Breaking News
Home / ਪੰਜਾਬ / ਭੂਮਾਫ਼ੀਆ ਵਿਰੁੱਧ ਪਰਵਾਸੀ ਮਹਿਲਾ ਛੇੜੇਗੀ ਆਰ-ਪਾਰ ਦੀ ਲੜਾਈ

ਭੂਮਾਫ਼ੀਆ ਵਿਰੁੱਧ ਪਰਵਾਸੀ ਮਹਿਲਾ ਛੇੜੇਗੀ ਆਰ-ਪਾਰ ਦੀ ਲੜਾਈ

ਮੁੱਖ ਮੰਤਰੀ ਨੇ ਵੀ ਭੂਮਾਫ਼ੀਆ ਦੇ ਦਬਾਅ ਹੇਠ ਕੀਤੀ ਵਾਅਦਾ ਖਿਲਾਫ਼ੀ : ਐਨ.ਆਰ.ਆਈ. ਜੋਗਿੰਦਰ ਕੌਰ ਸੰਧੂ
ਚੰਡੀਗੜ੍ਹ : ਮੈਂ ਜੋਗਿੰਦਰ ਕੌਰ ਸੰਧੂ 1972 ਤੋਂ ਐਨਆਰਆਈ ਹਾਂ। ਫਰਾਂਸ ਦੀ ਪਰਮਾਨੈਂਟ ਰੈਜੀਡੈਂਟ ਹਾਂ ਅਤੇ ਲੁਧਿਆਣਾ ਵਿਚ ਮੇਰਾ ਪਿਛੋਕੜ ਹੈ। ਹਰ ਪੰਜਾਬੀ ਦਾ ਇਕ ਸੁਪਨਾ ਹੁੰਦਾ ਹੈ, ਪੰਜਾਬ ਵਿਚ ਉਸਦਾ ਇਕ ਘਰ ਹੋਵੇ। ਮੈਂ ਆਪਣੇ ਇਸ ਸੁਪਣੇ ਨੂੰ ਪੂਰਾ ਕਰਨ ਲਈ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਦੋ ਪਲਾਟ ਖਰੀਦੇ ਅਤੇ ਉਸ ‘ਤੇ ਕੋਠੀਆਂ ਪਾਈਆਂ, ਤਾਂ ਜੋ ਮੇਰੇ ਵਿਦੇਸ਼ ਵਿਚ ਰਹਿੰਦੇ ਪਰਿਵਾਰ ਲਈ ਇਥੇ ਕੋਈ ਰਹਿਣ ਦੀ ਥਾਂ ਹੋਵੇ, ਜੇਕਰ ਜਿੰਦਗੀ ਵਿਚ ਕੱਦੇ ਉਨ੍ਹਾਂ ਇੱਥੇ ਆਉਣਾ ਹੋਵੇ, ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਆਪਣੇ ਪੰਜਾਬੀ ਹੀ ਜਿਹੜੇ ਕਿ ਭੂ-ਮਾਫੀਆ ਬਣ ਚੁੱਕੇ ਹਨ ਉਹ ਇਨ੍ਹਾਂ ਕੋਠੀਆਂ ‘ਤੇ ਬੁਰੀ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੇ ਇਸ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਬਸ ਮੇਰੀ ਲੜਾਈ ਅਤੇ ਦੁਖ ਦੀ ਦਾਸਤਾਂ ਇੱਥੋਂ ਸ਼ੁਰੂ ਹੁੰਦੀ ਹੈ। ਜਦੋਂ ਮੈਂ ਉਨ੍ਹਾਂ ਤੋਂ ਇਹ ਕੋਠੀਆਂ ਖਾਲੀ ਕਰਵਾਉਣ ਦੀ ਕੋਸ਼ਿਸ ਕੀਤੀ। ਤਾਂ ਉਨ੍ਹਾਂ ਨੇ ਮੇਰੇ ਖਿਲਾਫ ਝੂੱਠੇ ਪਰਚੇ ਦਰਜ਼ ਕਰਵਾਉਣੇ ਸ਼ੁਰੂ ਕਰ ਦਿੱਤੇ। ਇੱਕ ਤੋਂ ਬਾਅਦ ਇਕ ਕੁੱਲ 13 ਝੁੱਠੇ ਪਰਚੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਹਰਿਆਣਾ ਵਿਚ ਕਰਵਾਇਆ। ਲੇਕਿਨ ਰੱਬ ਦੀ ਮੇਰੇ ‘ਤੇ ਮਿਹਰ ਬਣੀ ਰਹੀ ਹੁਣ ਮੈਂ ਹਰ ਪਰਚੇ ਤੋਂ ਬਾ-ਇਜੱਤ ਬਰੀ ਹੋਈ। ਪਰ ਮੇਰਾ ਇਹ ਦੁੱਖ ਇੱਥੇ ਹੀ ਨਹੀਂ ਖਤਮ ਹੋ ਰਿਹਾ। ਇਹ ਭੂ-ਮਾਫੀਆ ਦੇ ਨਾਲ ਪੰਜਾਬ ਪੁਲੀਸ ਦੇ ਵੱਡੇ ਅਫਸਰ ਰੱਲੇ ਹੋਏ ਸਨ। ਹੁਣ ਇਨ੍ਹਾਂ ਵੱਡੇ ਅਫਸਰਾਂ ਦੀਆਂ ਲਿਖਤਾਂ ਸਾਡੇ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਸ਼ਹਿ ‘ਤੇ ਮੈਂ 16 ਸਾਲ ਦੁੱਖ ਹੰਡਾਇਆ। ਪੰਜਾਬ ਪੁਲੀਸ ਦਾ ਇਕ ਵੱਡਾ ਅਫਸਰ ਮੁਹੰਮਦ ਮੁਸਤਫਾ ਜਿਹੜਾ ਕਿ ਉਸ ਸਮੇਂ ਆਈ ਜੀ ਬਾਰਡਰ ਰੇਂਜ ਸੀ। ਉਸਨੇ ਲੁਧਿਆਣਾ ਪੁਲੀਸ ਦੀ ਕਾਰਵਾਈ ਨੂੰ ਰੋਕਦਿਆਂ ਮੇਰੇ ਖਿਲਾਫ ਕੀਤੀ ਕਾਗਜੀ ਕਾਰਵਾਈ ‘ਚ ਸਾਫ ਲਿਖਿਆ ਸੀ ਕਿ ‘ਐਨਆਰਆਈ ਜੋਗਿੰਦਰ ਕੌਰ ਸੰਧੂ ਦੀ ਕੋਠੀ ਦੀ ਕੀਮਤ ਵੱਧ ਗਈ ਹੈ ਅਤੇ ਜੋਗਿੰਦਰ ਕੌਰ ਸੰਧੂ ਨੂੰ ਫੱੜ ਕੇ ਅੰਦਰ ਕਰ ਦਿਓ ਅਤੇ ਇਸਦੀ ਕੋਠੀ ਖੋਹ ਲਓ’। ਜਦੋਂ ਲੁਧਿਆਣਾ ਪੁਲੀਸ ਮਕਾਨ ਮਾਲਿਕ ਭਾਵ (ਜੋਗਿੰਦਰ ਕੌਰ ਸੰਧੂ) ‘ਤੇ ਧਾਰਾ 452 ਨਾ ਲਗਾਉਣ ‘ਤੇ ਅੜ ਗਈ ਕਿ ਇਹ ਗੈਰ ਕਾਨੂੰਨੀ ਹੈ, ਤਾਂ ਏਡੀਜੀਪੀ ਕ੍ਰਾਈਮ ਨੇ ਚਿੱਠੀ ਰਾਹੀਂ ਲੁਧਿਆਣਾ ਪੁਲੀਸ ਨੂੰ ਹੁਕਮ ਦਿੱਤਾ ਕਿ ‘ਮੈਂ ਕਹਿ ਰਿਹਾ ਹਾਂ ਕਿ ਇਸ ਨੂੰ (ਜੋਗਿੰਦਰ ਕੌਰ ਸੰਧੂ) ਨੂੰ ਅਰੇਸਟ ਕਰ ਲਓ ਅਤੇ ਕੋਠੀ ਖੋਹ ਲਓ ਅਤੇ ਜਿਹੜਾ ਪੁਲੀਸ ਅਫਸਰ ਨਹੀਂ ਮੰਨਦਾ ਉਸ ‘ਤੇ ਵਿਭਾਗੀ ਕਾਰਵਾਈ ਕਰੋ।’ ਬੀਤੇ ਦੋ ਦਹਾਕੇ ਤੋਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਸ਼ਹਿ ‘ਤੇ ਲੁਧਿਆਣਾ ਦੇ ਇੱਕ ਭੂਮਾਫ਼ੀਆ ਦੀ ਸਤਾਈ ਪ੍ਰਵਾਸੀ ਭਾਰਤੀ ਜੋਗਿੰਦਰ ਕੌਰ ਸੰਧੂ ਨੇ ਹੁਣ ਆਰ-ਪਾਰ ਦੀ ਲੜਾਈ ਲੜਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਸੰਧੂ ਨੇ ਕਿਹਾ ਕਿ 16 ਸਾਲ ਦੀ ਲੰਬੀ ਕਾਨੂੰਨੀ ਲੜਾਈ ਲੜ ਕੇ ਉਸ ਨੇ ਬੇਸ਼ੱਕ ਭੂਮਾਫ਼ੀਆ ਨੂੰ ਕਾਨੂੰਨੀ ਹਾਰ ਦੇ ਦਿੱਤੀ ਸੀ, ਪਰ ਹੁਣ ਫਿਰ ਉਕਤ ਭੂ ਮਾਫ਼ੀਆ ਦਾ ਸਰਗਣਾ ਜਸਵਿੰਦਰ ਸਿੰਘ ਜੱਸੀ ਆਪਣੇ ਚਹੇਤੇ ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਨਾਲ ਉੋਸ ਨੂੰ ਪ੍ਰੇਸ਼ਾਨ ਕਰਨ ਲੱਗਾ ਹੋਇਆ ਹੈ।

Check Also

ਸ਼ੰਭੂ ਬਾਰਡਰ ਵਿਖੇ ਰੇਲ ਟਰੈਕ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਸਰਵਣ ਸਿੰਘ ਪੰਧੇਰ ਨੇ ਕਿਹਾ : 1 ਮਈ ਨੂੰ ਮਜ਼ਦੂਰ ਦਿਵਸ ਵੀ ਮਨਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ …