Breaking News
Home / ਰੈਗੂਲਰ ਕਾਲਮ / ਭਾਰਤ ਤੇ ਕੈਨੇਡਾ ਵਿਚਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਬਾਰੇ ਨਵਾਂ ਸਮਝੌਤਾ

ਭਾਰਤ ਤੇ ਕੈਨੇਡਾ ਵਿਚਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਬਾਰੇ ਨਵਾਂ ਸਮਝੌਤਾ

ਚਰਨ ਸਿੰਘ ਰਾਏ416-400-9997
ਇਹ ਸਮਝੌਤਾ ਇਕ ਅਗਸਤ 2015 ਤੋਂ ਲਾਗੂ ਹੋ ਚੁਕਿਆ ਹੈ, ਜਿਸ ਰਾਹੀਂ ਬੁਢਾਪਾ ਪੈਨਸ਼ਨ ਅਤੇ ਕਨੇਡਾ ਪੈਨਸ਼ਨ ਪਲਾਨ ਰਾਹੀਂ ਪੈਨਸ਼ਨ ਲੈਣ ਦੀਆਂ ਸਰਤਾਂ ਪੂਰੀਆਂ ਕਰਨੀਆਂ ਸੌਖੀਆਂ ਹੋ ਗਈਆਂ ਹਨ।ਜਿਹੜੇ ਵਿਅੱਕਤੀ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਂਦੇ ਸੀ,ਉਹ ਸਮਾਂ ਹੁਣ ਕਨੇਡਾ ਵਿਚ ਬੁਢਾਪਾ ਪੈਨਸ਼ਨ ਲੈਣ ਲਈ ਅਤੇ ਕਨੇਡਾ ਪੈਨਸਨ ਪਲਾਨ ਅਧੀਨ ਡਿਸਬਿਲਟੀ ਅਤੇ ਵਾਰਿਸ ਲਾਭ ਅਤੇ ਬੱਚਿਆਂ ਨੂੰ ਮਿਲਣ ਵਾਲੇ ਲਾਭ ਲੈਣ ਲਈ ਗਿਣਿਆ ਜਾ ਸਕੇਗਾ,ਕੁਝ ਸਰਤਾਂ ਪੂਰੀਆਂ ਕਰਨ ਤੇ।ਜਿਹੜੇ ਕਨੇਡੀਅਨ ਕਰਮਚਾਰੀ ਭਾਰਤ ਵਿਚ ਕੰਮ ਕਰਨ ਜਾਣਗੇ,ਉਹ ਹੁਣ ਕਨੇਡਾ ਪੈਨਸ਼ਨ ਪਲਾਨ ਵਿਚ ਹੀ ਪੈਸੇ ਜਮਾਂ ਕਰਵਾਉਦੇ ਰਹਿਣਗੇ ਅਤੇ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਣ ਤੋਂ ਛੋਟ ਮਿਲ ਗਈ ਹੈ।ਇਸ ਤਰਾਂ ਹੀ ਜਿਹੜੇ ਭਾਰਤੀ ਕਰਮਚਾਰੀ ਕਨੇਡਾ ਵਿਚ ਕੰਮ ਕਰਨ ਆਉਣਗੇ,ਉਹ ਹੁਣ ਕਨੇਡਾ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਨਹੀਂ ਕਰਵਾਉਗੇ ਅਤੇ ਭਾਰਤ ਵਿਚ ਹੀ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਦੇ ਰਹਿਣਗੇ।ਕਿਸੇ ਵੀ ਦੇਸ ਵਿਚ ਇਹ ਸਮਾਜਿਕ ਸੁਰੱਖਿਆ ਦੇ ਲਾਭ ਲੈਣ ਵਾਸਤੇ ਕੁਝ ਸਰਤਾਂ ਹੁੰਦੀਆਂ ਹਨ ਜਿਵੇਂ ਕਨੇਡਾ ਵਿਚ ਬੁਢਾਪਾ ਪੈਨਸ਼ਨ ਲੈਣ ਵਾਸਤੇ 65 ਸਾਲ ਦੀ ਉਮਰ ਅਤੇ ਘੱਟੋ-ਘੱਟ 10 ਸਾਲ ਦੀ ਕਨੇਡੀਅਨ ਪੱਕੀ ਰਿਹਇਸ਼ ਹੋਣੀ ਚਾਹੀਦੀ ਹੈ। ਜੇ ਕਨੇਡਾ ਤੋਂ ਬਾਹਰ ਪੈਨਸ਼ਨ ਲੈਣ ਦੇ ਹੱਕਦਾਰ ਬਣਨਾ ਹੈ ਤਾਂ ਇਹ ਰਿਹਾਇਸ਼ 20 ਸਾਲ ਦੀ ਹੋਣੀ ਚਾਹੀਦੀ ਹੈ, ਪੂਰੀ ਦੀ ਪੂਰੀ ਪੈਨਸ਼ਨ ਲੈਣ ਲਈ ਇਹ ਰਿਹਾਇਸ਼ 40 ਸਾਲ ਦੀ ਹੋਣੀ ਚਾਹੀਦੀ ਹੈ 18 ਸਾਲ ਦੀ ਉਮਰ ਤੋਂ ਬਾਅਦ। ਜਿਹੜੇ ਵਿਅੱਕਤੀ ਸਾਰੀ ਉਮਰ ਦੇ ਇਸ ਦੇਸ ਵਿਚ ਹੀ ਰਹਿੰਦੇ ਹਨ ਉਹ ਤਾਂ ਸਾਰੀਆਂ ਸਰਤਾਂ ਆਪਣੇ ਆਪ ਹੀ ਪੂਰੀਆਂ ਕਰ ਜਾਂਦੇ ਹਨ,ਪਰ ਜਿਹੜੇ ਵਿਅੱਕਤੀ ਕਿਸੇ ਅਜਿਹੇ ਦੇਸ ਤੋਂ ਇਥੇ ਆਏ ਹਨ,ਜਿਹੜੇ ਦੇਸ ਦਾ ਕਨੇਡਾ ਨਾਲ ਇਸ ਤਰਾਂ ਦਾ ਸਮਝੌਤਾ ਨਹੀਂ ਉਹਨਾਂ ਨੂੰ ਇਹ ਸਰਤਾਂ ਪੂਰੀਆਂ ਕਰਨੀਆਂ ਮੁਸਕਲ ਹੋ ਜਾਂਦੀਆਂ ਹਨ। ਇਹ ਸਮਝੌਤਾ ਉਨਾਂ ਵਾਸਤੇ ਬਹੁਤ ਫਾਇਦੇਬੰਦ ਹੋ ਸਕਦਾ ਹੈ।
ਇਸ ਨੂੰ ਹੋਰ ਸਪੱਸਟ ਕਰਨ ਵਾਸਤੇ ਜੇ ਇਕ ਵਿਅੱਕਤੀ ਭਾਰਤ ਤੋਂ ਇਥੇ ਆਇਆ ਹੈ,ਹੁਣ ਉਮਰ 65 ਸਾਲ ਦੀ ਹੋ ਗਈ ਹੈ ਪਰ 10 ਸਾਲ ਦੀ ਰਿਹਾਇਸ ਨਹੀਂ ਹੋਈ ਤਾਂ ਉਸਨੂੰ ਬੁਢਾਪਾ ਪੈਨਸ਼ਨ ਲੈਣ ਲਈ 10 ਸਾਲ ਪੂਰੇ ਹੋਣ ਦੀ ਉਡੀਕ ਕਰਨੀ ਪਵੇਗੀ।
ਪਰ ਨਵੇਂ ਸਮਝੌਤੇ ਅਨੁਸਾਰ ਜੇ ਉਸਨੇ ਭਾਰਤ ਵਿਚ ਕੰਮ ਕਰਦੇ ਹੋਏ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਏ ਸਨ ਤਾਂ ਭਾਰਤ ਵਿਚਲਾ ਸਮਾਂ ਕਨੇਡਾ ਵਿਚ 10 ਸਾਲ ਪੂਰੇ ਕਰਨ ਵਾਸਤੇ ਗਿਣਕੇ ਬੁਢਾਪਾ ਪੈਨਸ਼ਨ ਲੈਣ ਲਈ ਸਰਤ ਪੂਰੀ ਕੀਤੀ ਜਾ ਸਕਦੀ ਹੈ,ਕੁਝ ਸਰਤਾਂ ਪੂਰੀਆਂ ਕਰਨ ਤੇ।
ਇਸ ਤਰਾਂ ਹੀ ਜੇ ਹੁਣ ਉਮਰ 65 ਸਾਲ ਦੀ ਹੋ ਗਈ ਹੈ,16 ਸਾਲ ਕਨੇਡਾ ਵਿਚ ਹੋ ਗਏ ਹਨ, ਪਰ 20 ਸਾਲ ਦੀ ਰਿਹਾਇਸ ਨਹੀਂ ਹੋਈ ਤਾਂ ਉਸਨੂੰ ਬੁਢਾਪਾ ਪੈਨਸ਼ਨ ਪੱਕੇ ਤੌਰ ਤੇ ਭਾਰਤ ਵਿਚ ਰਹਿਕੇ ਲੈਣ ਲਈ 4 ਸਾਲ ਹੋਰ ਉਡੀਕ ਕਰਨੀ ਪਵੇਗੀ। ਪਰ ਨਵੇਂ ਸਮਝੌਤੇ ਅਨੁਸਾਰ ਜੇ ਉਸਨੇ ਭਾਰਤ ਵਿਚ ਕੰਮ ਕਰਦੇ ਹੋਏ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਏ ਸਨ ਤਾਂ ਭਾਰਤ ਵਿਚਲਾ ਸਮਾਂ ਕਨੇਡਾ ਵਿਚ 20 ਸਾਲ ਪੂਰੇ ਕਰਨ ਵਾਸਤੇ ਗਿਣਕੇ ਬੁਢਾਪਾ ਪੈਨਸ਼ਨ ਪੱਕੇ ਤੌਰ ਤੇ ਭਾਰਤ ਵਿਚ ਰਹਿਕੇ ਲੈਣ ਦੀ ਸਰਤ ਪੂਰੀ ਕੀਤੀ ਜਾ ਸਕਦੀ ਹੈ, ਕੁਝ ਸਰਤਾਂ ਸਮੇਤ।
ਇਸ ਤਰਾਂ ਹੀ ਕਨੇਡਾ ਪੈਨਸਨ ਪਲਾਨ ਅਧੀਨ ਡਿਸਬਿਲਟੀ ਦਾ ਲਾਭ ਲੈਣ ਵਾਸਤੇ ਪਿਛਲੇ 6 ਸਾਲ ਵਿਚੋਂ 4 ਸਾਲ ਜਰੂਰ ਕਨੇਡਾ ਪੈਨਸਨ ਪਲਾਨ ਵਿਚ ਕੰਮ ਕਰਕੇ ਪੈਸੇ ਕਟਵਾਏ ਹੋਣੇ ਚਾਹੀਦੇ ਹਨ ਅਤੇ ਵਾਰਿਸ ਲਾਭ ਅਤੇ ਬੱਚਿਆਂ ਨੂੰ ਮਿਲਣ ਵਾਲੇ ਲਾਭ ਲੈਣ ਲਈ ਇਹ ਪੈਸੇ 10 ਸਾਲ ਜਾਂ ਵੱਧ ਕਟਵਾਏ ਹੋਣੇ ਚਾਹੀਦੇ ਹਨ।
ਇਕ ਉਦਾਹਰਣ ਦੇ ਤੌਰ ਤੇ ਜੇ ਕੋਈ ਵਿਅਕਤੀ ਭਾਰਤ ਵਿਚ ਕੰਮ ਕਰਦਾ ਸੀ ਅਤੇ ਭਾਰਤ ਵਿਚ ਹੀ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਦਾ ਸੀ, ਹੁਣ ਕਨੇਡਾ ਵਿਚ 3 ਸਾਲ ਕੰਮ ਕਰਕੇ ਅਤੇ ਕਨੇਡਾ ਪੈਨਸਨ ਪਲਾਨ ਵਿਚ ਪੈਸੇ ਕਟਵਾਕੇ ਅਪਾਹਿਜ ਹੋ ਗਿਆ ਤਾਂ ਉਸਨੂੰ ਡਿਸਬਿਲਟੀ ਦਾ ਲਾਭ ਨਹੀਂ ਸੀ ਮਿਲ ਸਕਦਾ,ਪਰ ਹੁਣ ਇਸ ਸਮਝੌਤੇ ਰਾਹੀਂ ਇੰਡੀਆ ਦਾ ਸਮਾਂ ਗਿਣਕੇ ਡਿਸਬਿਲਟੀ ਦਾ ਲਾਭ ਦਿਤਾ ਜਾ ਸਕਦਾ ਹੈ। ਇਸ ਤਰਾਂ ਹੀ 10 ਸਾਲ ਕੰਮ ਕਰਨ ਤੋਂ ਪਹਿਲਾਂ ਮੌਤ ਹੋਣ ਤੇ ਵੀ ਇੰਡੀਆ ਵਿਚ ਕੰਮ ਕਰਨ ਦਾ ਸਮਾਂ ਗਿਣਕੇ ਉਸਦੇ ਸਪਾਊਜ ਨੂੰ ਸਰਵਾਈਵਰ ਬੈਨੀਫਿਟ ਅਤੇ ਬੱਚਿਆਂ ਨੂੰ ਮਿਲਣ ਵਾਲੇ ਲਾਭ ਦਿੱਤੇ ਜਾ ਸਕਦੇ ਹਨ।
ਪਹਿਲੀ ਸਰਤਾਂ ਇਹ ਹਨ ਕਿ ਬੁਢਾਪਾ ਪੈਨਸ਼ਨ ਅਤੇ ਕਨੇਡਾ ਪੈਨਸਨ ਪਲਾਨ ਅਧੀਨ ਡਿਸਬਿਲਟੀ ਅਤੇ ਵਾਰਿਸ ਲਾਭ ਅਤੇ ਬੱਚਿਆਂ ਨੂੰ ਮਿਲਣ ਵਾਲੇ ਲਾਭ ਲੈਣ ਵਾਸਤੇ ਤੁਸੀਂ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਏ ਹੋਣੇ ਚਾਹੀਦੇ ਹਨ।
ਦੂਸਰੀ ਸਰਤ ਇਹ ਹੈ ਕਿ ਭਾਰਤ ਵਿਚ ਤੁਹਾਡਾ ਇੰਪਲਾਈਜ’ ਪੈਨਸ਼ਨ ਪਲਾਨ ਖਾਤਾ ਹੁਣ ਵੀ ਚੱਲਦਾ ਹੋਣਾ ਚਾਹੀਦਾ ਹੈ। ਜੇ ਤੁਸੀਂ ਆਪਣਾ ਸਾਰਾ ਹਿਸਾਬ ਕਿਤਾਬ ਕਰਕੇ ਖਾਤਾ ਬੰਦ ਕਰ ਆਏ ਹੋ ਤਾਂ ਇਸ ਸਮਝੌਤੇ ਅਧੀਨ ਉਪਰ ਲਿਖੇ ਕੋਈ ਵੀ ਲਾਭ ਤੁਹਾਨੂੰ ਨਹੀਂ ਮਿਲਣਗੇ।
ਤੀਸਰੀ ਸਰਤ ਇਹ ਹੈ ਕਿ ਇਹ ਸਮਝੌਤਾ ਸਾਰੇ ਲਾਭ ਲੈਣ ਲਈ ਸਰਤਾਂ ਪੂਰੀਆਂ ਕਰਨ ਵਿਚ ਮੱਦਦ ਤਾਂ ਕਰੇਗਾ ਪਰ ਸਾਰੇ ਲਾਭ ਕਨੇਡਾ ਵਿਚਲੀ ਅਸਲ ਰਿਹਾਇਸ ਅਨੁਸਾਰ ਹੀ ਮਿਲਣਗੇ।
ਇਹ ਕਹਿ ਸਕਦੇ ਹਾਂ ਕਿ ਜੋ ਵਿਅਕਤੀ ਭਾਰਤ ਵਿਚ ਨੌਕਰੀ ਨਹੀਂ ਸੀ ਕਰਦੇ ਜਾਂ ਅਜਿਹੀ ਨੌਕਰੀ ਕਰਦੇ ਸਨ ਜਿਥੇ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਨਹੀਂ ਸੀ ਕੱਟਦੇ ਜਾਂ ਖੇਤੀਬਾੜੀ ਕਰਦੇ ਸੀ ਜਾਂ ਆਪਣਾ ਇੰਪਲਾਈਜ’ ਪੈਨਸ਼ਨ ਪਲਾਨ ਦਾ ਖਾਤਾ ਬੰਦ ਕਰਕੇ ਸਾਰੇ ਪੈਸੇ ਲੈ ਚੁਕੇ,ਉਹਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋ ਸਕੇਗਾ। ਜਿਹੜੇ ਕਰਮਚਾਰੀਆਂ ਨੂੰ ਕਿਸੇ ਕਾਰਨ ਇੰਪਲਾਈਜ’ ਪੈਨਸ਼ਨ ਪਲਾਨ ਦੇ ਪੈਸੇ ਨਹੀਂ ਮਿਲੇ ਉਹਨਾਂ ਵਾਸਤੇ ਇਹ ਸਮਝੌਤਾ ਇਕ ਵਰਦਾਨ ਸਿੱਧ ਹੋ ਸਕਦਾ ਹੈ।
ਇਹ ਲੇਖ ਪਾਠਕਾਂ ਦੀ ਮੰਗ ਤੇ ਆਮ ਜਾਣਕਾਰੀ ਲਈ ਦੁਬਾਰਾ ਲਿਖਿਆ ਗਿਆ ਹੈ ਅਤੇ ਇਸ ਦਾ ਮੇਰੇ ਇੰਸੋਰੈਂਸ ਦੇ ਕੰਮ ਕਾਰ ਨਾਲ ਕੋਈ ਸਬੰਧ ਨਹੀਂ।
ਜੇ ਤੁਹਾਡੇ ਕਾਰਾਂ ਅਤੇ ਅਤੇ ਘਰ ਦੀ ਇੰਸੋਰੈਂਸ ਦੇ ਰੇਟ ਬਿਨਾਂ ਵਜਾ ਹੀ ਵਧੀ ਜਾ ਰਹੇ ਹਨ ਜਾਂ ਨਵੇਂ ਡਰਾਈਵਰ ਹੋ, ਸਾਲ ਪੂਰਾ ਹੋ ਗਿਆ ਹੈ ਹੁਣ ਵੀ ਰੇਟ ਨਹੀਂ ਜਾਂ ਟਰੱਕਾਂ ਦੀ ਫਲੀਟ ਪਾਲਸੀ ਵਿਚ ਕੋਈ ਮੁਸਕਲ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
ਜੇ ਦੋ ਕਾਰਾਂ ਹਨ ਅਤੇ ਪੰਜ ਲੱਖ ਤੋਂ ਉਪਰ ਘਰ ਹੈ ਤਾਂ ਤੁਹਾਨੂੰ ਬਹਤ ਵਧੀਆ ਰੇਟ ਮਿਲ ਸਕਦੇ ਹਨ। ਚਰਨ ਸਿੰਘ ਰਾਏ, ਸੀਨੀਅਰ ਇੰਸੋਰੈਂਸ ਅਡਵਾਈਜਰ-416-400-9997

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …