-1.5 C
Toronto
Friday, December 19, 2025
spot_img
Homeਪੰਜਾਬਨਵਜੋਤ ਸਿੱਧੂ ਨੇ ਬਿਆਸ ਵਿੱਚ ਦਸ ਹਜ਼ਾਰ ਮੱਛੀਆਂ ਦਾ ਛੱਡਿਆ ਪੂੰਗ

ਨਵਜੋਤ ਸਿੱਧੂ ਨੇ ਬਿਆਸ ਵਿੱਚ ਦਸ ਹਜ਼ਾਰ ਮੱਛੀਆਂ ਦਾ ਛੱਡਿਆ ਪੂੰਗ

ਜਲ ਅਤੇ ਜਲ ਜੀਵ ਬਚਾਉਣ ਦਾ ਦਿੱਤਾ ਹੋਕਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਦਰਿਆ ਬਿਆਸ ਦਾ ਪਾਣੀ ਸਾਫ਼ ਹੋਣ ਮਗਰੋਂ ਇੱਥੇ ਪਰਵਾਸੀ ਤੇ ਘਰੇਲੂ ਪੰਛੀਆਂ ਦੀ ઠਆਮਦ ਦੇ ਮੱਦੇਨਜ਼ਰ ਅਤੇ ਜਲ-ਜੀਵਾਂ ਦੇ ਨੁਕਸਾਨ ਦੀ ਭਰਪਾਈ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਦੇ ਪਾਣੀ ਵਿੱਚ ਵੱਖ-ਵੱਖ ਕਿਸਮਾਂ ਦੀਆਂ ਦਸ ਹਜ਼ਾਰ ਮੱਛੀਆਂ ਦਾ ਪੂੰਗ ਛੱਡਿਆ ਗਿਆ। ਇਸ ਮੌਕੇ ਨਵਜੋਤ ਸਿੱਧੂ ਨੇ ਜਲ ਅਤੇ ਜਲ ਜੀਵ ਬਚਾਉਣ ਦਾ ਹੋਕਾ ઠਵੀ ਦਿੱਤਾ।
ਦਰਿਆ ਦਾ ਪਾਣੀ ਪਲੀਤ ਹੋਣ ਮਗਰੋਂ ਡੈਮ ਤੋਂ ਵਧੇਰੇ ਪਾਣੀ ਛੱਡਣ ਕਾਰਨ ਭਾਵੇਂ ਪਾਣੀ ਕਾਫ਼ੀ ਹੱਦ ਤੱਕ ਸਾਫ਼ ਹੋ ਗਿਆ ਹੈ, ਪਰ ਇੱਥੇ ਮੱਛੀਆਂ ਦੀ ਘਾਟ ਹੋ ਗਈ ਹੈ। ਹਾਲ ਹੀ ਵਿੱਚ ਇੱਥੇ ਪਰਵਾਸੀ ਪੰਛੀ ਅਤੇ ਕੁਝ ਘਰੇਲੂ ਪੰਛੀ ਦੇਖੇ ਗਏ ਹਨ। ਇਹ ਸਾਰੇ ਪੰਛੀ ਛੋਟੀ ਮੱਛੀ ਖਾਣ ਵਾਲੇ ਹਨ, ਪਰ ਛੋਟੀ ਮੱਛੀ ਦੀ ਘਾਟ ਕਾਰਨ ਇਹ ਪਰਵਾਸੀ ਅਤੇ ਘਰੇਲੂ ਪੰਛੀ ਇਸ ਦਰਿਆ ਤੋਂ ਕਿਸੇ ਹੋਰ ਥਾਂ ਪਰਵਾਸ ਕਰ ਸਕਦੇ ਸਨ। ਇਸ ਸਬੰਧੀ ਸਿੱਧੂ ਦੇ ਵਿਸ਼ੇਸ਼ ਉਪਰਾਲੇ ਨਾਲ ਲਗਪਗ ਦਸ ਹਜ਼ਾਰ ਮੱਛੀਆਂ ਦਾ ਪੂੰਗ ਇੱਥੇ ਛੱਡਿਆ ਗਿਆ ਹੈ, ਜਿਸ ਨਾਲ ਕੁਝ ਹੱਦ ਤੱਕ ਨੁਕਸਾਨ ਦੀ ਭਰਪਾਈ ਹੋ ਸਕੇਗੀ।
ਬਿਆਸ ਦਰਿਆ ਵਿੱਚ ਪੂੰਗ ਛੱਡਣ ਮੌਕੇ ਸਿੱਧੂ ਨੇ ਜਲ ਅਤੇ ਜਲ ਜੀਵ ਬਚਾਉਣ ਦਾ ਹੋਕਾ ਦਿੰਦਿਆਂ ਆਖਿਆ ਕਿ ਇੱਥੇ ਪੂੰਗ ਛੱਡ ਕੇ ਵਿਸ਼ਵ ਵਾਤਾਵਰਨ ਦਿਵਸ ਦੇ ਮੱਦੇਨਜ਼ਰ ਉਪਰਾਲਿਆਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਆਖਿਆ ਕਿ ਪਾਣੀ, ਹਵਾ ਤੇ ਵਾਤਾਵਰਨ ਬਚਾਉਣਾ ਸਰਕਾਰ ਦੀ ਤਰਜੀਹ ਹੈ। ਇਸ ਸਬੰਧੀ ਲੋਕਾਂ ਨੂੰ ਵੀ ਸੁਚੇਤ ਕਰਨਾ ਜ਼ਰੂਰੀ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਆਖਿਆ ਕਿ ਦਰਿਆ ਬਿਆਸ ਵਿੱਚ ਇਕੱਲੇ ਮੱਛੀਆਂ ਦਾ ਪੂੰਗ ਛੱਡਣ ਨਾਲ ਵਾਤਾਵਰਨ ਦਾ ਬਚਾਅ ਨਹੀਂ ਹੋਵੇਗਾ, ਸਗੋਂ ਇਸ ਬਾਬਤ ਹਰੇਕ ਨਾਗਰਿਕ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਗੰਧਲੇ ਹੋ ਰਹੇ ਦਰਿਆਵਾਂ ਨੂੰ ਸਾਫ਼ ਕਰਨਾ, ਵਾਤਾਵਰਨ ਨੂੰ ਪਲਾਸਟਿਕ ਮੁਕਤ ਬਣਾਉਣਾ ਤੇ ਜੀਵਾਂ ਦੀ ਰੱਖਿਆ ਸਾਡਾ ਫ਼ਰਜ਼ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਇਸ ਸਬੰਧੀ ਹਰ ਸੰਭਵ ਯਤਨ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਆਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਵੀ ਦਰਿਆ ਵਿੱਚ ਮੱਛੀਆਂ ਛੱਡੀਆਂ ਤੇ ਲੋਕਾਂ ਨੂੰ ਦਰਿਆਵਾਂ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨਾਲ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੀ ਹਾਜ਼ਰ ਸਨ।

RELATED ARTICLES
POPULAR POSTS