6.9 C
Toronto
Friday, November 7, 2025
spot_img
Homeਨਜ਼ਰੀਆਮਾਂ ਬੋਲੀਦਾ ਰੁਤਬਾ

ਮਾਂ ਬੋਲੀਦਾ ਰੁਤਬਾ

ਸੁਖਪਾਲ ਸਿੰਘ ਗਿੱਲ
ਰੁਤਬੇ ਨਾਲ ਕਿਸੇ ਵੀ ਚੀਜ਼ ਦੀਪਹਿਚਾਣਬਰਕਰਾਰ ਰਹਿੰਦੀ ਹੈ। ਰੁਤਬਾ ਉੱਚਾ – ਸੁੱਚਾ ਰੱਖਣਾ ਹੰਢਾਉਣ ਵਾਲਿਆਂ ਦਾਫਰਜ਼ ਹੁੰਦਾ ਹੈ। ਮਾਂ ਬੋਲੀ ਪੰਜਾਬੀ ਦਾਰੁਤਬਾਕਾਇਮ ਰੱਖਣ ਲਈ ਲੱਖਾਂ ਮਣ ਕਾਗਜ਼ ਤੇ ਸਿਹਾਈ ਖਰਚਕੀਤੀ ਜਾ ਚੁੱਕੀ ਹੈ। ਧਰਨੇ, ਮੁਜ਼ਹਾਰੇ, ਡਰਾਮੇ ਤੇ ਲਾਮਬੰਦੀਆਂ ਵੀਕੀਤੀਆਂ ਗਈਆਂ। ਸਭ ਕੁੱਝ ਰਾਜਨੀਤੀ ਵਿੱਚ ਜ਼ਜ਼ਬ ਹੋ ਕੇ ਪਰਨਾਲਾ ਉੱਥੇ ਹੀ ਰਿਹਾ। ਮਾਂ ਬੋਲੀ ਨੇ ਅਤੀਤ ਲੱਭਣ ਲਈ ਜਿੱਥੋਂ ਪੈਂਡਾਤਹਿਕੀਤਾ ਸੀ ਉੱਥੇ ਹੀ ਵਾਪਸਜਾਂਦੀਰਹੀ।ਜਿਹਨਾਂ ਤੋਂ ਉਸ ਦੇ ਰੁਤਬੇ ਨੂੰ ਉੱਚੇ ਕਰਨਦੀ ਆਸ ਸੀ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਰਹੇ।ਫਿਰਰੁਤਬੇ ਦੀ ਆਸ ਕਿੱਥੋਂ ? ਖੁਦ ਆਪਣੇ ਅੰਦਰ ਝਾਤੀਮਾਰ ਕੇ ਦੇਖੀਏ ਤਾਂ ਸਾਨੂੰ ਪੰਜਾਬੀ ਦੀਪੂਰੀਪੈਂਤੀਵੀਨਹੀਂ ਆਉਂਦੀ। ਇਸ ਸਵਾਲ ਦੇ ਜਵਾਬ ਵਿੱਚ ਮਾਂ ਬੋਲੀਪ੍ਰਤੀਸਾਰਾਨਕਸ਼ਾ ਹੀ ਸਾਫ ਹੋ ਜਾਂਦਾ ਹੈ । ਜ਼ਿੰਮੇਵਾਰ ਅਸੀ ਖੁਦ ਵੀਬਣਜਾਂਦੇ ਹਾਂ।
ਸਰਕਾਰ ਨੇ ਮਾਂ ਬੋਲੀਪ੍ਰਤੀ ਕੁਝ ਨਿਯਮਵੀਬਣਾਏ ਹਨ, ਪਰਫਾਇਲਾਂ ਵਿੱਚ ਦਬਜਾਂਦੇ ਹਨ।ਵਾਰਿਸਸ਼ਾਹ, ਬੁੱਲੇ ਸ਼ਾਹ, ਸ਼ਿਵ, ਪਾਤਰ ਤੇ ਸਰਫ਼ ਨੇ ਮਾਂ ਬੋਲੀ ਸੰਭਾਲਣ ਲਈਬਣਦਾ ਯੋਗਦਾਨਪਾਇਆ। ਇਸੇ ਲਈ ਪੰਜਾਬੀ ਮਾਣਮੱਤੇ ਗਾਇਕ ਗੁਰਦਾਸਮਾਨ ਨੇ ਗਾਇਆ ਸੀ ઺ ਮਾਂ ਬੋਲੀਦਾਰੁਤਬਾਇਸਦੇ ਸ਼ਾਇਰਾਕਰਕੇ ਹੈ઺। ਇਸ ਤੋ ਇਲਾਵਾ ਇਸ ਮਾਣ ਮੱਤੇ ਗਾਇਕ ਨੇ ਕਦੇ ਯਾਰ ਪੰਜਾਬੀੇ, ਕਦੇ ਪਿਆਰ ਪੰਜਾਬੀ ਤੇ ਕਦੇ ਜ਼ੁਲਮ ਨੂੰ ਰੋਕਣਵਾਲੀਤਲਵਾਰ ਪੰਜਾਬੀ ਦਾ ਹੋਕਾ ਦਿੱਤਾ।
ਮਾਂ ਬੋਲੀ ਦੇ ਸਿਰ ਤੇ ਰਾਜਭਾਗ ਸੰਭਾਲੇ ਗਏ। ਬਣਦਾ ਇਕ ਟੁੱਕ ਰੁਤਬਾਨਹੀਂ ਮਿਲ ਸਕਿਆ। ਪੰਜਾਬੀਆਂ ਦੇ ਜਿੰਮੇ ਮਾਂ ਬੋਲੀ ਤੋਂ ਇਲਾਵਾ ਮਾਂ ਨੂੰ ਵਿਸਾਰਨ ਦੇ ਵੀਦੋਸ਼ ਲਗ ਰਹੇ ਹਨ। ਇਹ ਸਾਡੀ ਸੱਭਿਅਤਾ ਨੂੰ ਵੀਦਾਗਦਾਰਕਰਰਿਹਾ ਹੈ। ਅੱਜ ਮਿਲਜੁਲ ਕੇ ਹੰਭਲਾ ਮਾਰਨਦੀਲੋੜ ਹੈ ਕਿ ਮਾਂ ਬੋਲੀ ਨੂੰ ਉੱਚਾ ਰੁਤਬਾਦੇਣਦਾਉਪ ਬੰਦ ਕਰੀਏ ਤਾਂ ਜੋ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਉਹਨਾਂ ਦੀਹਾਣੀਬਣ ਸਕੇ। 1948 ਭਾਸ਼ਾਕਮਿਸ਼ਨਦੀਰਿਪੋਰਟਅਨੁਸਾਰ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ। ਜਨਵਰੀ 1968 ਵਿੱਚ ਪੰਜਾਬੀ ਮਾਂ ਬੋਲੀ ਨੂੰ ਲਾਗੂਕਰਨਦੀਅਧਿਸੂਚਨਾਜਾਰੀ ਹੋਈ। ਪਰ ਅੰਗਰੇਜ਼ੀ ਵਿੱਚ ਪੱਤਰ ਵਿਹਾਰ ਅੱਜ ਵੀ ਬੇਰੁੱਖੀ ਜ਼ਾਹਰਕਰਦਾ ਹੈ। ਪੰਜਾਬੀ ਦੇ ਮਾਣ ਮੱਤੇ ਸ਼ਾਇਰ ਸੁਰਜੀਤ ਪਾਤਰ ਨੇ ਸਿਰੇ ਦੀਕਵਿਤਾ ਜਿਸ ਦਾ ਅੰਤਰੀਵ ਭਾਵ ਜਿੱਥੇ ਮਾਂ ਬੋਲੀਬੋਲਣ’ਤੇ ਜ਼ੁਰਮਾਨਾ ਹੁੰਦਾ ਹੈ ਲਿਖ ਕੇ ਸਿਰੇ ‘ਤੇ ਗੰਢ ਮਾਰ ਦਿੱਤੀ। ਇਹ ਕਵਿਤਾਸਾਨੂੰਚਿੜਨਲਈਮਜ਼ਬੂਰਕਰਦੀ ਹੈ। ਪੰਜਾਬੀ ਜਦੋਂ ਹੋਰ ਕੋਈ ਭਾਸ਼ਾਬੋਲਦਾ ਹੈ ਤਾਂ ਝੂਠਾ ਜਿਹਾ ਲੱਗਦਾ ਹੈ। ਆਓਲਿਖਤਾਂ ਅਤੇ ਕਲਮਾਂ ਦਾ ਰੁੱਖ ਮੋੜ ਕੇ ਮਾਂ ਬੋਲੀਦਾਰੁਤਬਾ ਉੱਚਾ ਕਰਨਲਈਯਤਨ ਆਰੰਭੀਏ । ਸ਼ਾਇਰਾਂ ਦਾਸਾਥਦੇਣਲਈਸਰਕਾਰਾਂ ਨਾਲਮਿਲ ਕੇ ਮਾਂ ਬੋਲੀਦਾਰੁਤਬਾ ਉੱਚਾ ਰੱਖੀਏ।

RELATED ARTICLES
POPULAR POSTS