ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸੁਖਜਿੰਦਰ ਸਿੰਘ
ਚੰਡੀਗੜ੍ਹ, ਬਿਊਰੋ ਨਿਊਜ਼
ਗੁਰਦਾਸਪੁਰ ਦੇ ਨੌਜਵਾਨ ਦੀ ਇਟਲੀ ਵਿਚ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ ਹੈ। ਅੱਗ ਕਾਰਨ ਝੁਲਸਣ ਵਾਲਾ ਨੌਜਵਾਨ ਸੁਖਜਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸੁਖਜਿੰਦਰ 4 ਸਾਲ ਪਹਿਲਾ ਇਟਲੀ ਗਿਆ ਸੀ। ਜਾਣਕਾਰੀ ਅਨੁਸਾਰ ਇਹ ਨੌਜਵਾਨ ਹਾਲੇ ਪਿਛਲੇ ਦਿਨ ਹੀ ਕੰਮ ‘ਤੇ ਗਿਆ ਸੀ ਅਤੇ ਮਾਲਕ ਕੋਲ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਾਰਨ ਮਾਲਕ ਨੇ ਉਸ ਨੂੰ ਕੈਂਪਰ ਵਿਚ ਸੁਲ੍ਹਾ ਦਿੱਤਾ। ਰਾਤ ਨੂੰ ਅਚਾਨਕ ਡੇਅਰੀ ਫਾਰਮ ਵਿਚ ਅੱਗ ਲੱਗਣ ਕਾਰਨ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ।
Check Also
ਪੰਜਾਬ ਕਾਂਗਰਸ ’ਚ ਗੁੱਟਬਾਜ਼ੀ ਵਧੀ – ਰਾਜਾ ਵੜਿੰਗ ਨੇ ਦੋ ਆਗੂਆਂ ਦੀ ਪਾਰਟੀ ’ਚ ਵਾਪਸੀ ਤੋਂ ਕੀਤਾ ਇਨਕਾਰ
ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੋ ਆਗੂਆਂ ਨੂੰ ਮੁੜ ਕਾਂਗਰਸ ਪਾਰਟੀ …