ਕਿਹਾ, ਕਿਸਾਨਾਂ ਲਈ ਇਹ ਕਿੱਤਾ ਹੋਵੇਗਾ ਲਾਹੇਵੰਦ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਇਸ ਸਾਲ ਕਿਸਾਨਾਂ ਨੂੰ 2 ਲੱਖ ਚੰਦਨ ਦੇ ਪੌਦੇ ਦੇਵੇਗੀ। ਜਦਕਿ ਹੁਣ ਤੱਕ ਚੰਦਨ ਦੇ 15000 ਪੌਦੇ ਲਗਾਏ ਜਾ ਚੁੱਕੇ ਹਨ। ਇਸ ਗੱਲ ਦਾ ਖ਼ੁਲਾਸਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ। ਧਰਮਸੋਤ ਨੇ ਕਿਹਾ ਕਿ ਕਿਸਾਨ ਚੰਦਨ ਦੇ ਬੂਟੇ ਆਪਣੇ ਖੇਤਾਂ ਵਿੱਚ ਲਾ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਸੂਹਾ ਦੀ ਨਰਸਰੀ ਵਿੱਚ 15 ਹਜ਼ਾਰ ਪੌਦਾ ਤਿਆਰ ਵੀ ਹੋ ਗਿਆ ਹੈ। ਕਿਸਾਨਾਂ ਕੋਲੋਂ ਦਸ ਰੁਪਏ ਪ੍ਰਤੀ ਪੌਦਾ ਦੇ ਹਿਸਾਬ ਨਾਲ ਲਏ ਜਾਣਗੇ। ਧਰਮਸੋਤ ਨੇ ਕਿਹਾ ਕਿ ਪਹਿਲਾਂ ਜੰਗਲਾਤ ਮਹਿਕਮੇ ਨੇ ਇਹ ਤਜ਼ਰਬਾ ਕੀਤਾ ਹੈ ਕਿ ਪੰਜਾਬ ਵਿੱਚ ਚੰਦਨ ਦੀ ਖੇਤੀ ਹੋ ਸਕਦੀ ਹੈ। ਜਿਸ ਥਾਂ ਪਾਣੀ ਨਹੀਂ ਖੜ੍ਹਦਾ, ਉੱਥੇ ਚੰਦਨ ਦਾ ਦਰਖ਼ਤ ਵਧੀਆ ਹੋ ਜਾਂਦਾ ਹੈ। ਇਹ ਨਵੀਂ ਪਹਿਲ ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ।
Check Also
ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …