ਹਰੇਕ ਪਿੰਡ ਵਾਸੀ ਦੇ ਸਿਰ ਆਉਂਦਾ ਹੈ ਅੱਠ ਲੱਖ ਰੁਪਏ ਦਾ ਕਰਜ਼ਾ
ਚੰਡੀਗੜ੍ਹ : ਇੱਕ ਤਾਜ਼ਾ ਸਰਵੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ 80,000 ਕਰੋੜ ਰੁਪਏ ਨੂੰ ਟੱਪ ਗਿਆ ਹੈ। ਪੰਜਾਬ ਦਾ ਹਰੇਕ ਪਿੰਡ ਵਾਸੀ ਪ੍ਰਤੀ ਜੀਅ ਅੱਠ ਲੱਖ ਰੁਪਏ ਦਾ ਕਰਜ਼ਈ ਹੈ। ઠਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ 10.53 ਲੱਖ ਲੋਕਾਂ ਵਿੱਚੋਂ 89 ਫੀਸਦੀ ਲੋਕ ਕਰਜ਼ਈ ਹਨ। ਇਸ ਸਰਵੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਲ 2009-10 ਵਿੱਚ ਸੂਬੇ ਦੇ ਲੋਕਾਂ ਸਿਰ 35000 ਕਰੋੜ ਦਾ ਕਰਜ਼ਾ ਸੀ ਅਤੇ ਇਹ ਕੁੱਝ ਸਾਲਾਂ ਵਿੱਚ ਦੁੱਗਣਾ ਕਿਵੇਂ ਹੋ ਗਿਆ, ਇਹ ਅਤਿ ਚਿੰਤਾਜਨਕ ਅੰਕੜੇ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਵੱਲੋਂ ਕਰਵਾਏ ਸਰਵਿਆਂ ਵਿੱਚ ਸਾਹਮਣੇ ਆਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅਪਰੈਲ 2010 ਤੋਂ ਮਾਰਚ 2013 ਵਿਚਕਾਰ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਬਾਰੇ ઠਪੰਜਾਬ ਦੇ 12500 ਪਿੰਡਾਂ ਬਾਰੇ ਘਰ-ਘਰ ਜਾ ਕੇ ઠਕਰਵਾਏ ਸਰਵੇ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਦਾ ਪਤਾ ਲੱਗਾ ਹੈ। ਇਹ ਸਰਵੇ ਪੰਜਾਬ ਸਰਕਾਰ ਦੀ ਤਰਫੋਂ ਕਰਵਾਇਆ ਗਿਆ ਸੀ ਅਤੇ ਇਸ ਸਬੰਧੀ ਫਾਈਨਲ ਰਿਪੋਰਟ ਅਜੇ ਜਾਰੀ ਹੋਣੀ ਹੈ।ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਵਿੱਚੋਂ 79 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਵਾਲੇ ਹਨ। ਇਹ ਸਾਰੀਆਂ ਖੁਦਕੁਸ਼ੀਆਂ ਜੋ ਸਾਲ 2010-2013 ਦਰਮਿਆਨ ਹੋਈਆਂ ਹਨ, ਵਿੱਚੋਂ 74 ਫੀਸਦੀ ઠਉਹ ਲੋਕ ਹਨ ઠਜਿਨ੍ਹਾਂ ਨੇ ਕਰਜ਼ੇ ਕਾਰਨ ਆਤਮਹੱਤਿਆਵਾਂ ਕੀਤੀਆਂ ਹਨ। ਡਾਕਟਰ ਸੁਖਪਾਲ ਸਿੰਘ ਦੇ ਅਨੁਸਾਰ ਖ਼ੁਦਕੁਸ਼ੀਆਂ ਸਬੰਧੀ ਰਿਪੋਰਟ 15 ਮਾਰਚ ਤੱਕ ਦਾਖਲ ਕਰਵਾਈ ਜਾਵੇਗੀ। ਖ਼ੁਦਕੁਸ਼ੀਆਂ ਕਰਨ ਵਾਲਿਆਂ ਵਿੱਚ 3954 ਕਿਸਾਨ ਹਨ ਅਤੇ 2972 ਮਜ਼ਦੂਰ ਹਨ। 74 ਫੀਸਦੀ ਕਿਸਾਨਾਂ ਨੇ ਅਤੇ 58.6 ਫੀਸਦੀ ਮਜ਼ਦੂਰਾਂ ਨੇ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ઠਪੰਜਾਬ ਸਰਕਾਰ ਨੇ ਇਸ ਸਮੇਂ ਅਨੁਸਾਰ ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਹੁਣ ਤਕ 302 ਮ੍ਰਿਤਕ ਕਿਸਾਨ ਨੂੰ ਤਿੰਨ ਲੱਖ ਰੁਪਏ ਦੇ ਹਿਸਾਬ ਨਾਲ ਸਰਕਾਰ ਮੁਆਵਜ਼ਾ ਦੇ ਚੁੱਕੀ ਹੈ। ਚੋਣ ਜ਼ਾਬਤਾ ਲੱਗਣ ਕਾਰਨ 30 ਪਰਿਵਾਰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਹਨ। ਖੁਦਕੁਸ਼ੀਆਂ ਕਰਨ ਵਾਲੇ ਬਹੁਤੇ ਕਿਸਾਨ ਕਪਾਹ ਪੱਟੀ ਨਾਲ ਸਬੰਧਤ ਹਨ।
ਪੰਜਾਬ ‘ਚ ਕਰਜ਼ੇ ਨੇ ਲਈਆਂ ਚਾਰ ਹੋਰ ਜਾਨਾਂ
ਚੰਡੀਗੜ੍ਹ : ਕਰਜ਼ੇ ਦੇ ਤੰਦੂਆ ਜਾਲ ਨੇ ਪੰਜਾਬ ਦੇ ਚਾਰ ਹੋਰ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਇਨ੍ਹਾਂ ਵਿੱਚ ਤਿੰਨ ਕਿਸਾਨ ਤੇ ਇਕ ਖੇਤ ਮਜ਼ਦੂਰ ਦਾ ਘਰ ਸ਼ਾਮਲ ਹੈ। ਇਹ ਚਾਰੇ ਕਰਜ਼ੇ ਕਾਰਨ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸਨ।
ਦੇਵੀਗੜ੍ਹ : ਕਰਜ਼ਾ ਮੋੜਨੋਂ ਅਸਮਰੱਥ ਪਿੰਡ ਮਿਹੋਣ ਦੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਜਸਵਿੰਦਰ ਕੁਮਾਰ (30) ਦੇ ਪਿਤਾ ਦੇਵ ਰਾਜ ਨੇ ਆੜ੍ਹਤੀ ਅਤੇ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਸੀ, ਜਿਸ ਨੂੰ ਦੇਵ ਰਾਜ ਆਪਣੀ ਪੂਰੀ ਜ਼ਿੰਦਗੀ ਵਿੱਚ ਨਾ ਲਾਹ ਸਕਿਆ।
ਲਹਿਰਾਗਾਗਾ : ਪਿੰਡ ਨੰਗਲਾ ਦੇ ਕਿਸਾਨ ਰਘਬੀਰ ਸਿੰਘ (42) ਪੁੱਤਰ ਦਲਬਾਰਾ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੇ ਘਰ ਛੱਤ ਦੇ ਪੱਖੇ ਨਾਲ ਫਾਹਾ ਲੈ ਲਿਆ।
ਸਰਦੂਲਗੜ੍ਹ : ਪਿੰਡ ਝੰਡਾ ਖੁਰਦ ਦੇ ਕਿਸਾਨ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਦਲਵੀਰ ਸਿੰਘ ਨੇ ਚਾਰ ઠਮਹੀਨੇ ਪਹਿਲਾਂ ਲੜਕੀ ਦੇ ਵਿਆਹ ਲਈ ਕਰਜ਼ਾ ਲਿਆ ਸੀ।
ਤਪਾ ਮੰਡੀ : ਪਿੰਡ ਘੁੰਨਸ ਵਿੱਚ ਕਰਜ਼ੇ ਦੀ ਮਾਰ ਹੇਠ ਆਏ ਮਜ਼ਦੂਰ ਨੇ ਕੀਟਨਾਸ਼ਕ ਨਿਗਲ ਕੇ ਆਤਮ ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਅਨੁਸਾਰ ਰਿੰਪੀ ਸਿਰ ਪਿੰਡ ਦੇ ਕਈ ਵਿਅਕਤੀਆਂ ਦਾ ਕਰਜ਼ ਸੀ। ਕਰਜ਼ੇ ਤੋਂ ਤੰਗ ਆ ਕੇ ਉਸ ਨੇ ਸਪਰੇਅ ਪੀ ਲਿਆ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …