22.8 C
Toronto
Wednesday, August 26, 2026
spot_img
HomeਕੈਨੇਡਾFrontਕਰੀਬ ਤਿੰਨ ਦਹਾਕਿਆਂ ਬਾਅਦ ਫੇਰ ਤੋਂ ਖੁੱਲ੍ਹੀ 23 ਕਸ਼ਮੀਰੀ ਪੰਡਿਤਾਂ ਦੀ ਹੱਤਿਆ...

ਕਰੀਬ ਤਿੰਨ ਦਹਾਕਿਆਂ ਬਾਅਦ ਫੇਰ ਤੋਂ ਖੁੱਲ੍ਹੀ 23 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੀ ਫਾਈਲ

ਕਰੀਬ ਤਿੰਨ ਦਹਾਕਿਆਂ ਬਾਅਦ ਫੇਰ ਤੋਂ ਖੁੱਲ੍ਹੀ 23 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੀ ਫਾਈਲ
ਹੁਣ ਸਟੇਟ ਇਨਵੈਸਟੀਗੇਟਿੰਗ ਏਜੇਂਸੀ ਨੇ ਇੱਕ ਵਾਰ ਫੇਰ ਲਿਆ ਕੇਸ ਆਪਣੇ ਹੱਥ ਵਿੱਚ
ਜਸਟਿਸ ਜੰਜੂ ਤੇ ਵਕੀਲ ਤਪਲੂ ਦੀਆਂ ਹੱਤਿਆਵਾਂ ਵੀ ਜਾਂਚ ਵਿੱਚ ਸ਼ਾਮਿਲ

