Breaking News
Home / ਰੈਗੂਲਰ ਕਾਲਮ / ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅੱਕਤੀ ਵਾਸਤੇ, ਪਰ ਜੇ ਮੁਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ।ਖਾਸ ਕਰਕੇ ਜੋ ਵਿਅੱਕਤੀ ਆਪਣਾ ਕੰਮ ਕਰਦੇ ਹਨ, ਸੈਲਫ ਇੰਪਲਾਇਡ ਹਨ ਉਨਾਂ ਨੂੰ ਆਪਣੀ ਆਮਦਨ ਅਤੇ ਖਰਚੇ ਦਾ ਸਾਰਾ ਰਿਕਾਰਡ ਰੱਖਣਾ ਪੈਂਦਾ ਹੈ ਤਾਂਕਿ ਸਰਕਾਰ ਵਲੋਂ ਦਿਤੀਆਂ ਸਾਰੀਆਂ ਛੋਟਾਂ ਦਾ ਫਾਇਦਾ ਲਿਆ ਜਾ ਸਕੇ।
ਜੇ ਤਸੀਂ ਟੈਕਸੀ ਕਿਤੇ ਨਾਲ ਸਬੰਧਤ ਹੋ ਤਾਂ ਤੁਹਾਡੀ ਟੈਕਸ ਰਿਟਰਨ ਉਨਾਂ ਵਿਅੱਕਤੀਆਂ ਦੇ ਮੁਕਾਬਲੇ ਜਿਹੜੇ ਪੇ-ਚੈਕ ਤੇ ਕੰਮ ਕਰਦੇ ਹਨ,ਕਾਫੀ ਗੁੰਝਲਦਾਰ ਹੁੰਦੀ ਹੈ। ਟੈਕਸੀ ਡਰਾਈਵਿੰਗ ਦੇ ਕਿਤੇ ਵਿਚ ਹਰ ਇਕ ਦੀ ਪੋਜੀਸਨ ਇਕੋ ਜਹੀ ਨਹੀਂ ਹੁੰਦੀ ਅਤੇ ਇਸ ਕਰਕੇ ਹੀ ਇਕ ਦੂਜੇ ਦੀ ਨਕਲ ਕਰਕੇ ਤੁਸੀਂ ਆਪਣੀ ਟੈਕਸ ਰਿਟਰਨ ਸਹੀ ਤਰੀਕੇ ਨਾਲ ਨਹੀਂ ਭਰ ਸਕਦੇ।ਹੋ ਸਕਦਾ ਹੈ ਕਿ ਦੂਸਰਾ ਵਿਅੱਕਤੀ ਇਕ ਕਰਮਚਾਰੀ ਹੋਵੇ ਤੇ ਤੁਹਾਡਾ ਸਟੇਟਸ ਸੈਲਫ ਇੰਪਲਾਇਡ ਦਾ ਹੋਵੇ। ਇਹਨਾਂ ਦੋਨਾਂ ਵਾਸਤੇ ਵੱਖੋ-ਵੱਖ ਤਰੀਕੇ ਹਨ ਟੈਕਸ ਰਿਟਰਨ ਤਿਆਰ ਕਰਨ ਦੇ।ਕਈ ਵਿਅੱਕਤੀ ਕਾਫੀ ਸਮੇਂ ਤੋਂ ਇਸ ਬਿਜਨਸ ਵਿਚ ਹਨ ਤਾਂ ਉਹਨਾਂ ਨੂੰ ਪਤਾ ਹੈ ਕਿ ਉਹ ਕਿਸ ਕੈਟਗਰੀ ਵਿਚ ਆਉੰਦੇ ਹਨ ਅਤੇ ਆਪਣਾ ਸਾਰਾ ਰਿਕਾਰਡ ਰੱਖਦੇ ਹਨ ਤੇ ਦੂਜੇ ਨਵੇ ਵਿਅੱਕਤੀ ਅਖੀਰ ਤੱਕ ਉਡੀਕਦੇ ਰਹਿੰਦੇ ਹਨ ਅਤੇ ਅਖੀਰਲੇ ਸਮੇਂ ਤੇ ਆਕੇ ਸਮੇਂ ਦੀ ਘਾਟ ਹੋਣ ਕਰਕੇ ਪੂਰੀ ਸਹੀ ਤਰੀਕੇ ਨਾਲ ਰਿਟਰਨ ਫਾਈਲ ਨਹੀਂ ਕਰ ਪਾਉਂਦੇ ਅਤੇ ਸਾਰੀਆਂ ਟੈਕਸ ਛੋਟਾਂ ਨਹੀਂ ਲੈ ਸਕਦੇ।ਆਮ ਤੌਰ ਤੇ ਐਚ ਐਸ ਟੀ ਦੀ ਕਾਫੀ ਮਸਕਿਲ ਆਉਂਦੀ ਹੈ।
ਐਚ ਐਸ ਟੀ ਕਿਵੇਂ ਕੰਮ ਕਰਦੀ ਹੈ?
ਸੀ ਆਰ ਏ ਅਨੁਸਾਰ ਇਕ ਟੈਕਸੀ ਉਪਰੇਟਰ ਐਚ ਐਸ ਟੀ ਆਪਣੀ ਸਰਵਿਸ ਦੇ ਵਿਚ ਹੀ ਚਾਰਜ ਕਰਦਾ ਹੈ।
ਆਮ ਤੌਰ ‘ਤੇ ਟੈਕਸੀ ਅਤੇ ਲਿਮੋਜੀਨ ਦੇ ਕਿਰਾਏ ਵਿਚ ਹੀ ਐਚ ਐਸ ਟੀ ਲੱਗੀ ਹੁੰਦੀ ਹੈ। ਚਾਹੇ ਮੀਟਰ ਹੋਵੇ ਜਾਂ ਫਲੈਟ ਰੇਟ ਵਾਲੀ ਲਿਮੋਜੀਨ ਹੋਵੇ।
ਜੇ ਡਰਾਈਵਰ ਨੂੰ ਕਾਰ ਲੀਜ ਤੇ ਦਿਤੀ ਹੈ ਤਾਂ ਵੀ ਇਹ ਟੈਕਸ ਵਿਚ ਹੀ ਲੱਗਿਆ ਹੁੰਦਾ ਹੈ। ਟੈਕਸੀ ਕੰਪਨੀ ਦੀ ਡਿਸਪੈਚ ਫੀਸ ਤੇ ਵੀ ਐਚ ਐਸ ਟੀ ਲੱਗੀ ਹੁੰਦੀ ਹੈ। ਵੇਟਿੰਗ ਟਾਈਮ,ਪਾਰਸਲ ਡਲਿਵਰੀ ਅਤੇ ਸਮਾਨ ਦੇ ਕਿਰਾਏ ਵਿਚ ਵੀ ਐਚ ਐਸ ਟੀ ਲੱਗੀ ਹੁੰਦੀ ਹੈ।
ਬਿਜਨਸ ਨੂੰ ਚਲਾਉਣ ਵਾਸਤੇ ਜੋ ਖਰੀਦ ਕੀਤੀ ਜਾਂਦੀ ਹੈ ਉਸ ਉਪਰ ਐਚ ਐਸ ਟੀ ਦੇਣੀ ਪੈਂਦੀ ਹੈ। ਇਸ ਤਰਾਂ ਹੀ ਕਾਰ ਦੀ ਗੈਸ, ਮੇਨਟੀਨੈਂਸ, ਕਾਰ ਰਿਪੇਅਰ ਅਤੇ ਕਾਰ ਵਾਸ਼  ਕਰਵਾਉਣ ਦੇ ਖਰਚੇ ਵਿਚ ਵੀ ਇਹ ਐਚ ਐਸ ਟੀ ਲੱਗੀ ਹੁੰਦੀ ਹੈ। ਪਹਿਲਾਂ ਟੈਕਸੀ ਇੰਸੋਰੈਂਸ ਤੇ ਐਚ ਐਸ ਟੀ ਨਹੀਂ ਲਗਦੀ ਸੀ ਪਰ ਹੁਣ ਕਈ ਕੰਪਨੀਆਂ ਲਗਾਉਣ ਲੱਗ ਗਈਆਂ ਹਨ, ਜੇ ਤੁਸੀਂ ਇੰਸੋਰੈਂਸ ਤੇ ਵੀ ਐਚ ਐਸ ਟੀ ਦਿਤੀ ਹੈ ਤਾਂ ਇਹ ਵੀ ਵਾਪਸ ਕਲੇਮ ਕੀਤੀ ਜਾ ਸਕਦੀ ਹੈ ਅਤੇ ਇਹ ਲੱਗਿਆ ਟੈਕਸ ਕਲੇਮ ਕਰਨ ਵਾਸਤੇ ਪੂਰਾ ਪੂਰਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ।
ਐਚ ਐਸ ਟੀ ਰਿਟਰਨ ਵੀ ਭਰਨੀ ਪੈਂਦੀ ਹੈ । ਜੇ  ਐਚ ਐਸ ਟੀ ਵੱਧ ਚਾਰਜ ਕੀਤੀ ਹੈ ਆਪਣਾ ਬਿਜਨਸ ਚਲਾਉਣ ਵਾਸਤੇ ਕੀਤੀ ਖਰੀਦ ਤੇ ਦਿਤੀ ਐਚ ਐਸ ਟੀ ਤੋ, ਤਾਂ ਬਾਕੀ ਬਕਾਇਆ ਸਰਕਾਰ ਨੂੰ ਵਾਪਸ ਕਰਨਾ ਪੈਂਦਾ ਹੈ ਅਤੇ ਜੇ ਖਰੀਦ ਤੇ ਵੱਧ ਐਚ ਐਸ ਟੀ ਦਿਤੀ ਹੈ ਤਾਂ ਰੀਫੰਡ ਮਿਲ ਸਕਦਾ ਹੈ। ਇਹ ਐਚ ਐਸ ਟੀ ਦਾ ਹਿਸਾਬ ਕਿਤਾਬ ਰੱਖਣ ਵਾਸਤੇ ਦੋ ਤਰੀਕੇ ਵਰਤ ਸਕਦੇ ਹਾਂ, ਇਕ ਰੈਗੂਲਰ ਤਰੀਕਾ ਦੂਜਾ ਕੁਇਕ ਮੈਥਿਡ। ਤੁਹਾਡੇ ਵਾਸਤੇ ਕਿਹੜਾ ਤਰੀਕਾ ਫਾਇਦੇਬੰਦ ਹੈ,ਇਕ ਕੁਆਲੀਫਾਈਡ ਅਕਾਊਂਟੈਂਟ ਹੀ ਦੱਸ ਸਕਦਾ ਹੈ ਜਿਸਨੂੰ ਵਰਤਕੇ ਤੁਸੀਂ ਹੁਣ ਅਤੇ ਆਉਣ ਵਾਲੇ ਸਮੇਂ ਵਿਚ ਵੀ ਫਾਇਦਾ ੳਠਾ ਸਕਦੇ ਹੋ।
ਸੀ ਆਰ ਏ ਅਨੁਸਾਰ ਐਚ ਐਸ ਟੀ ਵਾਸਤੇ ਟੈਕਸੀ ਉਪਰੇਟਰ ਨੂੰ ਸੈੇਲਫ-ਅੰਪਲਾਇਡ ਮੰਨਿਆ ਜਾਂਦਾ ਹੈ,ਜੇ ਉਹ ਟੈਕਸੀ ਮਾਲਕ ਹੈ ਅਤੇ ਉਹ ਕੰਮ ਦੇ ਘੰਟੇ ਆਪਣੀ ਮਰਜ਼ੀ ਨਾਲ ਸੈਟ ਕਰਦਾ ਹੈ ਅਤੇ ਉਸਦੇ  ਕੰਮ ਨੂੰ ਕੋਈ ਸੁਪਰਵਾਈਜ ਨਹੀਂ ਕਰਦਾ। ਜੇ ਤੁਸੀਂ ਮਾਲਕ  ਤੋਂ ਟੈਕਸੀ ਪਲੇਟ ਲੀਜ ਤੇ ਲੈਂਦੇ ਹੋ ਫਿਕਸ ਰੇਟ ਤੇ ਜਾਂ ਕਿਰਾਏ ਦੀ ਪਰਸੈਂਟ ਤੇ ਤਾਂ ਵੀ  ਅਤੇ ਕੰਪਨੀ ਦੀ ਡਿਸਪੈਚ ਸਰਵਿਸ ਵਰਤਦੇ ਹੋ ਤਾਂ ਤੁਸੀਂ  ਸੈੇਲਫ-ਅੰਪਲਾਇਡ ਹੋ ਅਤੇ ਇਸ ਨਾਲ ਸਬੰਂਧਤ ਸਾਰੀਆਂ ਛੋਟਾਂ ਦਾ ਫਾਇਦਾ ਲਿਆ ਜਾ ਸਕਦਾ ਹੈ। ਸੈੇਲਫ-ਅੰਪਲਾਇਡ ਟੈਕਸੀ ਉਪਰੇਟਰ ਨੂੰ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਪਹਿਲੇ ਦਿਨ ਤੋਂ ਹੀ ਜਰੂਰੀ ਹੈ,ਘੱਟੋ-ਘੱਟ ਆਮਦਨ ਦੀ ਕੋਈ ਸਰਤ ਨਹੀਂ ਹੈ ਕਿਉੰਕਿ ਸੀ ਆਰ ਏ ਅਨੁਸਾਰ ਸਵਾਰੀ ਤੋਂ ਕਰਾਇਆ ਲੈਕੇ ਆਪਣੀ ਮੰਜਲ ਤੇ ਪਹੁਚਾਣਾ ਟੈਕਸੀ ਬਿਜਨਸ ਦੀ  ਪ੍ਰੀਭਾਸ਼ਾ ਹੈ ਅਤੇ ਇਹ ਕਰਾਇਆ ਸੈਟਰ ਜਾਂ ਪ੍ਰਾਂਤਿਕ ਸਰਕਾਰ ਦੇ ਕਨੂੰਨ ਅਨੁਸਾਰ ਰੈਗੂਲੇਟਡ ਹੈ ।ਜੇ ਇਹ ਅਧਿਕਾਰ ਮਿਊੇੰਸਪਲਟੀ ਨੂੰ ਵੀ ਦਿਤੇ ਗਏ ਹਨ ਤਾਂ ਵੀ ਇਸਨੂੰ ਪ੍ਰਾਂਤਿਕ ਸਰਕਾਰ ਦੇ ਕਾਨੂੰਨ ਅਨੁਸਾਰ ਹੀ ਰੈਗੂਲੇਟਡ ਸਮਝਿਆ ਜਾਂਦਾ ਹੈ। ਇਕ ਟੈਕਸੀ ਉਪਰੇਟਰ ਇਹ ਖਰਚੇ ਕਲੇਮ ਕਰ ਸਕਦਾ ਹੈ ਜਿਵੇਂ ਜੇ ਟੈਕਸੀ ਰੈਂਟ ਜਾਂ ਲੀਜ ਤੇ ਲਈ ਹੈ ਤਾਂ ਖਰਚਾ ਟੈਕਸ ਡੱਡਟੀਬਲ ਹੈ। ਇੰਸੋਰੈਂਸ ਦੇ ਖਰਚੇ ਵੀ ਆਮਦਨ ਵਿਚੋਂ ਘੱਟ ਕਰ ਸਕਦੇ ਹਾਂ।ਟੈਕਸੀ ਸਰਵਿਸ ਵਾਸਤੇ ਜਰੂਰੀ ਸਪਲਾਈ ਦਾ ਸਮਾਨ ਅਤੇ ਯੰਤਰਾਂ ਦਾ ਖਰਚਾ ਵੀ ਬਿਜਨਸ ਖਰਚੇ ਵਿਚ ਗਿਣਿਆ ਜਾ ਸਕਦਾ ਹੈ।ਟੈਕਸੀ ਲਾਈਸੈਂਸ ਲੈਣ ਦਾ ਖਰਚਾ,ਸਪੈਸਲ ਡਰਾਈਵਿੰਗ ਲਾਈਸੈਂਸ ਲੈਣ ਦਾ ਖਰਚਾ ਵੀ ਕਲੇਮ ਕੀਤਾ ਜਾ ਸਕਦਾ ਹੈ।
ਕਰੈਡਿਟ ਕਾਰਡਾਂ ਦੀ ਟਰਾਂਜੈਕਸਨ ਫੀਸ ਵੀ ਖਰਚੇ ਵਿਚ ਕਲੇਮ ਕੀਤੀ ਜਾ ਸਕਦੀ ਹੈ।ਇਸ ਤਰਾਂ ਹੀ ਟੈਕਸੀ ਕਿਤੇ ਨਾਲ ਸਬੰਧਤ ਸੰਸਥਾ ਜਾਂ ਯੂਨੀਅਨ ਦੀ ਮੈਂਬਰਸ਼ਿਪ ਫੀਸ ਵੀ ਖਰਚੇ ਵਿਚ ਗਿਣੀ ਜਾ ਸਕਦੀ ਹੈ।ਹੋਰ ਵੀ ਕਈ ਅਜਿਹੇ ਖਰਚੇ ਹਨ ਜਿਹੜੇ ਹਰ ਵਿਅੱਕਤੀ ਵਾਸਤੇ ਵੱਖੋ-ਵੱਖ ਗਿਣੇ ਜਾ ਸਕਦੇ ਹਨ।
ਇਹ ਸਮਝਣਾ ਬਹੁਤ ਜਰੂਰੀ ਹੈ ਕਿ ਸਾਰਾ ਰਿਕਾਰਡ ਕਿ ਕਿੰਨੀ ਐਚ ਐਸ ਟੀ ਤੁਸੀ ਪੇ ਕੀਤੀ ਬਿਜਨਸ ਪਰਚੇਜ ਅਤੇ ਸਪਲਾਈ ਤੇ ਅਤੇ ਕਿੰਨੀ ਐਚ ਐਸ ਟੀ ਤੁਸੀ ਗਾਹਕਾਂ ਤੋਂ ਵਸੂਲ ਕੀਤੀ। ਹਰ ਰੋਜ ਦੀਆਂ ਟਰਿਪ ਸੀਟਾਂ,ਖਰੀਦ ਦੀਆਂ ਅਸਲ ਰਸੀਦਾਂ 6  ਸਾਲ ਤੱਕ ਰੱਖਣੀਆਂ ਪੈਦੀਆਂ ਹਨ ਅਤੇ ਕਈ ਕੇਸਾਂ ਵਿਚ 6 ਸਾਲ ਤੋਂ ਵੱਧ ਵੀ ਰੱਖਣੀਆਂ ਪੈ ਸਕਦੀਆਂ ਹਨ।
ਸਾਡੇ ਟੈਕਸੀ ਓਪਰੇਟਰ ਦਿਨ ਰਾਤ ਕੰਮ ਕਰਦੇ ਹਨ। ਪੈਸੇ ਦੀ ਸਾਂਭ ਸੰਭਾਲ, ਬਿਲਾਂ ਦੀ ਪੇਮੈਂਟ ਅਤੇ ਹੋਰ ਖਰਚੇ ਦਾ ਹਿਸਾਬ ਕਿਤਾਬ ਉਹਨਾਂ ਦੀਆਂ ਪਤਨੀਆਂ ਹੀ ਕਰਦੀਆਂ ਹਨ। ਮੈਨੂੰ ਆਪਣਾ ਅਕਾਊਂਟੈਂਟ ਬਣਾ ਕੇ ਸਾਰਿਆਂ ਨਾਲੋਂ ਵੱਡਾ ਫਾਇਦਾ ਇਹ ਹੈ ਕਿ,ਉਹ ਮੇਰੇ ਨਾਲ ਮਿਲਕੇ ਸਾਰਾ ਕੰਮ ਸੌਖੇ ਮਹੌਲ ਵਿਚ ਸਮਝਕੇ ਆਪਣੇ ਆਪ ਹੀ ਕਰਵਾ ਸਕਦੀਆਂ ਹਨ ਅਤੇ ਤੁਹਾਡਾ ਵੀ ਸਮਾਂ ਬਚ ਸਕਦਾ ਹੈ। ਮੇਰਾ ਕਈ ਸਾਲ ਦਾ ਤਜਰਬਾ ਹੈ ਮੇਨ ਕਮਿਊਨਿਟੀ ਅਤੇ ਆਪਣੀ ਕਮਿਊਨਿਟੀ ਵਿਚ ਅਕਾਊਟਿੰਗ ਦਾ।
ਜੇ ਤੁਹਡੀ ਪਿਛਲੀ ਰਿਟਰਨ ਭਰਨ ਤੋਂ ਪਈ ਹੈ ਜਾਂ ਪਨੈਲਿਟੀ ਪੈ ਗਈ ਹੈ ਜਾਂ ਸੀ ਆਰ ਏ ਤੋਂ ਕੋਈ ਚਿਠੀ ਪੱਤਰ ਆਇਆ ਹੈ ਜਾਂ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਹੈ ਜਾਂ ਨਵੀਂ ਕੰਪਨੀ ਖੋਲਣੀ ਹੈ ਤਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ 416-300-2359 ਤੇ।

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …