18.3 C
Toronto
Thursday, September 24, 2026
spot_img
Homeਪੰਜਾਬਸਿੱਖ ਕਤਲੇਆਮ ਦੀ ਜਾਂਚ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ

ਸਿੱਖ ਕਤਲੇਆਮ ਦੀ ਜਾਂਚ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ

ਸਿੱਖ ਕਤਲੇਆਮ ਦੀ ਜਾਂਚ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ32 ਸਾਲ ਲੰਘ ਜਾਣ ਤੋਂ ਬਾਅਦ ਵੀ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ
ਚੰਡੀਗੜ੍ਹ/ਬਿਊਰੋ ਨਿਊਜ਼
1984 ‘ਚ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਤੋਂ ਦੇਸ਼ ਦੀ ਸਰਬਉੱਚ ਅਦਾਲਤ ਸੰਤੁਸ਼ਟ ਨਹੀਂ ਹੈ। ਨਿਰਪੱਖ ਜਾਂਚ ਲਈ ਹੁਣ ਸੁਪਰੀਮ ਕੋਰਟ ਉੱਚ ਪੱਧਰੀ ਕਮੇਟੀ ਗਠਨ ਕਰਨਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਾਡੇ ਦੇਸ਼ ਦਾ ਬਹੁਤ ਗੰਭੀਰ ਮੁੱਦਾ ਹੈ। ਸਾਰਾ ਦੇਸ਼ ਇਸ ਨਸਲਕੁਸ਼ੀ ਲਈ ਇਨਸਾਫ ਚਾਹੁੰਦਾ ਹੈ। ਸੁਪਰੀਮ ਕੋਰਟ ਇਸ ਮਾਮਲੇ ਵਿੱਚ ਪਹਿਲਾਂ ਤੋਂ ਜਾਂਚ ਕਰ ਰਹੀ ਕਮੇਟੀ ‘ਤੇ ਨਿਗਰਾਨੀ ਰੱਖਣ ਲਈ ਨਵਾਂ ਪੈਨਲ ਬਣਾਉਣਾ ਚਾਹੁੰਦਾ ਹੈ। ਇਸ ਦਾ ਕਾਰਨ 32 ਸਾਲ ਲੰਘ ਜਾਣ ਦੇ ਬਾਅਦ ਵੀ ਸਿੱਖ ਨਸਲਕੁਸ਼ੀ ਵਿਚ ਇਨਸਾਫ ਮਿਲਣਾ ਤਾਂ ਦੂਰ, ਸਗੋਂ ਸਪੈਸ਼ਲ ਜਾਂਚ ਟੀਮ 293 ਵਿੱਚੋਂ 240 ਯਾਨੀ 80 ਫੀਸਦ ਮਾਮਲੇ ਬੰਦ ਕਰ ਚੁੱਕੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਜਾਂਚ ਟੀਮ ‘ਤੇ ਹੁਣ ਸਰਬ-ਉੱਚ ਅਦਾਲਤ ਨੂੰ ਭਰੋਸਾ ਨਹੀਂ ਰਿਹਾ ਤੇ 32 ਸਾਲ ਬਾਅਦ ਇੱਕ ਨਵੀਂ ਕਮੇਟੀ ਇਸ ਦੀ ਜਾਂਚ ਆਰੰਭ ਕਰੇਗੀ।

RELATED ARTICLES
POPULAR POSTS