ਵਿਦੇਸ਼ਾਂ ਵਿਚ ਸੈਟਲ ਹੋਣ ਦਾ ਵਧ ਰਿਹਾ ਹੈ ਰੁਝਾਨ
ਅਮਰਗੜ੍ਹ : ਪੰਜਾਬ ਦੇ ਵਿਦਿਆਰਥੀਆਂ ਵਲੋਂ ਵਿਦੇਸ਼ਾਂ ਵਿਚ ਉਚੇਰੀ ਪੜ੍ਹਾਈ ਲਈ ਜਾਣ ਅਤੇ ਫ਼ਿਰ ਉਸੇ ਮੁਲਕ ਵਿਚ ਸੈਟਲ ਹੋਣ ਦਾ ਰੁਝਾਨ ਲਗਾਤਾਰ ਵਧਦਾ ઠਜਾ ਰਿਹਾ ਹੈ। ਇਸੇ ਕੜੀ ਵਿਚ ਪੰਜਾਬ ਦੇ ਹਜ਼ਾਰਾਂ ਬੱਚੇ ਅਪਣੇ ਮਨਪਸੰਦ ਮੁਲਕਾਂ ਜਿਵੇਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਪਹੁੰਚ ਚੁੱਕੇ ਹਨ। ਭਾਵੇਂ ਵਿਦੇਸ਼ੀ ਪੜ੍ਹਾਈ ਲਈ ਕਾਫੀ ਸਰਮਾਏ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਸੱਭ ਕੁੱਝ ਤੋਂ ਪਹਿਲਾਂ ਆਈਲਟਸ ਟੈਸਟ ਪਾਸ ਕਰਨਾ ਲਾਜ਼ਮੀ ਸ਼ਰਤ ਹੈ।ઠਇੰਗਲੈਂਡ ਦਾ ਅਦਾਰਾ ਬ੍ਰਿਟਿਸ਼ ਕੌਂਸਲ ਅਤੇ ਆਸਟਰੇਲੀਆ ਦਾ ਅਦਾਰਾ ਆਈ.ਡੀ.ਪੀ.ਇਹ ਟੈਸਟ ਲੈਣ ਲਈ ਤਕਰੀਬਨ ਦੁਨੀਆਂ ਦੇ ਦੋ ਪ੍ਰਮੁੱਖ ਅਤੇ ਸਰਬ-ਪ੍ਰਵਾਨਤ ਅਦਾਰੇ ਹਨ। ਇਹ ਦੋਵੇਂ ਅਦਾਰੇ ਸਾਲ ਅੰਦਰ ਕਈ ਵਾਰ ਆਈਲਟਸ ਦਾ ਇਮਤਿਹਾਨ ਲੈਂਦੇ ਹਨ ਅਤੇ ਤਕਰੀਬਨ 13ਵੇਂ ਦਿਨ ਇਸ ਦਾ ਰਿਜ਼ਲਟ ਐਲਾਨ ਦਿੰਦੇ ਹਨ। ਇਸ ਟੈਸਟ ਵਿਚੋਂ ਕੋਈ ਪਾਸ ਜਾਂ ਫ਼ੇਲ੍ਹ ਨਹੀਂ ਕੀਤਾ ਜਾਂਦਾ। ਇਹ ਟੈਸਟ ਤਾਂ ਸਿਰਫ਼ ਸਬੰਧਤ ਲੜਕੇ ਜਾਂ ਲੜਕੀ ਦੀ ਅੰਗਰੇਜ਼ੀ ਵਿਸ਼ੇ ਉੱਪਰ ਪਕੜ ਜਾਂ ਮੁਹਾਰਤ ਦਰਸਾਉਂਦਾ ਹੈ। ਇਨ੍ਹਾਂ ਟੈਸਟਾਂ ਲਈ ਇਕ ਵਾਰ ਇਮਤਿਹਾਨ ਦੇਣ ਦੀ ਫ਼ੀਸ ਤਕਰੀਬਨ 12000 ਹੈ। ਬਾਹਰ ਜਾਣ ਦੇ ਇਛੱਕ ਬੱਚੇ ਇਹ ਇਮਤਿਹਾਨ ਦੇਣ ਲਈ ਆਪੋ-ਅਪਣੇ ਸ਼ਹਿਰਾਂ ਦੇ ਕੋਚਿੰਗ ਸੈਂਟਰਾਂ ਵਿਚੋਂ ਦੋ, ਤਿੰਨ ਜਾਂ ਛੇ ਮਹੀਨੇ ਲਈ ਕੋਚਿੰਗ ਹਾਸਲ ਕਰਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਮੋਟੇ ਜਿਹੇ ਅਨੁਮਾਨ ਅਨੁਸਾਰ 65% ਬੱਚੇ ਪਹਿਲੀ, ਦੂਜੀ ਜਾਂ ਤੀਜੀ ਕੋਸ਼ਿਸ਼ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਅਪਣੇ ਮਨਭਾਉਂਦੇ ਮੁਲਕ ਜਾ ਦਾਖ਼ਲਾ ਹਾਸਲ ਕਰਦੇ ਹਨ। ਪਰ ਇਨ੍ਹਾਂ ਬਚੇ ਹੋਏ 35 ਫ਼ੀ ਸਦੀ ਬੱਚੇ ਅਪਣਾ ਬਹੁਤ ਸਾਰਾ ਸਮਾਂ ਅਤੇ ਸਰਮਾਇਆ ਨਸ਼ਟ ਕਰਨ ਤੋਂ ਬਾਅਦ ਹਲਾਤਾਂ ਨਾਲ ਸਮਝੌਤਾ ਕਰ ਲੈਂਦੇ ਹਨ। ਇਹ ਇਹ ਇਕ ਜਾਚਿਆ ਪਰਖਿਆ ਸੱਚ ਹੈ ਕਿ ਪੰਜਾਬ ਦੇ ਲੱਖਾਂ ਬੱਚਿਆਂ ਨੇ ਇਨ੍ਹਾਂ ਟੈਸਟਾਂ ਦੀ ਫ਼ੀਸ ਅਤੇ ਕੋਚਿੰਗ ਦੇ ਨਾਂ ‘ਤੇ ਕਈ ਕਰੋੜਾਂ ਦਾ ਸਰਮਾਇਆ ਅਜਾਈਂ ਗਵਾਇਆ ਹੈ।ઠ ਆਈਲਟਸ ਦੀ ਕੋਚਿੰਗ ਦੇਣ ਦੇ ਨਾਂ ‘ਤੇ ਕਈ ਕੱਚ ਘਰੜ ਬੰਦਿਆਂ ਨੇ ਵੀ ਇਸ ਪਵਿੱਤਰ ਧੰਦੇ ਵਿਚੋਂ ਵੀ ਲੱਖਾਂ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਸਰਕਾਰ ਨੂੰ ਇਹ ਕੋਚਿੰਗ ਸੈਂਟਰ ਚਲਾਉਣ ਵਾਲਿਆਂ ਦੀ ਘੱਟੋ ਘੱਟ ਵਿਦਿਅਕ ਯੋਗਤਾ ਤਹਿ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਲੋੜਵੰਦ ਬੱਚੇ ਇਹਨਾਂ ਲੋਕਾਂ ਵਲੋਂ ਚਲਾਏ ਇਹਨਾਂ ਵਪਾਰਕ ਅਦਾਰਿਆਂ ਦੀ ਸਫੈਦਪੋਸ਼ੀ ਲੁੱਟ ਦਾ ਸ਼ਿਕਾਰ ਨਾ ਹੋ ਜਾਣ।ઠ
Check Also
ਪੰਜਾਬ ’ਚ 1 ਜਨਵਰੀ ਤੋਂ ਆਫਲਾਈਨ ਵੈਰੀਫਿਕੇਸ਼ਨ ਹੋਵੇਗੀ ਬੰਦ
ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਆਨਲਾਈਨ ਹੋਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ 1 ਜਨਵਰੀ ਤੋਂ ਵੈਰੀਫਿਕੇਸ਼ਨ …