ਪ੍ਰੋ. ਬਡੂੰਗਰ ਫਿਰ ਬਣ ਸਕਦੇ ਹਨ ਪ੍ਰਧਾਨ
ਚੰਡੀਗੜ੍ਹ/ਬਿਊਰੋ ਨਿਊਜ਼
ਐਸਜੀਪੀਸੀ ਦਾ ਆਮ ਇਜਲਾਸ ਆਉਦੀ 29 ਨਵੰਬਰ ਦਿਨ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਣਾ ਹੈ। ਸਭ ਦੀਆਂ ਨਜ਼ਰਾਂ 29 ਨਵੰਬਰ ਨੂੰ ਅੰਮ੍ਰਿਤਸਰ ਵੱਲ ਇਹ ਪਤਾ ਕਰਨ ਲਈ ਲੱਗੀਆਂ ਰਹਿਣਗੀਆਂ ਕਿ ਇਸ ਵਾਰ ਲਿਫ਼ਾਫ਼ੇ ਵਿਚੋਂ ਕਿਸਦਾ ਨਾਂ ਨਿਕਲੇਗਾ। ਜਾਪਦਾ ਹੈ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਆਪਣੀ ਪ੍ਰਧਾਨਗੀ ਬਚਾਉਣ ਵਿਚ ਕਾਮਯਾਬ ਰਹਿਣਗੇ। ਧਿਆਨ ਰਹੇ ਕਿ ਲੰਘੇ ਦਿਨਾਂ ਵਿਚ ਪ੍ਰੋ: ਬਡੂੰਗਰ ਦੀ ਬਾਦਲਾਂ ਖ਼ਿਲਾਫ਼ ਇੱਕ ਟਿੱਪਣੀ ਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਕੇ ਨਵਾਂ ਪ੍ਰਧਾਨ ਥਾਪਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਸਥਿਤੀ ਉਸ ਸਮੇਂ ਬਦਲੀ ਜਦੋਂ ਬਾਦਲਾਂ ਨੇ ਇੱਕ ਵਾਰ ਫਿਰ ਤੋਂ ਪ੍ਰੋ: ઠਬਡੂੰਗਰ ਨੂੰ ਥਾਪੜਾ ਦੇ ਦਿੱਤਾ। ਹੁਣ ਪ੍ਰੋ: ਬਡੂੰਗਰ ਦਾ ਮੁੜ ਪ੍ਰਧਾਨ ਚੁਣਿਆ ਜਾਣਾ ਤੈਅ ਲੱਗ ਰਿਹਾ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …