7.3 C
Toronto
Friday, September 25, 2026
spot_img
HomeਕੈਨੇਡਾFrontਡੋਨਾਲਡ ਟਰੰਪ ਵਲੋਂ ਵਾਈਟ ਹਾਊਸ ਵਿਚ ਚੀਨੀ ਰਾਸ਼ਟਰਪਤੀ ਨੂੰ ਸਟੇਟ ਡਿਨਰ

ਡੋਨਾਲਡ ਟਰੰਪ ਵਲੋਂ ਵਾਈਟ ਹਾਊਸ ਵਿਚ ਚੀਨੀ ਰਾਸ਼ਟਰਪਤੀ ਨੂੰ ਸਟੇਟ ਡਿਨਰ

ਡੋਨਾਲਡ ਟਰੰਪ ਵਲੋਂ ਵਾਈਟ ਹਾਊਸ ਵਿਚ ਚੀਨੀ ਰਾਸ਼ਟਰਪਤੀ ਨੂੰ ਸਟੇਟ ਡਿਨਰ
ਟਰੰਪ ਦੀ ਪਤਨੀ ਮੇਲਾਨੀਆ ਨੇ ਮੈਨਿਊ ਕੀਤਾ ਤਿਆਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਊਆਨ ਦੇ ਸਨਮਾਨ ਵਿਚ ਵਾਈਟ ਹਾਊਸ ’ਚ ਸਟੇਟ ਡਿਨਰ ਆਯੋਜਿਤ ਕੀਤਾ ਗਿਆ। ਇਸ ਡਿਨਰ ਦਾ ਮੈਨਿਊ ਟਰੰਪ ਦੀ ਪਤਨੀ ਮੇਲਾਨੀਆ ਵਲੋਂ ਤਿਆਰ ਕੀਤਾ ਗਿਆ ਸੀ। ਡਿਨਰ ਦੀ ਸ਼ੁਰੂਆਤ ਪੀਲੇ ਸਕੈਸ਼ ਤੋਂ ਬਣੇ ਸੂਪ ਤੋਂ ਹੋਈ। ਇਸ ਵਿਚ ਜੰਗਲੀ ਮਸ਼ਰੂਮ, ਹਰੀ ਜੜੀ-ਬੂਟੀਆਂ, ਕੁਰਕੁਰੇ ਪੈਨਸੇਟਾ ਅਤੇ ਹਰੇ ਪਿਆਜ ਵਾਲਾ ਤੇਲ ਪਾਇਆ ਗਿਆ ਸੀ। ਇਸ ਤੋਂ ਬਾਅਦ ਤਿਲ ਦੀ ਪਰਤ ਵਾਲੀ ਸੀਬਾਸ ਮੱਛੀ ਪਰੋਸੀ ਗਈ। ਇਸਦੇ ਨਾਲ ਹੀ ਬੋਕ ਚਾਹ, ਭੁੰਨਿਆਂ ਹੋਇਆ ਬੈਂਗਨ ਅਤੇ ਹਰੀ ਚੱਟਣੀ ਦਿੱਤੀ ਗਈ। ਬੋਕ ਚਾਹ ਚੀਨ ਵਿਚ ਖਾਧੀ ਜਾਣ ਵਾਲੀ ਸਬਜ਼ੀ ਹੈ, ਜੋ ਦੇਖਣ ਨੂੰ ਛੋਟੀ ਪੱਤਾਗੋਭੀ ਵਰਗੀ ਲੱਗਦੀ ਹੈ। ਮਿਠਾਈ ਵਿਚ ਵਨੀਨਾ ਕਰੀਮ, ਖੱਟੀ ਚੇਰੀ ਅਤੇ ਅਖਰੋਟ ਤੋਂ ਬਣੀ ਮਿਠਾਈ ਦੇ ਨਾਲ ਆਈਸਕ੍ਰੀਮ ਪਰੋਸੀ ਗਈ। ਆਈਸਕ੍ਰੀਮ ਵਿਚ ਵਾਈਟ ਹਾਊਸ ’ਚ ਤਿਆਰ ਕੀਤਾ ਗਿਆ ਸ਼ਹਿਦ ਵੀ ਇਸਤੇਮਾਲ ਕੀਤਾ ਗਿਆ ਸੀ। ਇਸ ਸਟੇਟ ਡਿਨਰ ਵਿਚ ਅਮਰੀਕਾ ਦੇ ਟੈਕ ਅਤੇ ਬਿਜਨਸ ਜਗਤ ਦੇ ਕਈ ਵੱਡੇ ਚਿਹਰੇ ਵੀ ਸ਼ਾਮਲ ਹੋਏ।

RELATED ARTICLES
POPULAR POSTS