Breaking News
Home / ਨਜ਼ਰੀਆ / ਜ਼ਹਿਰੀਲਾ ਵਾਤਾਵਰਣ

ਜ਼ਹਿਰੀਲਾ ਵਾਤਾਵਰਣ

ਕਲਵੰਤ ਸਿੰਘ ਸਹੋਤਾ, 604-589-5919
ਅੱਜ ਬੰਦਾ, ਆਪਣੀਆਂ ਹੀ ਕੀਤੀਆਂ ਕਰਤੂਤਾਂ ਕਰਕੇ, ਧੁੰਦ ਜ਼ਹਿਰੀਲੇ ਵਾਤਾਵਰਣ ‘ਚ ਜੀਅ ਰਿਹਾ ਹੈ। ਸਾਹ ਲੈਣਲਈਹਵਾ,ਖਾਣਪੀਣਦੀਆਂ ਚੀਜ਼ਾਂ, ਪੀਣਵਾਲਾਪਾਣੀਦਿਨੋਂ ਦਿਨ ਜ਼ਹਿਰੀਲਾ ਹੋਈ ਜਾ ਰਿਹਾ ਹੈ। ਹਜਾਰਾਂ ਲੱਖਾਂ ਸਾਲਾਂ ਤੋਂ ਬੰਦਾ ਅਤੇ ਬਾਕੀਧਰਤੀ ਤੇ ਪ੍ਰਗਟਜੀਵ, ਜਿਹੜੇ ਕੁਦਰਤੀਜੀਵਨ ਜਿਉਂਦੇ ਸਨ, ਅੱਜ ਬੰਦੇ ਦੀਆਮਾਰੀਆਂ ਅਖੌਤੀ ਮੱਲਾਂ, ਖਾਢਾਂ ਤੇ ਨਵੀਆਂ ਤੋਂ ਨਵੀਆਂ ਪੈਦਾਕੀਤੀਆਂ ਸੁੱਖ ਸਹੂਲਤਾਂ ਦੀਆਂ ਪ੍ਰਾਪਤੀਆਂ ਹੀ ਇਸ ਨੂੰ ਜ਼ਹਿਰੀਲੀ ਘੁੱਮਣਘੇਰੀ ‘ਚ ਫਸਾਰਹੀਆਂ ਹਨ। ਗੱਡੀਆਂ ਮੋਟਰਾਂ, ਹਵਾਈ ਜਹਾਜ਼, ਸਮੁੰਦਰੀ ਜਹਾਜ਼ ਬੰਦੇ ਨੇ ਬਣਾ ਕੇ ਸਮਾਨ ਢੋਂਣ,ਸਫ਼ਰਕਰਨ ਤੇ ਦੂਰ ਦੁਰਾਢੇ ਦੀਵਾਟ ਝੱਬੇ ਨਿਬੇੜਨਲਈਇ੍ਹਨਾਂ ਯੰਤਰਾਂ ਦੀਆਂ ਕਾਢਾਂ ਕੱਢ ਮਾਰਕਾਮਾਰਨਦਾਪਟਕਾ ਤਾਂ ਜਰੂਰ ਜਿੱਤ ਲਿਆ; ਪਰਇ੍ਹਨਾਂ ਦੇ ਜਿਹੜੇ ਮਾਰੂਪ੍ਰਭਾਵਸਾਡੇ ਰੋਜ਼ਾਨਾਂ ਜੀਵਨ ਤੇ ਪੈਣੇ ਸ਼ੁਰੂ ਹੋਏ ਹਨ: ਇ੍ਹਨਾਂ ਵਾਰੇ ਪਹਿਲਾਂ ਤਾਂ ਧਿਆਨ ਹੀ ਨਹੀਂ ਦਿੱਤਾ ਅਤੇ ਜਦੋਂ ਦੇਣਾਂ ਸ਼ੁਰੂ ਕੀਤਾ ਤਾਂ ਢੇਰਸਾਰਾਨੁਕਸਾਨ ਹੋ ਚੁੱਕਿਆ ਹੈ।
ਲੱਖਾਂ ਕਾਰਖਾਨਿਆਂ ‘ਚ ਜਾਲੇ ਜਾ ਰਹੇ ਕੋਲੇ ਦਾ ਧੂੰਆਂ, ਕਰੋੜਾਂ ਮੋਟਰਾ ਗੱਡੀਆਂ ‘ਚ ਜਲਰਹੇ ਪੈਟਰੋਲਦਾ ਧੂੰਆਂ, ਹਵਾਈ ਜਹਾਜਾਂ ਦੀਆਂ ਉਡਾਨਾ ‘ਚ ਜਲਰਹੇ ਮਿੱਟੀ ਦੇ ਤੇਲਦਾ ਧੂੰਆਂ ਅਤੇ ਵੱਡੇ ਤੋਂ ਵੱਡੇ ਸਮੰਦਰੀ ਜਹਾਜਾਂ, ਚਾਹੇ ਉਹ ਲਗਜ਼ਰੀਸ਼ਿਪਹਨ ਜਾਂ ਸਮਾਨਢੋਣਵਾਲੇ ਬੇੜੇ: ਉਹਨਾਂ ‘ਚ ਬਲਦੇ ਡੀਜ਼ਲਦਾ ਧੂੰਆਂ ਚਵੀ ਘੰਟੇ ਹਵਾ ‘ਚ ਰਲ਼ਵਾਤਾਵਰਣ ਨੂੰ ਜ਼ਹਿਰੀਲਾਬਣਾਰਿਹਾ ਹੈ, ਜਿਸ ਕਰਕੇ ਸਾਹ, ਦਿਲ ਤੇ ਕੈਂਸਰ ਜਿਹੀਆਂ ਨਾਮੁਰਾਦ ਬਿਮਾਰੀਆਂ ਬੰਦੇ ਨੂੰ ਆਪਣੀਜਕੜ ‘ਚ ਲਈ ਜਾ ਰਹੀਆਂ ਹਨ।
ਅਧਿਕਝਾੜਲੈਣਲਈਫ਼ਸਲਾਂ ਦੇ ਸੁਭਾਅ ਦੇ ਕੀਤੇ ਬਦਲਾਅ ( ਜਿਨੈਟਿਕ ਮੌਡੀਫੀਕੇਸ਼ਨ) ਨੇ ਬੇਅੰਤ ਕਿਸਮਦੀਆਂ ਐਲਰਜੀਜ਼ ਨੂੰ ਜਨਮ ਦਿੱਤਾ ਹੈ। ਹਜ਼ਾਰਾਂ ਸਾਲਾਂ ਤੋਂ ਬੰਦਾ ਜਿਹੜਾਕੁਦਰਤੀਪੈਦਾ ਹੋਇਆ ਅਨਾਜ਼ ਅਤੇ ਹੋਰ ਖੁਰਾਕਾਂ ਖਾਂਦਾ ਆ ਰਿਹਾ, ਉਹਨਾਂ ਦੇ ਸੁਭਾਅ ‘ਚ ਬਣਾਉਟੀਤਬਦੀਲੀਆਂ ਕਰਉਪਜ/ ਝਾੜਦੀਮਿਕਦਾਰ ਤਾਂ ਜਰੂਰਵਧਾ ਕੇ ਮੁਨਾਫੇ ਦਾਰਾਹ ਖ੍ਹੋਲ ਲਿਆ, ਪਰਨਾਲ ਹੀ ਜਿਹੜਾਸਰੀਰਕਬਿਮਾਰੀਆਂ ਦਾਸਥਾਨਿਕਦਰਵਾਜ਼ਾ ਖ੍ਹੋਲ ਦਿੱਤਾ, ਉਸ ਨਾਲ ਇੱਕ ਨਵੀਂ ਬਿਪਤਾਦਾਪਹਾੜ ਟੁੱਟ ਪਿਆ। ਅੱਗੇ ਦੇਖੋ ਕਿਵੇਂ ਨਵ ਜੰਮੇਂ ਬੱਚੇ ਕੋਈ ਕਣਕ ਤੋਂ, ਕੋਈ ਦੁੱਧ ਤੋਂ ਤੇ ਕੋਈ ਨੱਟਸ ਤੋਂ ਐਲਰਜਿਕ ਹੈ ਕਿ ਲਗਦਾ ਹੀ ਨਹੀਂ ਕਿ ਖਾਣਵਾਲੀ ਕੋਈ ਚੀਜ਼ ਸੁਰੱਖਿਅਤ ਹੈ। ਬੰਦੇ ਦੇ ਸਰੀਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਇ੍ਹਨਾਂ ਨਵੀਆਂ ਖੁਰਾਕਾਂ ਨੂੰ ਕਿਵੇਂ ਆਪਣੇ ਅੰਦਰ ਝੱਲੇ ਤੇ ਹਜ਼ਮਕਰੇ: ਕਿਉਂਕਿ ਪੰਜਾਹ ਸੱਠ ਸਾਲਪਹਿਲਾਂ ਤੱਕ ਤਾਂ ਸਰੀਰ ਨੇ ਅਜਿਹਾ ਕੁੱਝ ਦੇਖਿਆ ਹੀ ਨਹੀਂ ਸੀ। ਹਰਨਵੀਂ ਪੈਦਾ ਹੋਈ ਬਸਤ ਕਿਸੇ ਨਾਂ ਕਿਸੇ ਦੇ ਸਰੀਰਲਈਨਵੀਂ ਤੋਂ ਨਵੀਂ ਬਿਪਤਾਖੜੀਕਰਰਹੀ ਹੈ।
ਖੇਤੀਬਾੜੀਦੀਆਂ ਫ਼ਸਲਾਂ ਅਤੇ ਫ਼ਲਫਰੂਟਾਂ ਤੇ ਕੀੜੇਮਾਰ ਦੁਆਈਆਂ ਦੀ ਹੋ ਰਹੀ ਅੰਨੀ ਵਰਤੋਂ ਨੇ ਇ੍ਹਨਾਂ ਨੂੰ ਜ਼ਹਿਰੀਲਾਬਣਾ ਦਿੱਤਾ ਹੈ। ਇਹੀ ਜ਼ਹਿਰਾਂ ਹੌਲੀ ਹੌਲੀਕਰਕੇ ਲਗਾਤਾਰਸਾਡੇ ਸਰੀਰਾਂ ਅੰਦਰ ਜਾ ਕੇ ਜਮਾਂ ਹੋਈ ਜਾ ਰਹੀਆਂ ਹਨ ਤੇ ਅੱਗੋਂ ਜਾ ਕੇ ਕਿਸੇ ਨਾਂ ਕਿਸੇ ਬਿਮਾਰੀ ਦੇ ਰੂਪ ‘ਚ ਪ੍ਰਗਟਹੋਆਪਣਾਂ ਪ੍ਰਭਾਵਦਿਖਾਉਦੀਆਂ ਹਨ। ਅੱਜ ਜਿਹੜੀਆਂ ਛਿੜਕਾ ਹੋ ਰਹੀਆਂ ਦੁਆਂਈਆਂ ਨੂੰ, ਸਬੰਧਿਤ ਮਹਿਕਮੇਂ ਸੁਰੱਖਿਅਤ ਦੱਸ ਰਹੇ ਹਨ, ਇ੍ਹਨਾਂ ਨੂੰ ਹੀ ਆਉਣਵਾਲੇ ਸਾਲਾਂ ‘ਚ ਮਾਰੂਕਹਿਣਗੇ, ਉਦੋਂ ਤੱਕ ਲੱਖਾਂ ਲੋਕਾਂ ਨੂੰ ਇਹ ਆਪਣੀਜਕੜ ‘ਚ ਲੈ ਚੁੱਕੀਆਂ ਹੋਣਗੀਆਂ।ਫਸਲਾਂ ਤੇ ਖ਼ਾਦਾਂ ਦੀ ਹੋ ਰਹੀਬੇਤਹਾਸ਼ਾਵਰਤੋਂ ਨੇ ਨਾਂ ਸਿਰਫਧਰਤੀ ਨੂੰ ਹੀ ਸਗੋਂ ਪੀਣਵਾਲੇ ਪਾਣੀ ਨੂੰ ਵੀ ਜ਼ਹਿਰੀਲਾਕਰ ਦਿੱਤਾ ਹੈ। ਇ੍ਹਨਾਂ ਖਾਦਾਂ ਦੇ ਰਸਾਇਣ ( ਨਾਈਟਰੇਟ ਤੇ ਸਲਫੇਟ ) ਪਾਣੀ ‘ਚ ਘੁਲਸਾਡੇ ਅੰਦਰ ਜਾ ਨਵੀਆਂ ਬਿਮਾਰੀਆਂ ਨੂੰ ਜਨਮ ਦੇ ਰਹੇ ਹਨਜਿਹੜੀਆਂ ਪਹਿਲਾਂ ਕਦੇ ਸੁਣੀਆਂ ਹੀ ਨਹੀਂ ਸਨ।
ਪੋਲਟਰੀਅਤੇ ਡੇਅਰੀਬਸਤਾਂ (ਪਰੋਡਕਟਸ) ਜਿਹੜੀਆਂ ਅੱਜ ਪੈਦਾ ਹੋ ਰਹੀਆਂ ਉਹਨਾਂ ‘ਚ ਕਿੰਨੇ ਕੁ ਸਟੀਰੌਇਡ, ਗਰੋਥਹਾਰਮੋਨਜ਼ ਅਤੇ ਹੋਰ ਖੇਹ ਸੁਆਹ ਮੌਜ਼ੂਦ ਹੈ ਇਸ ਦਾ ਕੋਈ ਅੰਤ ਹੀ ਨਹੀਂ ਅਤੇ ਨਾਂ ਹੀ ਸਾਡੇ ਕੋਲ ਇਸ ਦਾ ਕੋਈ ਬਦਲ ਹੈ ਕਿਉਕਿ ਇਹ ਸਾਰਾ ਕੁੱਝ ਇੱਕ ਪ੍ਰਬੰਧ (ਸਿਸਟਮ) ਦੇ ਅਧੀਨ ਹੈ, ਵਿਅਕਤੀਗਤ ਤੌਰ ਤੇ ਇ੍ਹਨਾਂ ਦਾਬਦਲ ਲੱਭਣਾਂ ਨਾਂ ਦੇ ਬਰਾਬਰ ਹੈ। ਇਹ ਸਾਰਾ ਕੁੱਝ ਵੱਧ ਪੈਦਾਇਸ਼ ਤੇ ਮੁਨਾਫਾ ਕਮਾਉਣ ਦੇ ਨਾਂਉ ਥੱਲੇ ਹੋ ਰਿਹਾ ਹੈ।
ਹੁਣਆਉਦੇ ਹਾਂ ਕੌਸਮੈਟਿਕ ਵੱਲ। ਬਣਾਉਟੀ ਸੁਹੱਪਣ ਬਣਾਉਣਲਈ ਅਸੀਂ ਕਿੰਨੇਂ ਪਰਫਿਊਮ, ਕਰੀਮਾਂ, ਪਾਊਡਰਅਤੇ ਹੋਰ ਬੇਅੰਤ ਕਿਸਮ ਦੇ ਸੁਗੰਧੀ ਸਪਰੇ ਬਰਤਦੇ ਹਾਂ। ਕਦੇ ਪਤਾਕਰਨਦਾਯਤਨਕੀਤਾ ਕਿ ਉਹਨਾਂ ‘ਚ ਕਿਨੇ ਕਿਸਮਦੀਆਂ ਜ਼ਹਿਰਾਂ (ਕਾਰਸਿਨੋਜਿਨਜ਼) ਰਲੀਆਂ ਹਨ? ਕਿਨੇ ਕਿਸਮਦੀਆਂ ਬਿਮਾਰੀਆਂ ਨੂੰ ਜਨਮਦੇਣਦੀ ਉਹ ਸਮਰੱਥਾ ਰੱਖਦੀਆਂ ਹਨ? ਇਹ ਨਾਂ ਹੀ ਉਹਨਾਂ ਨੂੰ ਬਣਾੳਣਵਾਲੇ ਦੱਸਦੇ ਹਨਅਤੇ ਨਾਂ ਹੀ ਵਰਤਣਵਾਲਿਆਂ ਨੇ ਕਦੇ ਸੋਚਿਆਂ ਹੈ। ਕੁਦਰਤੀ ਚੀਜ਼ਾਂ ਦੀ ਥਾਂ ਅੱਜ ਅਸੀਂ ਨਕਲੀਅਤੇ ਬਨਾਬਟੀ (ਸਨਥੈਟਿਕ) ਚੀਜ਼ਾਂ ਦੇ ਬੱਸ ਅਤੇ ਗੁਲਾਮ ਹੋ ਕੇ ਰਹਿ ਗਏ ਹਾਂ। ਇ੍ਹਨਾਂ ਚੀਜ਼ਾਂ ਨੂੰ ਬਣਾੳਣਅਤੇ ਵੇਚਣਵਾਲੀਆਂ ਬਹੁਕੌਮੀ ਕਾਰਪੋਰੇਸ਼ਨਾਂ ਦਹਾਕਿਆਂ ਬੱਧੀ ਮੁਨਾਫਾ ਕਮਾ ਕੇ ਬੰਦੇ ਨੂੰ ਬਿਮਾਰੀਆਂ ਦੇ ਪਿਜਰੇ ‘ਚ ਸੁੱਟ ਤੁਰਦੀਆਂ ਬਣਦੀਆਂ ਹਨ।
ਹੁਣਆਪਾਂ ਗੱਲ ਕਰਦੇ ਹਾਂ ਫਾਸਟਫੂਡ ਤੇ ਖੰਡ ਤੋਂ ਬਣੇ ਖਾਣਿਆਂ ਦੀ, ਫਾਸਟਫੂਡ ਦੇ ਆਊਟ ਲਿੱਟ ਵੱਖੋ ਵੱਖਰੇ ਕੰਪਨੀ ਨਾਵਾ ਥੱਲੇ ਲੱਖਾਂ ਦੀਤਾਦਾਦ ਵਿੱਚ ਮੌਜੂਦ ਹਨ।ੳਹਨਾਂ ‘ਚ ਵਿਕਦਾਭੋਜਨ ਤੇ ਪੀਣਵਾਲੀਆਂ ਡਰਿੰਕਸ ਸੁਆਦੀ ਤਾਂ ਜਰੂਰ ਲੱਗਦੀਆਂ ਹਨ ਤੇ ਝੱਟ ਮਿਲਜਾਂਦੀਆਂ ਹਨ: ਪਰਆਪਾਂ ਕਦੇ ਇਹ ਵੀਪਤਾਕਰਨਦੀਕੋਸ਼ਿਸ਼ਕੀਤੀ ਜਾਂ ਸੋਚਿਆਂ ਕਿ ਉਨ੍ਹਾਂ ਨੂੰ ਤਿਆਰਕਰਨਦਾਤਰੀਕਾ ਤੇ ਵਰਤਿਆਂ ਜਾ ਰਿਹਾਸਮਾਨਕਿਤਨਾਂ ਗੈਰ ਸਿਹਤਮੰਦ ਹੈ? ਅਸੀ ਛੇਤੀਂ, ਸਹੂਲਤ ਤੇ ਮੂੰਹ ਦੇ ਸੁਆਦ ਲਈ ਹੀ ਜ਼ਹਿਰ ਖਾਈ ਜਾ ਰਹੇ ਹਾਂ। ਖੰਡ ਸਾਡੇ ਸਰੀਰਲਈ ਜ਼ਹਿਰ ਹੈ ਜਿਸ ਨੂੰ ਅਸੀਂ ਮਿੱਠਾ ਸਮਝ ਕੇ ਖਾਈ ਤੁਰੇ ਜਾਂਦੇ ਹਾਂ। ਕੁਦਰਤੀਫ਼ਲਫ਼ਰੂਟਆਦਿ ਤੋਂ ਮਿਲੀ ਖੰਡ ਨੂੰ ਸਾਂਭਣਦਾ ਤਾਂ ਸਰੀਰਦਾ ਪ੍ਰਬੰਧ ਹੈ ਪਰਜਿਹੜੀ ਚਿੱਟੀ ਸਾਫ ਖੰਡ ਅਤੇ ਇਸ ਤੋਂ ਬਣੇ ਖਾਣਪੀਣ ਦੇ ਪਦਾਰਥ ਅਸੀਂ ਰੋਜ਼ ਅੰਦਰ ਡਕਾਰਦੇ ਹਾਂ ਇਹ ਨਿਰਾ ਜ਼ਹਿਰ ਹੈ, ਇਸ ਜ਼ਹਿਰਨਾਲਲੜਨਲਈਸਰੀਰ ਦੇ ਮੁੱਖ ਆਰਗਨਜ਼ (ਦਿਲ, ਫੇਫੜੇ, ਜਿਗਰ, ਸਪਲੀਨ, ਪੈਂਕਰੀਅਸ, ਗੁਰਦੇ ਆਦਿ) ਨੂੰ ਲਗਾਤਾਰਲੜਾਈਲੜਦੇ ਰਹਿਣਾਂ ਪੈਂਦਾ ਹੈ ਤੇ ਆਖਿਰ ਉਹ ਥੱਕ ਜਾਂਦੇ ਹਨ ਤੇ ਇੰਜ ਅਸੀਂ ਮੋਟਾਪਾ, ਖੰਡ ਰੋਗ (ਡਾਇਬਿਟਜ਼ਿ) ਸਾਹ, ਤਣਾਓ, ਦਿਲ ਤੇ ਸਟਰੋਕ ਜਿਹੇ ਰੋਗਾਂ ਦੀਜਕੜ ‘ਚ ਜਕੜੇ ਜਾਂਦੇ ਹਾਂ। ਇ੍ਹਨਾਂ ਰੋਗਾਂ ਤੇ ਕਾਬੂਪਾਉਣਲਈਸਾਨੂੰਡਾਕਟਰੀ ਦੁਆਈਆਂ ਦੀਵਰਤੋਂ ਕਰਨਲਈਮਜਬੂਰਹੋਣਾਪੈਂਦਾ ਹੈ। ਇ੍ਹਨਾਂ ਦੁਆਈਆਂ ਦੇ ਆਪਣੇ ਵੱਖੋ ਵੱਖਰੇ ਸਾਈਡਅਫੈਕਟਸਹਨ ਤੇ ਇੰਜ ਅਸੀਂ ਹੋਰਵੀ ਘੁੰਮਣ ਘੇਰੀ ‘ਚ ਗ੍ਰਸੇ ਜਾਂਦੇ ਹਾਂ।
ਅੱਜ ਤਰੱਕੀ ਦੇ ਨਾਉਂ ਤੇ ਅਜਿਹਾ ਯੁੱਧ ਛਿੜਿਆ ਹੋਇਆ ਹੈ ਕਿ ਸਾਨੂੰਪਤਾ ਹੀ ਨਹੀਂ ਕਿ ਆਉਣਵਾਲੀਆਂ ਪੀੜੀਆਂ ਲਈ ਅਸੀਂ ਕਿਤਨਾਂ ਡੂੰਘਾ ਖੱਡਾ ਪੁੱਟ ਰਹੇ ਹਾਂ; ਤਰੱਕੀਆਂ ਦੀਆੜ ‘ਚ ਹਰਪਲਵਾਤਾਵਰਣ ਨੂੰ ਜ਼ਹਿਰੀਲਾਬਣਾਉਣ ‘ਚ ਵਾਧਾਕਰੀ ਜਾ ਰਹੇ ਹਾਂ। ਤਰੱਕੀਆਂ ਤੇ ਖੁਸ਼ਹਾਲੀਆਂ ਕੀ ਮੈਨੇ ਰੱਖਣਗੀਆਂ ਜੇ ਆਉਣਵਾਲੀਆਂ ਪੀੜੀਆਂ ਲਈਪੀਣਲਈ ਸ਼ੁੱਧ ਪਾਣੀ, ਖਾਣਲਈ ਸ਼ੁੱਧ ਖੁਰਾਕਾਂ ਤੇ ਸਾਂਹ ਲੈਣਲਈਸਾਫ਼ ਸੁਥਰੀ ਹਵਾ ਹੀ ਨਾਂ ਰਹੀ? ਕੀ ਅਸੀਂ ਇ੍ਹਨਾਂ ਤਰੱਕੀਆਂ ਦੇ ਨਸ਼ੇ ‘ਚ ਹੀ ਧੁੱਤ, ਸੁੱਧ ਬੁੱਧ ਗੁਆਈ ਬੈਠੇ ਹਾਂ?ਇਹਨਾਂ ਗੱਲਾਂ ਵਾਰੇ ਆਮਨਾਗਰਿਕਦਾ ਸੁਚੇਤ ਹੋਣਾਂ ਅਤਿਅੰਤ ਜਰੁਰੀ ਹੈ। ਜਿਹੜੇ ਘਰਾਂ ‘ਚ ਅਸੀਂ ਰਹਿੰਦੇ ਹਾਂ, ਇ੍ਹਨਾਂ ‘ਚ ਕਿਤਨਾਂ ਕੁੱਝ ਬਨਾਵਟੀ ਤੇ ਨਕਲੀ (ਸਨਥੈਟਿਕ) ਹੈ; ਪਟਰੋਲੀਅਮ ਤੋਂ ਬਣੀਆਵਸਤਾਂ ਤੇ ਹੋਰ ਬੇਅੰਤ ਰਸਾਇਣਪਦਾਰਥਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਘਰਾਂ ‘ਚ ਮੌਜੂਦ ਹਨ।ਸਿਰਫ਼ ਲੱਕੜ ਤੋਂ ਬਿਨਾਂ ਬਾਕੀਸਭ ਚੀਜ਼ਾਂ ਰਸਾਇਣਾਂ ਨੂੰ ਮਿਲਾ ਕੇ ਬਣੀਆਹਨ। ਰੱਗ, ਰੰਗ, ਡਰਾਈਵਾਲ, ਨਕਲੀ ਲੱਕੜ ਦੇ ਫ਼ਰਸ਼, ਪਲਾਸਟਿਕ ਦੇ ਪਾਈਪਅਤੇ ਕੱਪੜੇ ਲੀੜੇ ਜਿਹੜੇ ਅਸੀਂ ਵਰਤਦੇ ਅਤੇ ਪਹਿਨਦੇ ਹਾਂ ਸਭਨਾਂ ‘ਚ ਕੋਈ ਨਾਂ ਕੋਈ ਰਸਾਇਣ ਹੈ। ਇ੍ਹਨਾਂ ਦੇ ਛੋਟੇ ਛੋਟੇ ਕਣ ਟੁੱਟ ਕੇ ਸਾਹ ਰਾਹੀਂ ਸਾਡੇ ਅੰਦਰ ਜਾਂਦੇ ਹਨ, ਫੇਫੜਿਆਂ ‘ਚ ਜ੍ਹਮਾਂ ਹੁੰਦੇ ਹਨ, ਖੂਨ ‘ਚ ਜਾਂਦੇ ਹਨ, ਤੰਤੂ ਪ੍ਰਬੰਧ ‘ਚ ਪ੍ਰਵੇਸ਼ਕਰਦੇ ਹਨਅਤੇ ਸਰੀਰ ਤੇ ਕਿਹੜਾਕਿਹੜਾਮਾਰੂਪ੍ਰਭਾਵਪਾਉਂਦੇ ਹਨਇ੍ਹਨਾਂ ਵਾਰੇ ਪਹਿਲਾਂ ਤਾਂ ਉਪਭੋਗਤਾ (ਕਨਸਿਊਮਰ) ਨੂੰ ਪਤਾ ਹੀ ਨਹੀਂ ਪਰ ਜੇ ਉ੍ਹਨਾਂ ਨੂੰ ਬਣਾਉਣਵਾਲਿਆਂ ਨੂੰ ਪਤਾਵੀਹੋਵੇ ਤਾਂ ਉਹਨਾਂ ਖਪਤਕਾਰ ਨੂੰ ਦੱਸਣਾਂ ਕਦੇ ਨਹੀਂ ਕਿਉਂਕਿ ਉਹਨਾਂ ਤਾਂ ਆਪਣਾਂ ਸਮਾਨਵੇਚਣਾਂ ਹੈ। ਸੋ ਅਸੀਂ ਜ਼ਹਿਰੀਲੇ ਵਾਤਾਵਰਣ ਦੇ ਭਵਸਾਗਰ ‘ਚ ਡੁੱਬਦੇ ਚਲੇ ਜਾ ਰਹੇ ਹਾਂ। ਕਿੱਥੇ ਜਾ ਕੇ ਇਸ ਦਾ ਅੰਤ ਹੈ ਇਸ ਦਾ ਕੋਈ ਪਤਾਨਹੀਂ। ਉੱਪਰਬਿਆਨਕੀਤੀਆਂ ਤਾਂ ਕੁੱਝ ਕੁ ਹੀ ਮਿਸਾਲਾਂ ਹਨ, ਜਿਹੜੀਆਂ ਰੋਜ਼ਾਨਾਂ ਅਸੀਂ ਵੇਖਦੇ, ਭਾਂਪਦੇ ਤੇ ਮਹਿਸੂਸਦੇ ਹਾਂ। ਇੱਕਾ ਦੁੱਕਾ ਇਸ ਦੇ ਅਸਰਭਾਵੇਂ ਸਾਨੂੰ ਨਾਂ ਦਿਸਦੇ ਹੋਣਪਰ ਹੌਲ਼ੀ ਹੌਲ਼ੀਸਮਾਂ ਪਾਕੇ ਜੋ ਇ੍ਹਨਾਂ ਦਾਮਾਰੂਪ੍ਰਭਾਵਪੈਂਦਾ ਹੈ ਉਹ ਵੱਡੀ ਚਿੰਤਾ ਦਾਵਿਸ਼ਾ ਹੈ। ਉਧਾਰਣ ਦੇ ਤੌਰ ਤੇ ਅੱਜ ਤੋਂ ਕੁੱਝ ਸਮਾਂ ਪਹਿਲਾਂ ਐਸਬੈਸਟਿਸਦੀਵਰਤੋਂ ਪ੍ਰਚੱਲਤ ਸੀ, ਆਮਘਰਾਂ ਤੇ ਹੋਰ ਬੇਅੰਤ ਚੀਜ਼ਾਂ ‘ਚ ਇਸ ਦਾਇਸਤੇਮਾਲ ਸੀ, ਸਮਾਂ ਪਾ ਕੇ ਜ਼ਾਹਿਰ ਹੋਇਆ ਕਿ ਇਹ ਫੇਫੜਿਆਂ ਤੇ ਕਿੰਨਾਂ ਮਾਰੂਅਸਰ ਛੱਡਦੀ ਹੈ ਤੇ ਕੈਂਸਰਦਾਕਾਰਣਬਣਦੀ ਹੈ। ਦਹਾਕਿਆਂ ਵੱਧੀ ਮਲੇਰੀਏ ਦੇ ਖਾਤਮੇਂ ਲਈਡੀ. ਡੀ. ਟੀ.
ਮੱਛਰਮਾਰਨਲਈਵਰਤੋਂ ‘ਚ ਰਹੀ ਹੈ। ਇਸੇ ਤ੍ਹਰਾਂ 2. 4. ਡੀ. ਵੱਖੋ ਵੱਖਰੇ ਕਮਰਸ਼ੀਅਲਨਾਵਾਂ ਥੱਲੇਫਾਰਮਾਂ ਅਤੇ ਘਰਾਂ ‘ਚ ਜੜੀਆਂ ਬੂਟੀਆਂ ਮਾਰਨਲਈਬੇਤਹਾਸ਼ਾਵਰਤੀ, ਪਰਲੰਬਾਅਰਸਾਵਰਤੋਂ ‘ਚ ਰਹਿਣਮਗਰੋਂ ਇਹ ਬੈਨਕਰ ਦਿੱਤੀਆਂ ਕਿਉਂਕਿ ਸਿਹਤਲਈ ਇਹ ਡਾਢੀਆਂ ਹਾਨੀਕਾਰਕਸਾਬਤ ਹੋਈਆਂ। ਇਸੇ ਤ੍ਹਰਾਂ ਦੀਆਂ ਹੋਰ ਬੇਅੰਤ ਰਸਾਇਣਕ ਚੀਜ਼ਾਂ ਸਾਡੇ ਰੋਜ਼ਾਨਾਂ ਜੀਵਨ ‘ਚ ਹਾਲੇ ਵੀਇਸਤੇਮਾਲ ਹੋ ਰਹੀਆਂ ਹਨਜਿਨ੍ਹਾਂ ਦੇ ਅਸਰ ਤੋਂ ਅਸੀਂ ਅਣਜਾਣ ਹਾਂ ਜਾਂ ਸਬੰਧਤ ਮਹਿਕਮੇ ਜਾਣ ਬੁੱਝ ਕੇ ਦੱਸਣ ਤੋਂ ਕੁਤਾਹੀਕਰਰਹੇ ਹਨ।ਭਾਵੇਂ ਸਮੁੱਚੇ ਵਾਤਾਵਰਣ ਨੂੰ ਕੰਟਰੋਲ ਕਰਨਾਂ ਇਕੱਲੇ ਦੁਕੱਲੇ ਦੇ ਬੱਸ ‘ਚ ਨਹੀਂ ਪਰ ਉਸ ਵਾਰੇ ਚੌਕੰਨ ਹੋਣਾਂ ਤੇ ਆਪਣਾਂ ਜੀਵਨ ਢੰਗ ਉਸ ਤ੍ਹਰਾਂ ਦਾਅਪਣਾਉਣਾ ਜਾਂ ਅਪਣਾਉਣਦਾਯਤਨਕਰਨਾਂ, ਜਿਸ ਨਾਲਵਾਤਾਵਰਣ ਸ਼ੁੱਧ ਰਹੇ, ਇਹ ਤਾਂ ਬੱਸ ‘ਚ ਜਰੂਰ ਹੈ। ਜੀਵਨਸਾਦਾ ਰੱਖਿਆ ਜਾਏ, ਬਹੁਤੇ ਰਸਾਇਣਵਰਤਣੋਂ ਪਰਹੇਜਕੀਤਾ ਜਾਏ, ਭੋਜਨਤਾਜਾਘਰੇ ਹੀ ਤਿਆਰਕਰਕੇ ਖਾਧਾ ਜਾਏ। ਬਣੇ ਬਣਾਏ ਫਾਸਟਫੂਡਅਤੇ ਡੱਬਾ ਬੰਦ ਖਾਧ ਖੁਰਾਕ ਤੋਂ ਤੋਬਾਕੀਤੀ ਜਾਏ, ਇੱਤ ਆਦਿਕਦਮ ਤਾਂ ਅਸੀਂ ਇਕ ਇਕਕਰਕੇ ਚੁੱਕ ਸਕਦੇ ਹਾਂ। ਆਪਣੀਆਂ ਆਉਣਵਾਲੀਆਂ ਪੀੜ੍ਹੀਆਂ ਦੇ ਭਲੇ ਤੇ ਸਰਬੱਤ ਦੇ ਭਲੇ ਨੂੰ ਸਨਮੁੱਖ ਇਸ ਨੂੰ ਆਪੋ ਆਪਣੇ ਤੌਰ ਤੇ ਪ੍ਰਚਾਰਿਆ ਜਾਏ ਤੇ ਇ੍ਹਨਾਂ ਵਾਰੇ ਚੇਤੰਨ ਰਹਿਣਦਾ ਤਹੱਈਆ ਕੀਤਾ ਜਾਏ। ਵਾਤਾਵਰਣ ਨੂੰ ਸ਼ੁੱਧ ਰੱਖਣ, ਖਰਾਬਹੋਣ ਤੋਂ ਬਚਾਉਣਵਾਲਿਆਂ ਨੂੰ ਸਹਿਯੋਗ ਦਿੱਤਾ ਜਾਏ ਤੇ ਬਰਾਬਰ ਦੇ ਬਦਲ ਲੱਭਣ ਲਈਕੋਸ਼ਿਸ਼ਾਂ ਕੀਤੀਆਂ ਜਾਣ।ਇ੍ਹਨਾਂ ਗੱਲਾਂ ਵਲਸਾਨੂੰ ਉਚੇਚਾ ਧਿਆਨਦੇਣਦੀਲੋੜ ਹੈ ਤਦੇ ਪਹਿਲਾਂ ਹੀ ਜ਼ਹਿਰੀਲੇ ਹੋ ਚੁੱਕੇ ਵਾਤਾਵਰਣ ਨੂੰ ਹੋਰ ਜ਼ਹਿਰੀਲਾਹੋਣ ਤੋਂ ਬਚਾਉਣਵਲ ਨੂੰ ਸੇਧਸੇਧੀ ਜਾ ਸਕੇਗੀ।
ੲੲੲ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …