ਭਾਰਤ ‘ਚ ਕਿਸੇ ਵੱਡੇ ਹਮਲੇ ਦੀ ਤਾਕ ਵਿਚ ਸਨ ਘੁਸਪੈਠੀਏ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦੀ ਘੁਸਪੈਠ ਨੂੰ ਨਕਾਮ ਕਰ ਦਿੱਤਾ। ਇਹ ਘਟਨਾ ਲੰਘੇ ਕੱਲ੍ਹ ਐਤਵਾਰ ਦੀ ਹੈ। ਕਈ ਘੁਸਪੈਠੀਏ ਸਰਹੱਦ ਨਾਲ ਲੱਗਦੇ ਸੰਘਣੇ ਜੰਗਲ ਦਾ ਫਾਇਦਾ ਉਠਾ ਕੇ ਭਾਰਤੀ ਇਲਾਕੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਪਾਕਿਸਤਾਨੀ ਪੋਸਟ ਤੋਂ ਉਨ੍ਹਾਂ ਨੇ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਵੀ ਕੀਤੀ। ਭਾਰਤੀ ਫੌਜ ਨੇ ਇਸਦਾ ਜਵਾਬ ਦਿੱਤਾ ਅਤੇ ਦੋ ਘੁਸਪੈਠੀਆ ਨੂੰ ਮਾਰ ਮੁਕਾਇਆ। ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘੁਸਪੈਠੀਏ ਭਾਰਤ ਵਿਚ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਉਨ੍ਹਾਂ ਦੱਸਿਆ ਕਿ ਮਾਰੇ ਗਏ ਘੁਸਪੈਠੀਏ ਨੇ ਪਾਕਿਸਤਾਨੀ ਫੌਜ ਦੀ ਵਰਦੀ ਪਾਈ ਹੋਈ ਸੀ ਅਤੇ ਕੁਝ ਘੁਸਪੈਠੀਏ ਬੀ ਐਸ ਐਫ ਅਤੇ ਇੰਡੀਅਨ ਏਅਰ ਫੋਰਸ ਦੀ ਵਰਦੀ ਵਿਚ ਦੇਖੇ ਗਏ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …