਮਾਜਿਕ ਖੇਤਰ ਦੀ ਉਦਾਹਰਨ ਹੈ ਕਿ ਮੁੰਡਿਆਂ ਵਾਲਾ ਪਹਿਰਾਵਾ ਪਹਿਨੀ ਇੱਕ ਕੁੜੀ ਦੇ ਮੁੰਡੇ ਵੱਲੋਂ ਪਿੱਛੋਂ ਹੱਥ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਉਸਨੂੰ ਸ਼ਰਮਸ਼ਾਰ ਹੋਣਾ ਪਿਆ ਜੇ ਕੁੜੀ ਨੇ ਸਲਵਾਰ ਕਮੀਜ਼ ਪਾਈ ਹੁੰਦੀ ਤਾਂ ਪਿੱਠ ਪਿੱਛੋਂ ਹੱਥ ਮਾਰਨ ਦਾ ਮੁੰਡਾ ਸਮਝ ਕੇ ਫੁਰਨਾ ਨਾ ਫੁਰਦਾ। ਪਹਿਰਾਵੇ ਦੇ ਲਈ ਕਈ ਸਮਾਜਿਕ ਭਿੰਨਤਾਵਾਂ ਵੀ ਮਿਲਦੀਆਂ ਹਨ। ਕਈ ਦੇਸੀ ਟੱਟੂ ਅੱਧ ਨੰਗੇ ਕੱਪੜੇ ਪਹਿਨਣਾ ਆਪਣੀ ਸ਼ਾਨ ਸਮਝਦੇ ਹਨ। ਸਮੇਂ ਦੇ ਨਾਲ ਚੱਲਣਾ ਚੰਗੀ ਗੱਲ ਤਾਂ ਹੈ। ਪਰ ਨੈਤਿਕ ਅਤੇ ਸਮਾਜਿਕ ਨਿਯਮਾਂ ਵਲੀ ਵਿੱਚ ਰਹਿ ਕੇ। ਧੀਆਂ ਦਾ ਪਹਿਰਾਵਾ ਨੈਤਿਕ ਅਤੇ ਸੱਭਿਆਚਾਰ ਦੀ ਮੂੰਹੋਂ ਬੋਲਦੀ ਤਸਵੀਰ ਹੋਣੀ ਚਾਹੀਦੀ ਹੈ। ਜੇ ਗੈਰਾਂ ਦਾ ਲੇਪਨ ਵਾਲਾ ਪਹਿਰਾਵਾ ਰੀਤੀ ਬਣਦੀ ਜਾਵੇਗਾ ਤਾਂ ਸਮਾਂ ਆਉਣ ਤੇ ਸੱਭਿਆਚਾਰ, ਨੈਤਿਕਤਾ ਅਤੇ ਚੱਜ-ਆਚਾਰ ਗਵਾਚ ਜਾਵੇਗਾ। ਕਿੱਕਲੀ, ਪੱਗ, ਚੁੰਨੀ, ਸਲਵਾਰ ਅਤੇ ਕਮੀਜ਼ ਦਾ ਰੰਗ ਘਸਮੈਲਾ ਹੋ ਜਾਵੇਗਾ। ਦਰਿੰਦਗੀ ਦੀਆਂ ਘਟਨਾਵਾਂ ਵਧਣਗੀਆਂ ਸਾਡੀਆਂ ਮਾਣ-ਮੱਤੀਆਂ ਧੀਆਂ ਨੂੰ ਵੀ ਸਮੇਂ ਦੀ ਨਬਜ਼ ਪਛਾਣ ਕੇ ਪਹਿਰਾਵਾ ਪਹਿਨਣਾ ਚਾਹੀਦਾ ਹੈ। ਪਹਿਰਾਵਾ ਜਿਹੋ ਜਿਹਾ ਮਰਜ਼ੀ ਹੋਵੇ, ਹੋਵੇ ਪੂਰਾ ਤਨ ਢੱਕਣ ਲਈ। ਪਰਿਵਾਰਾਂ ਨੂੰ ਵੀ ਧੀ ਦੇ ਸਮਾਜੀ ਕਰਨ ਸਮੇਂ ਪੰਜਾਬੀ ਪਹਿਰਾਵਾ ਪਹਿਨਣ ਦਾ ਸਲੀਕਾ ਦੱਸਣਾ ਚਾਹੀਦਾ ਹੈ। ਜੇ ਸਾਡੇ ਪਰਿਵਾਰਕ ਮਾਹੌਲ ਵਿੱਚ ਧੀ ਦਾ ਸਮਾਜੀ ਕਰਨ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਮੁਤਾਬਿਕ ਹੋਵੇ ਤਾਂ ਨੈਤਿਕ ਗੁਣ ਕਿਤਾਬਾਂ ਵਿੱਚ ਮਿਲਣ ਦੀ ਬਜਾਏ ਪਰਿਵਾਰ ਵਿੱਚੋਂ ਹੀ ਗੁੜ੍ਹਤੀ ਵਿੱਚੋਂ ਮਿਲ ਜਾਣਗੇ। ਇਸ ਨਾਲ ਭਵਿੱਖੀ ਨਤੀਜੇ ਸਾਰਥਿਕ ਨਿਕਲਣ ਦੀ ਆਸ ਬੱਝੇਗੀ। ਸਾਡੀਆਂ ਧੀਆਂ ਸਾਡਾ ਮਾਣ ਦਾ ਨਕਸ਼ਾ ਪਹਿਰਾਵੇ ਵਿੱਚੋਂ ਅਲੱਗ ਵੰਨਗੀ ਦੇ ਤੌਰ ‘ਤੇ ਪੇਸ਼ ਹੋਵੇਗਾ।
-ਸੁਖਪਾਲ ਸਿੰਘ ਗਿੱਲ

Check Also

BREAST CANCER

What is Breast Cancer? : Breast cancer is one of the most prevalent types of …