ਦੋ ਮਾਸੂਮ ਬੱਚੀਆਂ ਦੀ ਸੜਨ ਕਾਰਨ ਹੋਈ ਮੌਤ
ਬਲਾਚੌਰ/ਬਿਊਰੋ ਨਿਊਜ਼
ਨਵਾਂਸ਼ਹਿਰ ਜ਼ਿਲ੍ਹੇ ਵਿਚ ਪੈਂਦੇ ਬਲਾਚੌਰ ਨੇੜਲੇ ਪਿੰਡ ਜੀਓਵਾਲ ਬਛੂਆ ਵਿਚ ਪਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਨੂੰ ਲੰਘੀ ਰਾਤ ਅੱਗ ਲੱਗ ਗਈ। ਇਸ ਭਿਆਨਕ ਅੱਗ ਵਿਚ ਦੋ ਮਾਸੂਮ ਬੱਚੀਆਂ ਦੀ ਸੜਨ ਕਾਰਨ ਮੌਤ ਹੋ ਗਈ। ਝੁੱਗੀਆਂ ਵਿਚ ਪਿਆ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਮ੍ਰਿਤਕ ਬੱਚੀਆਂ ਵਿਚੋਂ ਇਕ ਦੀ ਉਮਰ 10 ਸਾਲ ਅਤੇ ਦੂਜੀ ਦੀ ਉਮਰ 8 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚੀਆਂ ਦੇ ਪਿਤਾ ਉਮੇਸ਼ ਨੇ ਦੱਸਿਆ ਇਹ ਅੱਗ ਦੀਵੇ ਕਾਰਨ ਲੱਗੀ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

