ਕਿਹਾ, ਮੇਰੇ ਪਿਤਾ ਹੀ ਰਹਿਣਗੇ ਡੇਰਾ ਮੁਖੀ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਸਿਰਸਾ ਦੀ ਵਾਗਡੋਰ ਗੁਰਮੀਤ ਰਾਮ ਰਹੀਮ ਦੇ ਪੁੱਤਰ ਜਸਮੀਤ ਇੰਸਾਂ ਨੂੰ ਸੌਂਪੇ ਜਾਣ ਦੀਆਂ ਚਰਚਾਵਾਂ ਨੂੰ ਡੇਰਾ ਸਿਰਸਾ ਵਲੋਂ ਬੇਬੁਨਿਆਦ ਕਰਾਰ ਦਿੱਤਾ ਗਿਆ।ઠਡੇਰਾ ਮੁਖੀ ਦੇ ਪੁੱਤਰ ਜਸਮੀਤ ਇੰਸਾਂ ਨੇ ਕਿਹਾ ਕਿ ਉਸਦੇ ਪਿਤਾ ਹੀ ਡੇਰਾ ਮੁਖੀ ਬਣੇ ਰਹਿਣਗੇ । ਜਸਮੀਤ ਨੇ ਕਿਹਾ ਹੈ ਕਿ ਉਸ ਵੱਲੋਂ ਡੇਰੇ ਦੀ ਗੱਦੀ ਸੰਭਾਲਣ ਸਬੰਧੀ ਜੋ ਚਰਚਾਵਾਂ ਮੀਡੀਆ ਵਿੱਚ ਚੱਲ ਰਹੀਆਂ ਹਨ ਉਹ ਤੱਥਾਂ ਤੋਂ ਰਹਿਤ ਹਨ। ਜਸਮੀਤ ਨੇ ਕਿਹਾ ਕਿ ਉਹ ਡੇਰੇ ਦੀ ਗੱਦੀ ਸਾਂਭਣ ਬਾਰੇ ਸੋਚ ਵੀ ਨਹੀਂ ਸਕਦਾ ਤੇ ਉਸ ਨੂੰ ਪੂਰਾ ਯਕੀਨ ਹੈ ਕਿ ਉਸਦੇ ਪਿਤਾ ਜਲਦ ਨਿਰਦੋਸ਼ ਸਾਬਿਤ ਹੋ ਕੇ ਉਹਨਾਂ ਦੇ ਵਿੱਚ ਹੋਣਗੇ ।ઠ

