ਵਿਧਾਨ ਸਭਾ ਵਿਚ ‘ਆਪ’ ਦਾ ਸਾਥ ਤੇ ਸਰਕਾਰ ਵਿਚ ਕਾਂਗਰਸ ਦਾ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੀ ਸੱਤਾ ‘ਤੇ 10 ਸਾਲ ਰਾਜ ਕਰਨ ਤੋਂ ਬਾਅਦ ਪੰਜਾਬ ‘ਚ ਭਾਜਪਾ ਤੋਂ ਕਮਜ਼ੋਰ ਹੋਈ ਹੈ ਪਰ ਅਕਾਲੀ ਦਲ ਦੀ ਹੁਣ ਵੀ ਬੱਲੇ-ਬੱਲੇ ਹੈ। ઠਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਬੇਸ਼ੱਕ ਅਕਾਲੀ ਦਲ ਨੂੰ ਵਿਰੋਧਈ ਧਿਰ ਦੀ ਕੁਰਸੀ ਵੀ ਨਹੀਂ ਮਿਲੀ ઠਪਰ ਇਸ ਦੇ ਬਾਵਜੂਦ ਵੀ ਅਕਾਲੀਆਂ ਦੇ ਦੋਵਾਂ ਹੱਥਾਂ ਵਿਚ ‘ਲੱਡੂ’ ਹੈ। ਪਹਿਲਾਂ ਬਜਟ ਸੈਸ਼ਨ ਵਿਚ ਜਿਸ ਤਰ੍ਹਾਂ ‘ਆਪ’ ਤੇ ਅਕਾਲੀ ਦਲ ਨੇ ਇਕ-ਦੂਜੇ ਦਾ ਸਾਥ ਦਿੱਤਾ, ਉਸ ਕਾਰਨ ਦੋਵਾਂ ਦੀ ਪੁਰਾਣੀ ਕੜਵਾਹਟ ਖਤਮ ਹੋਈ ਹੈ। ਚੋਣਾਂ ਵਿਚ ਲਾਭ ਕਾਂਗਰਸ ਨੂੰ ਮਿਲਿਆ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਮੁੱਖ ਨਿਸ਼ਾਨਾ ਅਕਾਲੀ ਦਲ ‘ਤੇ ਰੱਖਿਆ ਹੋਇਆ ਸੀ ઠਤੇ ਅਕਾਲੀ ਦਲ ਨੂੰ ਇਸ ਕਦਰ ਬਦਨਾਮ ਕੀਤਾ ਸੀ ਕਿ ਚੋਣਾਂ ਦੌਰਾਨ ਉਸ ਦਾ ਲਾਭ ਕਾਂਗਰਸ ਨੂੰ ਮਿਲ ਗਿਆ। ਦੂਜੇ ਪਾਸੇ 10 ਸਾਲ ਦੇ ਬਨਵਾਸ ਤੋਂ ਬਾਅਦ ਸੱਤਾ ਵਿਚ ਆਏ ਕੈਪਟਨ ਅਮਰਿੰਦਰ ਸਿੰਘ ਦਾ ਰੂਪ ਪੂਰੀ ਤਰ੍ਹਾਂ ਬਦਲਿਆ ਹੋਇਆ ਹੈ। ਸਾਲ 2002 ਵਿਚ ਸਰਕਾਰ ਬਨਾਉਣ ਤੋਂ ਬਾਅਦ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਐਕਸ਼ਨ ਵਿਚ ਆ ਕੇ ਬਾਦਲ ਪਰਿਵਾਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਤੇ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ, ਉਸ ਤਰ੍ਹਾਂ ਦਾ ਐਕਸ਼ਨ ਇਸ ਵਾਰ ਗਾਇਬ ਹੈ। ਇਸ ਤੋਂ ਇਲਾਵਾ ਉਸ ਸਮੇਂ ਦੀ ਬਾਦਲ ਸਰਕਾਰ ਵਲੋਂ ਲਗਾਏ ਗਏ ਪੀ. ઠਪੀ. ਐੱਸ. ਸੀ. ਦੇ ਚੇਅਰਮੈਨ ਤੇ ਐੱਸ. ਐੱਸ. ਬੋਰਡ ਦੇ ਮੈਂਬਰਾਂ ਤੋਂ ਇਲਾਵਾ ਤੇ ਕਈ ਮੰਤਰੀ ਤੇ ਅਫਸਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ઠਦੇ ਕਾਰਨ ਹੀ ਕੈਪਟਨ ਸੁਰਖੀਆਂ ਵਿਚ ਆਏ ਸਨ। ਇਸ ਵਾਰ ਕੈਪਟਨ ਦੀਆਂ ਕਾਰਵਾਈਆਂ ਨਾਲ ਅਜਿਹਾ ਲਗਦਾ ਹੈ, ਜਿਸ ਨੂੰ ਬਾਦਲ ਤੇ ਕੈਪਟਨ ਪਰਿਵਾਰ ਦਾ ਚੋਣਾਂ ਤੋਂ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਹੈ। ਬਾਦਲਾਂ ਦੇ ਕਰੀਬੀ ਅਫਸਰਾਂ ਨੂੰ ਦਿੱਤੇ ਜਾ ਰਹੇ ਅਹਿਮ ਪੋਸਟ : ਇਸ ਤੋਂ ਇਲਾਵਾ ਪਿਛਲੇ 3 ਮਹੀਨਿਆਂ ਦੌਰਾਨ ਕੈਪਟਨ ਸਰਕਾਰ ਵਲੋਂ ਜੋ ਆਈ. ਏ. ਐੱਸ., ਆਈ. ਪੀ. ਐੱਸ. ਤੇ ઠਪੀ. ਸੀ. ਐੱਸ. ਅਫਸਰਾਂ ਦੀਆਂ ਬਦਲੀਆਂ ਤੇ ਪੋਸਟਿੰਗ ਕੀਤੀ ਗਈ ਹੈ। ਉਨ੍ਹਾਂ ‘ਤੇ ਬਾਦਲ ਪਰਿਵਾਰ ਦਾ ਸਿੱਧਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਬਾਦਲਾਂ ਦੇ ਕਰੀਬੀ ਅਫਸਰ ਹੌਲੀ-ਹੌਲੀ ਕਰਕੇ ਅਹਿਮ ਪੋਸਟਾਂ ‘ਤੇ ਨਿਯੁਕਤ ਕੀਤੇ ਜਾ ਰਹੇ ਹਨ।
Check Also
ਪੰਜਾਬ ਭਾਜਪਾ ਨੂੰ ਸੰਗਠਨ ਚੋਣਾਂ ਤੋਂ ਬਾਅਦ ਮਿਲੇਗਾ ਨਵਾਂ ਪ੍ਰਧਾਨ
ਚੰਗੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੀ ਇਕ …