23.7 C
Toronto
Tuesday, August 4, 2026
spot_img
HomeਕੈਨੇਡਾFrontਡੋਨਾਲਡ ਟਰੰਪ ਨੇ ਇਰਾਨ ’ਤੇ ਫਿਰ ਹਮਲਾ ਕਰਨ ਦੀ ਦਿੱਤੀ ਚਿਤਾਵਨੀ - ਇਹ...

ਡੋਨਾਲਡ ਟਰੰਪ ਨੇ ਇਰਾਨ ’ਤੇ ਫਿਰ ਹਮਲਾ ਕਰਨ ਦੀ ਦਿੱਤੀ ਚਿਤਾਵਨੀ – ਇਹ ਵੀ ਕਿਹਾ : ਮੈਂ ਲੋਕਾਂ ਨੂੰ ਮਾਰਨਾ ਨਹੀਂ ਚਾਹੰੁਦਾ

ਵਾਸ਼ਿੰਗਟਨ/ਬਿਊਰੋ ਨਿਊਜ਼  : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਜ਼ਰੂਰਤ ਪੈਣ ’ਤੇ ਇਰਾਨ ’ਤੇ ਫਿਰ ਹਮਲਾ ਕਰ ਸਕਦਾ ਹੈ, ਪਰ ਉਹ ਫੌਜੀ ਕਾਰਵਾਈ ਦੀ ਬਜਾਏ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਚਾਹੁੰਦੇ ਹਨ। ਟਰੰਪ ਨੇ ਕਿਹਾ ਕਿ ਸਾਨੂੰ ਜਦੋਂ ਵੀ ਲੱਗੇ, ਅਸੀਂ ਕਾਰਵਾਈ ਕਰ ਸਕਦੇ ਹਾਂ; ਪਰ ਮੈਂ ਲੋਕਾਂ ਦੀ ਜਾਨ ਨਹੀਂ ਲੈਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਹੋ ਜਾਂਦਾ ਹੈ ਤਾਂ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਵਿਚੋਲਿਆਂ ਰਾਹੀਂ ਅਮਰੀਕਾ ਅਤੇ ਇਰਾਨ ਵਿਚਕਾਰ ਗੱਲਬਾਤ ਸ਼ੁਰੂ ਹੋਵੇਗੀ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਗੱਲਬਾਤ ਕਿੱਥੇ ਹੋਵੇਗੀ ਜਾਂ ਇਸ ਗੱਲਬਾਤ ਵਿਚ ਕੌਣ ਸ਼ਾਮਲ ਹੋਵੇਗਾ। ਟਰੰਪ ਦੇ ਮੁਤਾਬਕ ਇਸ ਗੱਲਬਾਤ ਦੌਰਾਨ ਹੋਰਮੁਜ਼  ਜਲਡਮਰੂ ਅਤੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ  ਵਰਗੇ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਇਰਾਨ ਅਤੇ ਦੂਜੇ ਪੱਛਮੀ ਏਸ਼ੀਆਈ  ਦੇਸ਼ਾਂ ਵਲੋਂ ਸਮਝੌਤੇ ਦਾ ਮਤਾ ਮਿਲਣ ਤੋਂ ਬਾਅਦ ਅਮਰੀਕਾ ਨੇ ਫਿਲਹਾਲ ਇਰਾਨ ’ਤੇ ਹਮਲਾ ਟਾਲ ਦਿੱਤਾ ਸੀ। ਉਧਰ ਦੂਜੇ ਪਾਸੇ ਇਰਾਨ ਦੇ ਸੰਸਦ ਮੈਂਬਰ ਇਬਰਾਹਿਮ ਰੇਜਾਈ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਹਮਲਾ ਕੀਤਾ ਤਾਂ ਇਰਾਨ ਸਿਰਫ ਖਾੜੀ ਖੇਤਰ ਹੀ ਨਹੀਂ, ਬਲਕਿ ਜਿੱਥੇ-ਜਿੱਥੇ ਅਮਰੀਕਾ  ਫੌਜੀ ਟਿਕਾਣੇ ਹਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

RELATED ARTICLES
POPULAR POSTS