16 C
Toronto
Saturday, October 3, 2026
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਸਮਿਤ ਨੂੰ ਕੀਤੀ ਵੀਡੀਓ ਕਾਲ - 174...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਸਮਿਤ ਨੂੰ ਕੀਤੀ ਵੀਡੀਓ ਕਾਲ – 174 ਜਾਨਾਂ ਬਚਾਉਣ ਵਾਲੇ ਪਾਇਲਟ ਨੇ ਕਿਹਾ, ਭਗਵਾਨ ਨੇ ਸਾਨੂੰ ਬਚਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਸਮਿਤ ਨੂੰ ਕੀਤੀ ਵੀਡੀਓ ਕਾਲ – 174 ਜਾਨਾਂ ਬਚਾਉਣ ਵਾਲੇ ਪਾਇਲਟ ਨੇ ਕਿਹਾ, ਭਗਵਾਨ ਨੇ ਸਾਨੂੰ ਬਚਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਲ ਰਾਹੀਂ ਫਲਾਈ-ਦੁਬਈ ਦੇ ਕੈਪਟਨ ਸਮਿਤ ਮਾਛਰ ਨਾਲ ਗੱਲਬਾਤ ਕੀਤੀ ਅਤੇ 174 ਮਨੁੱਖੀ ਜਾਨਾਂ ਬਚਾਉਣ ਵਿਚ ਉਨ੍ਹਾਂ ਦੀ ਹਿੰਮਤ, ਸੂਝ-ਬੂਝ ਅਤੇ ਸੰਜਮ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮਿਤ ਨੂੰ ਕਿਹਾ ਕਿ ਪੂਰਾ ਭਾਰਤ ਤੁਹਾਡੇ ਲਈ ਅਰਦਾਸ ਕਰ ਰਿਹਾ ਹੈ ਅਤੇ ਤੁਹਾਡੀ ਸਿਹਤ ਲਈ ਜਾਪ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਿਆਂ ਫਲਾਈ-ਦੁਬਈ ਦੇ ਕੈਪਟਨ ਸਮਿਤ ਮਾਛਰ ਨੇ ਕਿਹਾ ਕਿ ਜਦੋਂ ਵੀ ਮੈਂ ਕਿਸੇ ਤਕਲੀਫ ਵਿਚ ਹੁੰਦਾ ਹਾਂ ਤਾਂ ਮੈਂ ਹਨੂੰਮਾਨ ਚਾਲੀਸਾ ਦਾ ਪਾਠ ਕਰਦਾ ਹਾਂ। ਕੈਪਟਨ ਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਨੇ ਕੈਪਟਨ ਸਮਿਤ ਨੂੰ ਕਿਹਾ ਕਿ ਭਾਰਤ ਤੁਹਾਡਾ ਸਵਾਗਤ ਕਰਨ ਲਈ ਉਤਸੁਕ ਹੈ। ਲੰਘੇ ਕੱਲ੍ਹ, ਤੁਹਾਡੀ ਸਿਹਤ ਲਈ ਦੇਸ਼ ਭਰ ਵਿਚ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ ਸਨ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸ਼ੁੱਕਰਵਾਰ ਸਵੇਰੇ ਕੈਪਟਨ ਸਮਿਤ ਨਾਲ 9 ਮਿੰਟ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ, ਉਡਾਣ ਦੌਰਾਨ ਸਹਿ-ਪਾਇਲਟ ਨੇ ਜਹਾਜ਼ ਨੂੰ ਕਰੈਸ਼ ਕਰਨ ਦੀ ਸਾਜਿਸ਼ ਰਚੀ ਅਤੇ ਮੁੱਖ ਕੈਪਟਨ ਸਮਿਤ ਮਾਛਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪਰ ਭਾਰਤੀ ਪਾਇਲਟ ਸਮਿਤ ਮਾਛਰ ਦੀ ਮੁਸਤੈਦੀ ਕਾਰਨ ਸਾਰੇ ਯਾਤਰੀਆਂ ਦੀ ਜਾਨ ਬਚ ਗਈ।

RELATED ARTICLES
POPULAR POSTS