20.5 C
Toronto
Wednesday, July 8, 2026
spot_img
HomeਕੈਨੇਡਾFrontਮੋਟੋਰੋਲਾ ਨੇ 8GB ਰੈਮ ਅਤੇ 50MP ਕੈਮਰੇ ਵਾਲਾ ਨਵਾਂ ਸਮਾਰਟਫੋਨ ਲਾਂਚ ਕੀਤਾ, ਲਾਂਚ ਆਫਰ 'ਚ ਮਿਲੇਗੀ 2,000 ਰੁਪਏ  ਦੀ ਛੂਟ

ਮੋਟੋਰੋਲਾ ਨੇ 8GB ਰੈਮ ਅਤੇ 50MP ਕੈਮਰੇ ਵਾਲਾ ਨਵਾਂ ਸਮਾਰਟਫੋਨ ਲਾਂਚ ਕੀਤਾ, ਲਾਂਚ ਆਫਰ ‘ਚ ਮਿਲੇਗੀ 2,000 ਰੁਪਏ  ਦੀ ਛੂਟ


ਮੋਟੋਰੋਲਾ ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਸਮਾਰਟਫੋਨ Motorola G77 Power ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਕਿਫਾਇਤੀ ਕੀਮਤ ਦੇ ਨਾਲ ਸ਼ਾਨਦਾਰ ਫੀਚਰਾਂ ਵਿੱਚ ਪੇਸ਼ ਕੀਤਾ ਹੈ।  ਫੋਨ ਵਿੱਚ ਫੁੱਲ HD+ ਰੈਜ਼ੋਲੂਸ਼ਨ ਵਾਲੀ ਡਿਸਪਲੇ, 8GB ਰੈਮ ਅਤੇ ਮੀਡੀਆਟੈਕ ਡਾਈਮੈਂਸਿਟੀ 6400 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ਵਿੱਚ 50 ਮੈਗਾਪਿਕਸਲ ਕੈਮਰਾ ਅਤੇ 7,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ 30W ਟਰਬੋ ਪਾਵਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੰਪਨੀ ਨੇ ਇਸ ਸਮਾਰਟਫੋਨ ਨੂੰ Pantone Impenetrable, Pantone Nautical Blue ਅਤੇ Pantone Fuchsia Red ਰੰਗਾਂ ਵਿੱਚ ਲਾਂਚ ਕੀਤਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 8GB + 128GB ਵੇਰੀਐਂਟ ਦੀ ਕੀਮਤ ₹25,999 ਰੱਖੀ ਗਈ ਹੈ।
ਲਾਂਚ ਆਫਰ ਤਹਿਤ HDFC ਬੈਂਕ ਅਤੇ Axis  Bank ਦੇ ਕਰੈਡਿਟ ਕਾਰਡ ਨਾਲ ਭੁਗਤਾਨ ਕਰਨ ‘ਤੇ ਗਾਹਕਾਂ ਨੂੰ 2,000 ਰੁਪਏ ਦਾ ਤੁਰੰਤ ਬੈਂਕ ਡਿਸਕਾਊਂਟ ਮਿਲੇਗਾ। ਇਹ ਸਮਾਰਟਫੋਨ Flipkart ਅਤੇ Motorola ਦੀ ਅਧਿਕਾਰਿਕ ਵੈੱਬਸਾਈਟ ਰਾਹੀਂ ਖਰੀਦਿਆ ਜਾ ਸਕੇਗਾ।

RELATED ARTICLES
POPULAR POSTS