Breaking News
Home / ਭਾਰਤ / ਵਿਦੇਸ਼ ਭੱਜਣ ਤੋਂ ਪਹਿਲਾਂ ਜੇਤਲੀ ਨੂੰ ਮਿਲਿਆ ਸੀ ਮਾਲਿਆ

ਵਿਦੇਸ਼ ਭੱਜਣ ਤੋਂ ਪਹਿਲਾਂ ਜੇਤਲੀ ਨੂੰ ਮਿਲਿਆ ਸੀ ਮਾਲਿਆ

vbvਕਾਂਗਰਸ ਲਗਾਤਾਰ ਘੇਰ ਰਹੀ ਹੈ ਮੋਦੀ ਸਰਕਾਰ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼
ਬੈਂਕਾਂ ਦਾ ਕਰੋੜਾਂ ਰੁਪਏ ਲੈ ਕੇ ਬਰਤਾਨੀਆ ਭੱਜੇ ਕਾਰੋਬਾਰੀ ਵਿਜੇ ਮਾਲਿਆ ਦੇ ਮੁੱਦੇ ਉੱਤੇ ਕਾਂਗਰਸ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ। ਕਾਂਗਰਸ ਨੇ ਇਸ ਮੁੱਦੇ ਉੱਤੇ ਭਾਜਪਾ ਕੋਲੋਂ ਪੰਜ ਸਵਾਲ ਪੁੱਛੇ ਹਨ। ਕਾਂਗਰਸ ਨੇ ਪੁੱਛਿਆ ਹੈ ਕਿ ਵਿਜੇ ਮਾਲਿਆ ਨੇ ਵਿਦੇਸ਼ ਜਾਣ ਤੋਂ ਪਹਿਲਾਂ ਕੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਕੀ ਜੇਤਲੀ ਨੇ ਮਾਲਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਹੈ?
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵਿਜੇ ਮਾਲਿਆ ਨੂੰ ਬਚਾਅ ਰਹੀ ਹੈ। ਕਾਂਗਰਸ ਨੇ ਭਾਜਪਾ ਸਰਕਾਰ ਉੱਤੇ ਸ਼ਬਦੀ ਹਮਲਾ ਕਰਦੇ ਹੋਏ ਆਖਿਆ ਕਿ ਸ਼ਰਾਬ ਕਾਰੋਬਾਰੀ ਦੋਹਰੇ ਐਨ.ਆਰ.ਆਈ. ਹੋ ਗਏ ਹਨ। ਨਾਨ ‘ਰੀਪੇਇੰਗ ਇੰਡੀਅਨ’ ਤੇ ‘ਨਾਨ ਰਿਟਰਨਿੰਗ ਇੰਡੀਅਨ’। ਉਨ੍ਹਾਂ ਆਖਿਆ ਕਿ ਮਾਲਿਆ ਮੋਦੀ ਦੀ ਜੋੜੀ, ਦੇਸ਼ ਦਾ ਪੈਸਾ ਲੈ ਦੌੜੀ।
ਰਣਦੀਪ ਸਿੰਘ ਸੁਰਜੇਵਾਲ ਨੇ ਆਖਿਆ ਕਿ ਇੱਕ ਮਾਰਚ ਨੂੰ ਮਾਲਿਆ ਸੰਸਦ ਵਿੱਚ ਸੀ ਤੇ ਉਨ੍ਹਾਂ ਨੇ ਜੇਤਲੀ  ਨਾਲ ਮੁਲਾਕਾਤ ਕੀਤੀ ਸੀ। ਸੁਰਜੇਵਾਲਾ ਅਨੁਸਾਰ ਪੂਰੀ ਦੁਨੀਆ ਜਾਣਦੀ ਹੈ ਕਿ ਇਸ ਮੁਲਾਕਾਤ ਤੋਂ ਦੂਜੇ ਦਿਨ ਉਹ ਕਿਵੇਂ ਵਿਦੇਸ਼ ਚਲੇ ਗਏ। ਸੁਰਜੇਵਾਲਾ ਅਨੁਸਾਰ ਸਥਿਤੀ ਬਿਆਨ ਕਰਦੀ ਹੈ ਕਿ ਮਾਲਿਆ ਨੂੰ ਕਿਸੇ ਨੇ ਦੇਸ਼ ਛੱਡ ਕੇ ਜਾਣ ਦੀ ਸਲਾਹ ਦਿੱਤੀ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …