-11 C
Toronto
Wednesday, January 21, 2026
spot_img
Homeਪੰਜਾਬ'ਆਪ' ਵਿਧਾਇਕਾ ਬੀਬੀ ਬਲਜਿੰਦਰ ਕੌਰ ਕੋਲ ਦੋ ਵੋਟਰ ਕਾਰਡ

‘ਆਪ’ ਵਿਧਾਇਕਾ ਬੀਬੀ ਬਲਜਿੰਦਰ ਕੌਰ ਕੋਲ ਦੋ ਵੋਟਰ ਕਾਰਡ

ਬਲਜਿੰਦਰ ਕੌਰ ਨੇ ਕਿਹਾ, ਅਜਿਹੇ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ
ਤਲਵੰਡੀ ਸਾਬੋ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਦੋ ਵੋਟਰ ਕਾਰਡ ਬਣਾਉਣ ਦੇ ਮਾਮਲੇ ਵਿਚ ਘਿਰਦੀ ਨਜ਼ਰ ਆ ਰਹੀ ਹੈ। ਬੇਸ਼ੱਕ ਇਸ ਮਾਮਲੇ ਨੂੰ ਉਜਾਗਰ ਕਰਨ ਪਿੱਛੇ ਸਿਆਸੀ ਮਸਲਾ ਵੀ ਮੰਨਿਆ ਜਾ ਰਿਹਾ ਹੈ, ਪਰ ਮਾਮਲਾ ਉਸ ਵੇਲੇ ਮੁੜ ਚਰਚਾ ਵਿਚ ਆਇਆ ਜਦੋਂ ਤਲਵੰਡੀ ਸਾਬੋ ਦੇ ਐਸਡੀਐਮ ਦੀ ਅਦਾਲਤ ਵਿਚ ਸ਼ਿਕਾਇਤ ਕਰਤਾ ਹਰਮਿਲਾਪ ਗਰੇਵਾਲ ਦੇ ਬਿਆਨ ਦਰਜ ਕੀਤੇ ਗਏ। ਐਸਡੀਐਮ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਕਿ ਬੀਬੀ ਨੇ ਦੋ ਥਾਂ ਵੋਟ ਬਣਾਈ ਹੋਈ ਹੈ ਅਤੇ ਅਸੀਂ ਉਸਦੀ ਜਾਂਚ ਕਰ ਰਹੇ ਹਾਂ।
ਇਸ ਮਾਮਲੇ ਬਾਰੇ ਕੋਈ ਜ਼ਿਆਦਾ ਟਿੱਪਣੀ ਕਰਨ ਤੋਂ ਬਚਦਿਆਂ ਪ੍ਰੋ. ਬਲਜਿੰਦਰ ਕੌਰ ਨੇ ਏਨਾ ਹੀ ਆਖਿਆ ਕਿ ਮੈਂ ਦੋ ਚੋਣਾਂ ਲੜ ਚੁੱਕੀ ਹਾਂ, ਚੋਣ ਕਮਿਸ਼ਨ ਨੇ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਚੋਣ ਲੜਨ ਦੀ ਆਗਿਆ ਦਿੱਤੀ ਸੀ। ਉਨ੍ਹਾਂ ਉਕਤ ਸ਼ਿਕਾਇਤ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਫਿਲਹਾਲ ਇਨਕਾਰ ਕੀਤਾ।

 

RELATED ARTICLES
POPULAR POSTS