ਅਮਰਜੀਤ ਸਿੰਘ
ਜੰਮੂ/ਚੰਡੀਗੜ੍ਹ, 25 ਅਗਸਤ, 2026

ਜੰਮੂ ਅਤੇ ਕਸ਼ਮੀਰ ਰਾਜ ਜਾਂਚ ਏਜੰਸੀ (ਐਸਆਈਏ) ਨੇ 1998 ਦੇ ਵਨਧਾਮਾ ਕਤਲੇਆਮ ਦੀ ਜਾਂਚ ਦੁਬਾਰਾ ਖੋਲ੍ਹ ਦਿੱਤੀ ਹੈ। ਇਸ ਕਾਂਡ ਵਿੱਚ 23 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸਤੋਂ ਅਲਾਵਾ 1989 ਵਿੱਚ ਹੋਏ ਟੀਕਾ ਲਾਲ ਤਪਲੂ ਅਤੇ ਜਸਟਿਸ ਨੀਲਕੰਠ ਗੰਜੂ ਦੀਆਂ ਹੱਤਿਆਵਾਂ ਦੀ ਜਾਂਚ ਵੀ ਫੇਰ ਤੋਂ ਹੋਣ ਜਾ ਰਹੀ ਹੈ। ਨਵੀਂ ਜਾਂਚ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਵਾਰ-ਵਾਰ ਦਿੱਤੇ ਗਏ ਭਰੋਸੇ ਦੇ ਦੌਰਾਨ ਹੋਣ ਜਾ ਰਹੀ ਹੈ।  ਉਪ ਰਾਜਪਾਲ ਨੇ ਕਿਹਾ ਸੀ ਕਿ ਪ੍ਰਸ਼ਾਸਨ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਨਿਆਂ ਦੀ ਪੈਰਵੀ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਹੱਤਿਆਵਾਂ ਦੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ।
ਤਾਜ਼ਾ ਜਾਣਕਾਰੀ ਮੁਤਾਬਕ ਏਜੰਸੀ ਨੇ ਪ੍ਰਮੁੱਖ ਕਸ਼ਮੀਰੀ ਪੰਡਿਤਾਂ ਟੀਕਾ ਲਾਲ ਤਪਲੂ ਅਤੇ ਜਸਟਿਸ ਨੀਲਕੰਠ ਗੰਜੂ ਦੀਆਂ ਹੱਤਿਆਵਾਂ ਦੀ ਜਾਂਚ ਵੀ ਤੇਜ਼ ਕਰ ਦਿੱਤੀ ਹੈ, ਇਹ ਦੋ ਕ ਘਾਟੀ ਵਿੱਚ ਅੱਤਵਾਦ ਦੇ ਸ਼ੁਰੂਆਤੀ ਸਾਲਾਂ ਦੀ ਯਾਦ ਕਰਵਾਉਂਦੇ ਹਨ ਜਦੋਂ ਘਾਟੀ ਵਿੱਚ ਕਸ਼ਮੀਰੀ ਅੱਤਵਾਦੀਆਂ ਦਾ ਬੋਲਬਾਲਾ ਸੀ।
ਵਨਧਾਮਾ ਕਤਲੇਆਮ ਘਟਨਾ 25 ਜਨਵਰੀ, 1998 ਦੀ ਰਾਤ ਨੂੰ ਘਟੀ ਸੀ। ਉਸ ਰਾਤ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀ ਗਾਂਦਰਬਲ ਜ਼ਿਲ੍ਹੇ ਦੇ ਵਨਧਾਮਾ ਪਿੰਡ ਵਿੱਚ ਕਸ਼ਮੀਰੀ ਪੰਡਿਤ ਪਰਿਵਾਰਾਂ ਦੇ ਘਰਾਂ ਵਿੱਚ ਦਾਖਲ ਹੋਏ ਅਤੇ ਧੜਾਧੜ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ। ਇਸ ਹਮਲੇ ਵਿੱਚ ਨੌਂ ਔਰਤਾਂ ਅਤੇ ਚਾਰ ਬੱਚਿਆਂ ਸਣੇ 23 ਲੋਕ ਮਾਰੇ ਗਏ ਸਨ। ਇਸ ਘਟਨਾ ਦੇ ਕਾਰਨ ਪਿੰਡ ਦੀ ਸਥਾਈ ਕਸ਼ਮੀਰੀ ਪੰਡਿਤਾਂ ਦੀ ਆਬਾਦੀ ਲਗਭਗ ਖ਼ਤਮ ਹੀ ਹੋ ਗਈ ਸੀ। ਕਤਲੇਆਮ ਵਿੱਚ ਸਿਰਫ਼ ਇੱਕ ਜਵਾਨ ਲੜਕਾ ਹੀ ਬਚ ਸਕਿਆ ਸੀ।
ਘਟਨਾ ਦੀ ਐਫਆਈਆਰ ਤਾਂ ਗਾਂਦਰਬਲ ਪੁਲਿਸ ਸਟੇਸ਼ਨ ਵਿੱਚ ਦਰਜ ਹੋ ਗਈ ਸੀ ਪਰ ਇਹ ਮਾਮਲਾ ਲਗਭਗ ਤਿੰਨ ਦਹਾਕਿਆਂ ਤੱਕ ਅਣਸੁਲਝਿਆ ਹੀ ਰਿਹਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ, ਐਸਆਈਏ ਨੇ ਹਾਲ ਹੀ ’ਚ ਇਸ ਮਾਮਲੇ ਦੇ ਸਬੰਧ ਵਿੱਚ ਕਸ਼ਮੀਰ ਘਾਟੀ ਵਿੱਚ ਕਈ ਥਾਵਾਂ ’ਤੇ ਤਲਾਸ਼ੀ ਲਈ ਹੈ। ਮੌਜੂਦਾ ਜਾਂਚਕਰਤਾ ਨਵੇਂ ਸੁਰਾਗਾਂ ਦੀ ਜਾਂਚ ਕਰ ਰਹੇ ਹਨ ਅਤੇ ਅੱਤਵਾਦੀਆਂ ਅਤੇ ਕਥਿਤ ਓਵਰ-ਗਰਾਊਂਡ ਵਰਕਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਹਮਲੇ ਦੀ ਯੋਜਨਾ ਬਣਾਉਣ, ਸਹੂਲਤ ਦੇਣ ਜਾਂ ਹਮਲੇ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਹੋਏ ਸਨ। ਅਧਿਕਾਰੀ ਉਨ੍ਹਾਂ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਵੀ ਕਰਨਗੇ ਜਿਨ੍ਹਾਂ ਨੇ ਉਸ ਵੇਲੇ ਹਮਲਾਵਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਹੋ ਸਕਦੀ ਹੈ, ਤੇ ਸ਼ਾਇਦ ਇਹ ਜਾਂਚ ਪਹਿਲਾਂ ਨਹੀਂ ਸੀ ਹੋਈ।
ਹੁਣ ਸਟੇਟ ਇਨਵੇਸਟੀਗੇਟਿੰਗ ਏਜੇਂਸੀ ਦਾ ਨਵਾਂ ਧਿਆਨ ਅੱਤਵਾਦ ਦੇ ਸ਼ੁਰੂਆਤੀ ਪੜਾਅ ਤੋਂ ਬਾਅਦ ਦੇ ਦੋ ਹੋਰ ਹਾਈ-ਪ੍ਰੋਫਾਈਲ ਕਤਲਾਂ ਵੱਲ ਵੱਧ ਗਿਆ ਹੈ। ਪਹਿਲੀ ਘਟਨਾ ਵਿੱਚ ਇਹ ਕ 13 ਸਤੰਬਰ, 1989 ਨੂੰ ਹੋਇਆ ਸੀ। ਉਸ ਦਿਨ ਟੀਕਾ ਲਾਲ ਤਪਲੂ, ਜੋ ਉਸ ਸਮੇ ਜੰਮੂ-ਕਸ਼ਮੀਰ ਵਿੱਚ ਭਾਜਪਾ ਦੇ ਉਪ-ਪ੍ਰਧਾਨ ਸਨ ਅਤੇ ਇੱਕ ਪ੍ਰਸਿੱਧ ਵਕੀਲ ਵੀ ਸਨ, ਦੀ ਸ਼੍ਰੀਨਗਰ ਵਿੱਚ ਉਨ੍ਹਾਂ ਦੇ ਘਰ ਦੇ ਨੇੜੇ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਹੱਤਿਆ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਮੈਂਬਰਾਂ ਲਈ ਇੱਕ ਬਹੁਤ ਵੱਡਾ ਦੁਖਾਂਤ ਸੀ ।
ਇਸ ਘਟਨਾ ਤੋਂ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ, 4 ਨਵੰਬਰ, 1989 ਨੂੰ, ਸ਼੍ਰੀਨਗਰ ਵਿੱਚ ਹਰੀ ਸਿੰਘ ਸਟਰੀਟ ਵਿੱਚ ਸੇਵਾਮੁਕਤ ਜੱਜ, ਜਸਟਿਸ ਨੀਲਕੰਠ ਗੰਜੂ ਦੀ ਹੱਤਿਆ ਹੋ ਗਈ ਸੀ। ਗੰਜੂ ਨੇ ਉਸ ਮੁਕੱਦਮੇ ਵਾਲੀ ਟੀਮ ਦੀ ਸਦਾਰਤ ਕੀਤੀ ਸੀ ਜਿਸ ਟੀਮ ਨੇ ਜੇਕੇਐਲਐਫ ਦੇ ਸੰਸਥਾਪਕ ਮਕਬੂਲ ਭੱਟ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹੁਣ ਫੇਰ ਤੋਂ ਅਤੇ ਨਵੀਂ ਆਰੰਭ ਕੀਤੀ ਗਈ ਜਾਂਚ ਦਾ ਖ਼ਾਸ ਉਦੇਸ਼ ਹੈ, ਉਪਲਬਧ ਸਬੂਤਾਂ ਦੀ ਜਾਂਚ ਕਰਨਾ, ਦੋਸ਼ੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਅਤੇ ਸੁਵਿਧਾ ਪ੍ਰਦਾਨ ਕਰਤਾਵਾਂ ਦੀ ਭੂਮਿਕਾ ਨੂੰ ਸਾਹਮਣੇ ਲਿਆਉਣਾ।

RELATED ARTICLES
POPULAR POSTS