25.4 C
Toronto
Monday, June 29, 2026
spot_img
Homeਪੰਜਾਬਕੇਂਦਰ ਨੇ ਪੰਜਾਬ ਨੂੰ ਕੁਝ ਅਹਿਮ ਦੁਕਾਨਾਂ ਖੋਲ੍ਹਣ ਦਿੱਤੀ ਛੋਟ

ਕੇਂਦਰ ਨੇ ਪੰਜਾਬ ਨੂੰ ਕੁਝ ਅਹਿਮ ਦੁਕਾਨਾਂ ਖੋਲ੍ਹਣ ਦਿੱਤੀ ਛੋਟ

ਪੰਜਾਬ ਸਰਕਾਰ ਨੂੰ ਚਿੱਠੀ ਭੇਜ ਕੇ ਦਿੱਤੀ ਮਨਜ਼ੂਰੀ

ਚੰਡੀਗੜ੍ਹ/ਬਿਊਰੋ ਨਿਊਜ਼
ਲੌਕਡਾਊਨ ਅਤੇ ਕਰਫਿਊ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਏਸੀ, ਪੱਖੇ, ਕੂਲਰ ਤੇ ਸਟੇਸ਼ਨਰੀ ਦੀਆਂ ਦੁਕਾਨਾਂ ਨੂੰ ਖੋਲ੍ਹਣ ‘ਚ ਛੋਟ ਦੇਣ ਸਬੰਧੀ ਜਾਰੀ ਕੀਤੇ ਨਿਰਦੇਸ਼ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਫਿਟਕਾਰ ਪਾਈ ਸੀ। ਕੇਂਦਰ ਵੱਲੋਂ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਦੀ ਹੱਦ ਤੋਂ ਬਾਹਰ ਜਾ ਕੇ ਕੋਈ ਸੂਬਾ ਛੋਟ ਨਹੀਂ ਦੇ ਸਕਦਾ। ਇਸ ਮਗਰੋਂ ਕੈਪਟਨ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਸੀ। ਸੂਤਰਾਂ ਮੁਤਾਬਕ ਹੁਣ ਖ਼ੁਦ ਕੇਂਦਰ ਸਰਕਾਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਛੋਟ ਦੇਣ ਲਈ ਸੂਬਾ ਸਰਕਾਰ ਦੇ ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਪੱਤਰ ਲਿਖਿਆ ਹੈ। ਕੇਂਦਰ ਵੱਲੋਂ ਕੁਝ ਹੋਰ ਸੈਕਟਰਾਂ ‘ਚ ਵੀ ਛੋਟ ਦਿੱਤੀ ਗਈ ਹੈ। ਇਸ ਬਾਰੇ ਫੈਸਲਾ ਹੁਣ ਪੰਜਾਬ ਸਰਕਾਰ ਨੇ ਕਰਨਾ ਹੈ ਕੀ ਕਦੋਂ ਤੋਂ ਇਨ੍ਹਾਂ ਅਹਿਮ ਦੁਕਾਨਾਂ ਨੂੰ ਖੋਲ੍ਹਣਾ ਹੈ।

RELATED ARTICLES
POPULAR POSTS