17.7 C
Toronto
Sunday, October 19, 2025
spot_img
Homeਪੰਜਾਬਪਤਨੀ ਨੂੰ ਛੱਡ ਵਿਦੇਸ਼ ਭੱਜ ਰਿਹਾ ਧੋਖੇਬਾਜ਼ ਐੱਨ. ਆਰ. ਆਈ. ਗੁਰਮੀਤ ਸਿੰਘ...

ਪਤਨੀ ਨੂੰ ਛੱਡ ਵਿਦੇਸ਼ ਭੱਜ ਰਿਹਾ ਧੋਖੇਬਾਜ਼ ਐੱਨ. ਆਰ. ਆਈ. ਗੁਰਮੀਤ ਸਿੰਘ ਦਿੱਲੀ ਹਵਾਈ ਅੱਡੇ ਤੋਂ ਕਾਬੂ

2011 ਵਿਚ ਪ੍ਰਿਤਪਾਲ ਕੌਰ ਨੂੰ ਧੋਖਾ ਦੇ ਕੇ ਚਲਾ ਗਿਆ ਸੀ ਵਿਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਆਪਣੀ ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਦਾ ਜਹਾਜ਼ ਫੜਨ ਜਾ ਰਹੇ ਐੱਨ. ਆਰ. ਆਈ. ਗੁਰਮੀਤ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਲੰਘੇ ਕੱਲ੍ਹ ਕਾਬੂ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਨ. ਆਰ. ਆਈ. ਗੁਰਮੀਤ ਸਿੰਘ ਦੀ ਪਤਨੀ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਸਾਲ 2011 ਵਿਚ ਉਸ ਦਾ ਵਿਆਹ ਗੁਰਮੀਤ ਸਿੰਘ ਨਾਲ ਹੋਇਆ ਸੀ, ਜੋ ਕਿ ਜਰਮਨੀ ਵਿਚ ਸ਼ੈੱਫ ਦੇ ਤੌਰ ‘ਤੇ ਕੰਮ ਕਰਦਾ ਹੈ। ਵਿਆਹ ਦੇ ਕਰੀਬ ਇਕ ਮਹੀਨੇ ਬਾਅਦ ਗੁਰਮੀਤ ਜਰਮਨੀ ਚਲਾ ਗਿਆ ਅਤੇ ਫਿਰ ਉਸ ਨੇ ਭਾਰਤ ਆਉਣਾ ਬੰਦ ਕਰ ਦਿੱਤਾ। ਪ੍ਰਿਤਪਾਲ ਕੌਰ ਨੂੰ ਜਦੋਂ ਪਤਾ ਲੱਗਾ ਕਿ ਗੁਰਮੀਤ ਸਿੰਘ ਨੇਪਾਲ ਰਾਹੀਂ ਭਾਰਤ ਆਇਆ ਹੈ ਤਾਂ ਉਸ ਨੇ ਲੁਕ ਆਊਟ ਨੋਟਿਸ ਜਾਰੀ ਕਰਵਾ ਦਿੱਤਾ। ਜਦੋਂ ਗੁਰਮੀਤ ਸਿੰਘ ਦਿੱਲੀ ਏਅਰਪੋਰਟ ‘ਤੇ ਜਰਮਨੀ ਦੀ ਫਲਾਈਟ ਲੈਣ ਲੱਗਾ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਖੇਤਰੀ ਪਾਸਪੋਰਟ ਦਫਤਰ ਨੇ ਉਨ੍ਹਾਂ ਲਾੜਿਆਂ ਖਿਲਾਫ ਮੁਹਿੰਮ ਵਿੱਢੀ ਹੈ, ਜੋ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ਾਂ ਵਿਚ ਚਲੇ ਗਏ।

RELATED ARTICLES
POPULAR POSTS