ਚਾਰ ਵਿਅਕਤੀਆਂ ਖਿਲਾਫ ਮਾਮਲਾ ਹੋਇਆ ਦਰਜ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਵਿਚ ਸ਼ੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਕੁਝ ਵਿਅਕਤੀਆਂ ਨੇ ઠਬੇਦਰਦੀ ਨਾਲ ਮਾਰਕੁੱਟ ਕੀਤੀ ਹੈ। ਉਸ ਮਹਿਲਾ ਦੀ ਬੇਪੱਤੀ ਕੀਤੀ ਗਈ, ਉਸਦੇ ਕੱਪੜੇ ਲਾਹ ਦਿੱਤੇ ਤੇ ਕੈਂਚੀ ਨਾਲ ਉਸ ਦੇ ਕੇਸ ਵੀ ਕੱਟ ਦਿੱਤੇ ਗਏ। ਪੀੜਤ ਮਹਿਲਾ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ । ਇਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਇਆ ਹੈ ਤੇ ਪੁਲਿਸ ਵੱਲੋਂ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ।ઠ
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਨਾ ਫੜਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।
Check Also
ਕਿਸਾਨ ਆਗੂਆਂ ਦੀ ਬੈਠਕ ਰਹੀ ਬੇਨਤੀਜਾ ਅਤੇ ਅਗਲੇ ਗੇੜ ਦੀ ਬੈਠਕ 18 ਨੂੰ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ’ਚੋਂ ਉੱਠ ਕੇ ਚਲੇ ਗਏ ਪਟਿਆਲਾ/ਬਿਊਰੋ ਨਿਊਜ਼ ਸੰਯੁਕਤ …