Breaking News
Home / ਪੰਜਾਬ / ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਫੌਜ ਦਾ ਕੰਮ ਸਰਹੱਦਾਂ ਦੀ ਰਾਖੀ ਕਰਨਾ ਹੈ ਨਾ ਕਿ ਪੁਲਾਂ ਦੀ ਸਫਾਈ ਕਰਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਮੁੰਬਈ ਵਿੱਚ ਐਲਫਿਨ ਸਟੋਨ ਪੁਲ ਦੀ ਮੁੜ ਉਸਾਰੀ ਲਈ ਭਾਰਤੀ ਫੌਜ ਦੀਆਂ ਸੇਵਾਵਾਂ ਲੈਣ ਦੇ ਅਨੋਖੇ ਫੈਸਲੇ ਨੂੰ ਗਲਤ ਦੱਸਿਆ ਹੈ। ਕੈਪਟਨ ਨੇ ਕਿਹਾ ਕਿ ਫੌਜ ਦਾ ਕੰਮ ਜੰਗ ਲਈ ਸਿਖਲਾਈ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ ਨਾ ਕਿ ਪੁਲ ਤੇ ਸੜਕਾਂ ਦੀ ਸਫਾਈ ਕਰਨਾ। ਉਨ੍ਹਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀਆਂ ਸੇਵਾਵਾਂ ਨੂੰ ਸੰਕਟਹੀਣ ਸਿਵਲ ਕਾਰਜਾਂ ਲਈ ਵਰਤ ਕੇ ਫੌਜ ਦੀ ਅਜਿਹੀ ਦੁਰਵਰਤੋਂ ਨਾਲ ਨਿਕਲਣ ਵਾਲੇ ਗੰਭੀਰ ਸਿੱਟਿਆਂ ਵਿਰੁੱਧ ਖਬਰਦਾਰ ਕੀਤਾ।
ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅਜਿਹੇ ਕਾਰਜਾਂ ਨਾਲ ਮਾੜੀ ਪਿਰਤ ਪੈ ਜਾਵੇਗੀ। ਮੁੱਖ ਮੰਤਰੀ ਨੇ ਯਾਦ ਕਰਾਉਂਦਿਆਂ ਦੱਸਿਆ ਕਿ ਮੇਜਰ ਜਨਰਲ ਕੌਲ ਵੱਲੋਂ ਰਿਹਾਇਸ਼ ਦੇ ਨਿਰਮਾਣ ਲਈ ਸੈਨਾ ਦੀ ਮਾਨਵੀ ਸ਼ਕਤੀ ਦੀ ਘੋਰ ਦੁਰਵਰਤੋਂ ਕਰਨ ਦੀ ਕੀਮਤ ਭਾਰਤੀ ਫੌਜ ਨੂੰ ਭਾਰਤ-ਚੀਨ ਜੰਗ ਦੌਰਾਨ ਚੁਕਾਉਣੀ ਪਈ ਸੀ।

 

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …