21.2 C
Toronto
Monday, August 17, 2026
spot_img
Homeਪੰਜਾਬਰੋਪੜ ਪੁਲਿਸ ਨੇ ਗੁੱਟੀ ਗੈਂਗ ਦੇ 4 ਗੈਂਗਸਟਰ ਫੜੇ

ਰੋਪੜ ਪੁਲਿਸ ਨੇ ਗੁੱਟੀ ਗੈਂਗ ਦੇ 4 ਗੈਂਗਸਟਰ ਫੜੇ

ਰੋਪੜ ਪੁਲਿਸ ਨੇ ਗੁੱਟੀ ਗੈਂਗ ਦੇ 4 ਗੈਂਗਸਟਰ ਫੜੇਵੱਡੀ ਮਾਤਰਾ ‘ਚ ਅਸਲਾ ਕੀਤਾ ਬਰਾਮਦ
ਰੂਪਨਗਰ/ਬਿਊਰੋ ਨਿਊਜ਼
ਪੁਲਿਸ ਨੇ ਇੱਕ ਖਤਰਨਾਕ ਗੈਂਗ ਦੇ 4 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਰੋਪੜ ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਚਾਰੋ ਵਿਅਕਤੀ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਗੁੱਟੀ ਗੈਂਗ ਦੇ ਮੈਂਬਰ ਹਨ। ਇਹ ਗੈਂਗ ਕਤਲ ਸਮੇਤ ਹੋਰ ਕਈ ਸੰਗੀਨ ਜੁਰਮਾਂ ਵਿੱਚ ਲੋੜੀਂਦਾ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਅਸਲਾ ਵੀ ਬਰਾਮਦ ਕੀਤਾ ਹੈ।
ਰੋਪੜ ਦੇ ਐਸ.ਐਸ.ਪੀ. ਵਰਿੰਦਰਪਾਲ ਸਿੰਘ ਮੁਤਾਬਕ ਗ੍ਰਿਫਤਾਰ ਕੀਤੇ ਇਨ੍ਹਾਂ ਵਿਅਕਤੀਆਂ ਖਿਲਾਫ ਥਾਣਾ ਕੀਰਤਪੁਰ ਸਾਹਿਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਗ੍ਰਿਫਤਾਰੀਆਂ ਲਈ ਥਾਣਾ ਕੀਰਤਪੁਰ ਸਾਹਿਬ ਤੇ ਸੀ.ਆਈ.ਸਟਾਫ ਦੀ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਮਲਕੀਤ ਸਿੰਘ ਉਰਫ ਮੱਲੀ, ਅਜੇ ਕੁਮਾਰ ਉਰਫ ਅਜੂ, ਬਲਵੀਰ ਸਿੰਘ ਉਰਫ ਬੱਲੂ ਤੇ ਮਦਨ ਉਰਫ ਮੱਦੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦਾ ਇੱਕ ਹੋਰ ਸਾਥੀ ਗੁਰਵੀਰ ਸਿੰਘ ਮੌਕੇ ‘ਤੇ ਫਰਾਰ ਹੋ ਗਿਆ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।

RELATED ARTICLES
POPULAR POSTS