5.3 C
Toronto
Wednesday, March 25, 2026
spot_img
HomeਕੈਨੇਡਾFrontਆਸਟਰੇਲੀਆ ’ਚ ਸਰਕਾਰੀ ਪੱਤਰਕਾਰਾਂ ਅਤੇ ਕਰਮਚਾਰੀਆਂ ਨੇ ਘੱਟ ਤਨਖਾਹ ਤੇ ਹੋਰ ਮੰਗਾਂ...

ਆਸਟਰੇਲੀਆ ’ਚ ਸਰਕਾਰੀ ਪੱਤਰਕਾਰਾਂ ਅਤੇ ਕਰਮਚਾਰੀਆਂ ਨੇ ਘੱਟ ਤਨਖਾਹ ਤੇ ਹੋਰ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ


ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਦੀ ਸਰਕਾਰੀ ਪ੍ਰਸਾਰਣ ਸੰਸਥਾ ਏ.ਬੀ.ਸੀ. ਦੇ ਪੱਤਰਕਾਰਾਂ ਅਤੇ ਹੋਰ ਕਰਮਚਾਰੀਆਂ ਨੇ ਘੱਟ ਤਨਖਾਹ ਅਤੇ ਹੋਰ ਮੰਗਾਂ ਨੂੰ ਲੈ ਕੇ 24 ਘੰਟਿਆਂ ਦੀ ਹੜਤਾਲ ਸ਼ੁੁਰੂ ਕਰ ਦਿੱਤੀ ਹੈ। ਇਹ ਕਰੀਬ 20 ਸਾਲਾਂ ਵਿਚ ਪਹਿਲੀ ਅਜਿਹੀ ਉਦਯੋਗਿਕ ਕਾਰਵਾਈ ਹੈੇ। ਇਹ ਕਰਮਚਾਰੀ ਤਨਖਾਹ ਵਿਚ ਵਾਧਾ, ਮਹਿੰਗਾਈ ਨਾਲ ਵਧਦੇ ਖਰਚੇ ਅਤੇ ਨੌਕਰੀ ਦੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਹੜਤਾਲ ਕਾਰਨ ਕਈ ਟੀਵੀ ਅਤੇ ਰੇਡੀਓ ਪ੍ਰੋਗਰਾਮ ਪ੍ਰਭਾਵਿਤ ਹੋਏ ਹਨ ਅਤੇ ਕੁਝ ਥਾਵਾਂ ’ਤੇ ਹੋਰ ਸਮੱਗਰੀ ਦਿਖਾਈ ਜਾ ਰਹੀ ਹੈ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ, ਤਨਖਾਹ ਦੀ ਪੇਸ਼ਕਸ਼ ਅਧੂਰੀ ਹੈ ਅਤੇ ਫਿਰ ਵੀ ਕਰਮਚਾਰੀਆਂ ਨੇ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਹਨ।

RELATED ARTICLES
POPULAR POSTS