
ਅਮਿਤ ਸ਼ਾਹ ਨੇ ਪੀਐਮ ਮੋਦੀ ਨੂੰ ਦੁਨੀਆ ਦਾ ਸਭ ਤੋਂ ਹਰਮਨ ਪਿਆਰਾ ਆਗੂ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 17 ਸਤੰਬਰ ਨੂੰ 76ਵਾਂ ਜਨਮ ਦਿਨ ਹੈ। ਇਸ ਮੌਕੇ ਦੇਸ਼ ਭਰ ਵਿਚ ਸੇਵਾ-ਸੰਕਲਪ ਅਭਿਆਨ ਦੇ ਤਹਿਤ ਸਮਾਗਮ ਵੀ ਹੋਏ ਹਨ। ਪੀਐਮ ਮੋਦੀ ਨੇ ਆਪਣੇ 76ਵੇਂ ਜਨਮ ਦਿਨ ’ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੱਛਮੀ ਬੰਗਾਲ ਵਿਚ ਅਨਪੂਰਣਾ ਯੋਜਨਾ ਦੀ ਕਿਸ਼ਤ ਵੀ ਜਾਰੀ ਕੀਤੀ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਹਰਮਨ ਪਿਆਰਾ ਆਗੂ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਵੱਖ-ਵੱਖ ਧਾਰਮਿਕ ਸਥਾਨਾਂ ਵਿਚ ਪਹੁੰਚ ਕੇ ਮੱਥਾ ਵੀ ਟੇਕਿਆ ਹੈ ਅਤੇ ਕਈ ਥਾਈਂ ਮੋਟਰ ਸਾਈਕਲ ਰੈਲੀਆਂ ਵੀ ਕੱਢੀਆਂ ਗਈਆਂ ਹਨ।

