9.6 C
Toronto
Saturday, November 8, 2025
spot_img
Homeਪੰਜਾਬ'ਆਪ' ਦੇ ਪੋਸਟਰ 'ਚ ਸਾਧੂ ਸਿੰਘ ਧਰਮਸੋਤ ਦੀ ਛਪੀ ਫੋਟੇ ਨੇ ਮਚਾਈ...

‘ਆਪ’ ਦੇ ਪੋਸਟਰ ‘ਚ ਸਾਧੂ ਸਿੰਘ ਧਰਮਸੋਤ ਦੀ ਛਪੀ ਫੋਟੇ ਨੇ ਮਚਾਈ ਖਲਬਲੀ

ਧਰਮਸੋਤ ਨੇ ਕਿਹਾ – ਆਮ ਆਦਮੀ ਪਾਰਟੀ ਕੋਲੋਂ ਮੰਗਾਂਗਾ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼ : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਕਈ ਹੈਰਾਨੀਜਨਕ ਗੱਲਾਂ ਵੀ ਸਾਹਮਣੇ ਆਈਆਂ ਹਨ। ਆਮ ਆਦਮੀ ਪਾਰਟੀ ਦੇ ਪੋਸਟਰ ਵਿਚ ਕਾਂਗਰਸੀ ਮੰਤਰੀ ਦੀ ਫੋਟੋ ਛਪਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਖਲਬਲੀ ਮਚ ਗਈ ਹੈ। ਹਲਕਾ ਪਾਇਲ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ‘ਆਪ’ ਦੀ ਉਮੀਦਵਾਰ ਸੁਖਵਿੰਦਰ ਕੌਰ ਦੁਬਰਜੀ ਦੇ ਪੋਸਟਰ ਵਿਚ ਜਿੱਥੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਐਚ ਐਸ ਫੂਲਕਾ ਅਤੇ ਸੁਖਪਾਲ ਖਹਿਰਾ ਦੀਆਂ ਫੋਟੋਆਂ ਸਨ, ਉਥੇ ਨਾਲ ਹੀ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਫੋਟੋ ਛਾਪੀ ਗਈ। ਅਜਿਹਾ ਦੇਖਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਸਮਝੌਤੇ ਦੀ ਚਰਚਾ ਫਿਰ ਛਿੜ ਗਈ ਹੈ। ਦੂਜੇ ਪਾਸੇ ਇਸ ਸਬੰਧੀ ਸਾਧੂ ਸਿੰਘ ਧਰਮਸੋਤ ਨੇ ਵੀ ਆਪਣਾ ਸਪੱਸ਼ਟੀਕਰਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਵਿੱਚ ਕਿਸੇ ਵੀ ਗਠਜੋੜ ਤੋਂ ਸਾਫ ਮਨ੍ਹਾ ਕਰ ਦਿੱਤਾ। ਧਰਮਸੋਤ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਤੋਂ ਇਸ ਪੋਸਟਰ ਦਾ ਜਵਾਬ ਮੰਗਣਗੇ।

RELATED ARTICLES
POPULAR POSTS