ਸਾਢੇ ਚਾਰ ਸਾਲਾਂ ‘ਚ ਸੂਬੇ ‘ਚ 2 ਨਵੇਂ ਸਕੂਲ ਖੁੱਲ੍ਹੇ ਅਤੇ 7 ਹੋ ਗਏ ਬੰਦ
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲੰਘੇ ਸਾਢੇ ਚਾਰ ਸਾਲਾਂ ਵਿਚ ਕਰੀਬ 6 ਲੱਖ ਬੱਚਿਆਂ ਦੇ ਦਾਖਲੇ ਘਟੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡੀ ਢਾਹ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਲੱਗੀ ਹੈ। ਪੰਜਾਬ ਸਰਕਾਰ ਦੇ ‘ਸਿੱਖਿਆ ਮਾਡਲ’ ਉਤੇ ਇਹ ਅੰਕੜੇ ਸਵਾਲ ਉਠਾ ਰਹੇ ਹਨ। ਸਾਲ 2021-22 ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 29 ਲੱਖ 62 ਹਜ਼ਾਰ 378 ਵਿਦਿਆਰਥੀ ਪੜ੍ਹ ਰਹੇ ਸਨ, ਜਦੋਂ ਕਿ ਇਸੇ ਸਾਲ 2026-27 ਦੌਰਾਨ ਵਿਦਿਆਰਥੀਆਂ ਦੀ ਇਹ ਗਿਣਤੀ 23 ਲੱਖ 64 ਹਜ਼ਾਰ 076 ਰਹਿ ਗਈ ਹੈ। ਇਸੇ ਦੌਰਾਨ ਪੰਜਾਬ ‘ਚ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਇਨ੍ਹਾਂ ਸਾਲਾਂ ਦੌਰਾਨ 5 ਲੱਖ 98 ਹਜ਼ਾਰ 302 ਘਟੀ ਹੈ। ਇਸਦੇ ਚੱਲਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਪੰਜਾਬ ਵਿਚ ਪਹਿਲਾਂ ਸਾਢੇ 3 ਲੱਖ ਦਾਖਲੇ ਫਰਜ਼ੀ ਸਨ, ਜਿਨ੍ਹਾਂ ਨੂੰ ਰਿਕਾਰਡ ਵਿਚੋਂ ਹਟਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਬੈਂਸ ਨੇ ਪਿਛਲੀ ਕਾਂਗਰਸ ਸਰਕਾਰ ‘ਤੇ ਸਵਾਲ ਚੁੱਕੇ ਹਨ। – ਪਰਵਾਸੀ ਨਿਊਜ਼

