-11.3 C
Toronto
Wednesday, January 21, 2026
spot_img
Homeਪੰਜਾਬਫੈਕਟਰੀਆਂ ਦੇ ਜ਼ਹਿਰੀਲੇ ਕੈਮੀਕਲ ਦੀ ਸਤਲੁਜ ਦਰਿਆ 'ਤੇ ਮਾਰ

ਫੈਕਟਰੀਆਂ ਦੇ ਜ਼ਹਿਰੀਲੇ ਕੈਮੀਕਲ ਦੀ ਸਤਲੁਜ ਦਰਿਆ ‘ਤੇ ਮਾਰ

ਕੈਮੀਕਲ ਵਾਲੇ ਪਾਣੀ ਕਾਰਨ ਪਸ਼ੂ ਹੋਣ ਲੱਗੇ ਬਿਮਾਰ
ਨੰਗਲ/ਬਿਊਰੋ ਨਿਊਜ਼ : ਸ਼ਹਿਰ ਨੰਗਲ ਵਿਚੋਂ ਲੰਘਦੇ ਸਤਲੁਜ ਦਰਿਆ ਦੇ ਪਾਣੀ ਨੂੰ ਪੰਜਾਬ ਦੀ ਸਰਹੱਦ ਤੇ ਹਿਮਾਚਲ ਪ੍ਰਦੇਸ਼ ਵਿੱਚ ਲੱਗੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪੈਣ ਨਾਲ ਸਤਲੁਜ ਦਰਿਆਂ ਦਾ ਪਾਣੀ ਗੰਦਲਾ ਹੋ ਗਿਆ ਹੈ।
ਭਾਖੜਾ ਡੈਮ ਤੋਂ ਨੰਗਲ ਤੱਕ ਛੱਡੇ ਪਾਣੀ ‘ਚ ਗੋਲਥਾਈ ਫੈਕਟਰੀਆਂ ਦਾ ਕੈਮੀਕਲ ਲੰਮੇ ਸਮੇਂ ਤੋਂ ਪਾਇਆ ਜਾ ਰਿਹਾ ਹੈ। ਇਹ ਜ਼ਹਿਰੀਲਾ ਪਦਾਰਥ ਖੱਡਾਂ ਰਾਹੀ ਸਤਲੁਜ ਦਰਿਆ ਵਿੱਚ ਪੈ ਰਿਹਾ ਹੈ।
ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਰੱਖੇ ਪਸ਼ੂ ਵੀ ਇਸ ਜ਼ਹਿਰੀਲੇ ਪਾਣੀ ਦਾ ਸ਼ਿਕਾਰ ਹੋ ਗਏ ਹਨ।
ਕੈਮੀਕਲ ਯੁਕਤ ਪਾਣੀ ਪੀਣ ਵਾਲੇ ਪਸ਼ੂਆਂ ਦੇ ਖੁਰ ਗਲਣ ਲੱਗ ਪਏ ਹਨ। ਇਸ ਦੀ ਲਪੇਟ ਵਿੱਚ ਪਿੰਡ ਦਬੇਟਾ, ਬਰਮਾਲਾ ਤੇ ਤਲਵਾੜਾ ਆ ਗਏ ਹਨ। ਤਿੰਨ ਪਿੰਡਾਂ ਦੇ ਪੀੜਤ ਲੋਕਾਂ ਨੇ ਕਿਹਾ ਕਿ ਜੇ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਪੱਕੇ ਤੌਰ ‘ਤੇ ਧਰਨਾ ਲਗਾ ਕਿ ਉਕਤ ਫੈਕਟਰੀਆਂ ਨੂੰ ਕੱਚਾ ਮਾਲ ਲਿਜਾਣ ਵਾਲੇ ਟਰੱਕ ਇਥੋਂ ਨਹੀਂ ਲੰਘਣ ਦੇਣਗੇ। ਇਸ ਮੁੱਦੇ ‘ਤੇ ‘ਵਹਿਣ’ ਲਹਿਰ ਦੇ ਮੋਢੀ ਭਗਵੰਤ ਸਿੰਘ ਮਟੋਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੈ ਇਸ ਮਾਮਲੇ ‘ਚ ਹਿਮਾਚਲ ਵਿੱਚ ਲੱਗੀਆਂ ਇਨ੍ਹਾਂ ਇਕਾਈਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਾਣੀ ਦੇ ਨਮੂਨੇ ਪਟਿਆਲਾ ਭੇਜੇ ਹਨ: ਐੱਸਡੀਓ
ਪੰਜਾਬ ਕੰਟਰੋਲ ਬੋਰਡ ਦੇ ਐੱਸਡੀਓ ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਬੋਰਡ ਵਾਤਾਵਰਨ ਦੀ ਸੰਭਾਲ ਲਈ ਜ਼ਿੰਮੇਵਾਰ ਹੈ ਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਨਮੂਨੇ ਪਟਿਆਲਾ ਸਥਿਤ ਲੈਬੋਰੇਟਰੀ ਨੂੰ ਭੇਜ ਦਿੱਤੇ ਹਨ। ਇਹ ਮਾਮਲਾ ਐੱਸਡੀਐੱਮ ਨੰਗਲ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ।

RELATED ARTICLES
POPULAR POSTS